ਮਾਂ ਨੇ PUBG ਖੇਡਣ 'ਤੇ ਝਿੜਕਿਆ ਤਾਂ ਪੁੱਤ ਨੇ ਜੀਵਨਲੀਲ੍ਹਾ ਕੀਤੀ ਸਮਾਪਤ

By  Jashan A September 12th 2019 03:59 PM

ਮਾਂ ਨੇ PUBG ਖੇਡਣ 'ਤੇ ਝਿੜਕਿਆ ਤਾਂ ਪੁੱਤ ਨੇ ਜੀਵਨਲੀਲ੍ਹਾ ਕੀਤੀ ਸਮਾਪਤ,ਨਵੀਂ ਦਿੱਲੀ: ਅੱਜ ਕੱਲ ਆਨਲਾਈਨ ਖੇਡੀ ਜਾਨ ਵਾਲੀ ਮੋਬਾਈਲ ਗੇਮ PUBG ਦਾ ਭੂਤ ਕਰ ਕਿਸੇ ਦੇ ਸਿਰ 'ਤੇ ਸਵਾਰ ਹੋ ਰਿਹਾ ਹੈ। ਇਸ ਗੇਮ ਦੀ ਲੋਕਾਂ ਦੀ ਇਨ੍ਹੀ ਕੁ ਆਦਤ ਪੈ ਗਈ ਹੈ ਕਿ ਖਾਣਾ, ਪੀਣਾ ਬਲਕਿ ਸੌਣਾ ਤੱਕ ਭੁੱਲ ਚੁੱਕੇ ਹਨ।

PUBG ਅਜਿਹੇ 'ਚ ਇਹ ਗੇਮ ਲੋਕਾਂ ਲਈ ਜਾਨਲੇਵਾ ਵੀ ਸਾਬਤ ਹੋ ਰਹੀ ਹੈ। ਤਾਜ਼ਾ ਮਾਮਲਾ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਦੇ ਗਜੁਵਾਕਾ ਇਲਾਕੇ ਦਾ ਹੈ, ਜਿਥੇ 14 ਸਾਲ ਦੇ ਲੜਕੀ ਨੇ ਗੇਮ ਪਿੱਛੇ ਖੁਦਕੁਸ਼ੀ ਕਰ ਲਈ। ਦਰਅਸਲ, ਮਾਂ ਨੇ ਲੜਕੇ ਨੂੰ ਪਬਜੀ ਖੇਡਣ 'ਤੇ ਝਿੜਕਿਆ ਗਿਆ ਸੀ, ਜਿਸ ਤੋਂ ਦੁਖੀ ਹੋ ਕੇ ਉਸ ਨੇ ਅਜਿਹਾ ਕਦਮ ਚੁੱਕਿਆ।

ਹੋਰ ਪੜ੍ਹੋ: ਸਾਦਿਕ: 4 ਦਿਨਾਂ ਤੋਂ ਲਾਪਤਾ ਸੀ ਨੌਜਵਾਨ, ਲਾਸ਼ ਨਹਿਰ 'ਚੋਂ ਹੋਈ ਬਰਾਮਦ

PUBGਘਟਨਾ ਇਕ ਮਹੀਨੇ ਪਹਿਲਾਂ ਦੀ ਹੈ ਪਰ ਬੁੱਧਵਾਰ ਨੂੰ ਪੀੜਤ ਦੀ ਮੌਤ ਤੋਂ ਬਾਅਦ ਇਸ ਦਾ ਖੁਲਾਸਾ ਹੋਇਆ ਹੈ। ਬੁੱਧਵਾਰ ਨੂੰ ਇਲਾਜ ਦੌਰਾਨ ਨਾਬਾਲਗ ਦੀ ਮੌਤ ਹੋ ਗਈ। ਇਸ ਮਾਮਲੇ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਲੜਕੇ ਨੇ ਕੀਟਨਾਸ਼ਕ ਦਵਾਈ ਪੀ ਲਈ ਸੀ, ਜਿਸ ਕਾਰਨ ਉਸ ਦੀ ਹਾਲਤ ਵਿਗੜ ਗਈ ਸੀ।

PUBGਉਸਦੇ ਮਾਤਾ-ਪਿਤਾ ਇਕ ਪ੍ਰਾਈਵੇਟ ਹਸਪਤਾਲ ਲੈ ਕੇ ਗਏ, ਜਿਥੇ 14 ਦਿਨਾਂ ਬਾਅਦ ਉਸ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪਰਿਵਾਰ ਅਤੇ ਪਿੰਡ 'ਚ ਮਾਤਮ ਪਸਰ ਗਿਆ।ਉਧਰ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ।

-PTC News

Related Post