ਆਂਧਰਾ ਪ੍ਰਦੇਸ਼ ਦੇ ਪੂਰਬੀ ਗੋਦਾਵਰੀ 'ਚ ਯਾਤਰੀ ਬੱਸ ਡੂੰਗੀ ਖੱਡ 'ਚ ਡਿੱਗੀ ,8 ਯਾਤਰੀਆਂ ਦੀ ਮੌਤ ,ਕਈ ਜ਼ਖਮੀ

By  Shanker Badra October 15th 2019 09:02 PM

ਆਂਧਰਾ ਪ੍ਰਦੇਸ਼ ਦੇ ਪੂਰਬੀ ਗੋਦਾਵਰੀ 'ਚ ਯਾਤਰੀ ਬੱਸ ਡੂੰਗੀ ਖੱਡ 'ਚ ਡਿੱਗੀ ,8 ਯਾਤਰੀਆਂ ਦੀ ਮੌਤ ,ਕਈ ਜ਼ਖਮੀ:ਆਂਧਰਾ ਪ੍ਰਦੇਸ਼ : ਆਂਧਰਾ ਪ੍ਰਦੇਸ਼ ਦੇ ਪੂਰਬੀ ਗੋਦਾਵਰੀ ਜ਼ਿਲ੍ਹੇ ਦੇ ਜੰਗਲ ਇਲਾਕੇ 'ਚ ਅੱਜ ਇੱਕ ਯਾਤਰੀਬੱਸ ਖੱਡ ਵਿਚ ਡਿੱਗਣ ਦੀ ਖ਼ਬਰ ਮਿਲੀ ਹੈ। ਇਸ ਹਾਦਸੇ ਵਿੱਚ  8 ਯਾਤਰੀਆਂ ਦੀ ਮੌਤ ਹੋ ਗਈ ਹੈ।ਉੱਥੇ ਹੀ ਇਸ ਹਾਦਸੇ 'ਚ 11 ਲੋਕ ਜ਼ਖ਼ਮੀ ਹੋਏ ਹਨ। ਇਸ ਹਾਦਸੇ ਸਮੇਂ ਬੱਸ 'ਚ ਲਗਪਗ 20-25 ਯਾਤਰੀ ਸਵਾਰ ਸੀ। [caption id="attachment_350067" align="aligncenter" width="300"]Andhra Pradesh Tourist Bus Falls Tribal Area Valley , Eight Dead ਆਂਧਰਾ ਪ੍ਰਦੇਸ਼ ਦੇ ਪੂਰਬੀ ਗੋਦਾਵਰੀ 'ਚ ਯਾਤਰੀਬੱਸ ਡੂੰਗੀ ਖੱਡ 'ਚ ਡਿੱਗੀ ,8 ਯਾਤਰੀਆਂ ਦੀ ਮੌਤ ,ਕਈ ਜ਼ਖਮੀ[/caption] ਮਿਲੀ ਜਾਣਕਾਰੀ ਅਨੁਸਾਰ ਇਹ ਬੱਸ ਚਿੰਟੂਰ ਤੋਂ ਲਗਪਗ 40 ਕਿਲੋਮੀਟਰ ਦੂਰ ਸਥਿਤ ਇਕ ਯਾਤਰੀ ਸਥੱਲ ਛੱਤੀਸਗੜ੍ਹ ਦੀਆਂ ਸੀਮਾਵਾਂ 'ਤੇ ਇਕ ਜੰਗਲੀ ਖੇਤਰ ਮੈਰੇਡੁਮਿਲੀ ਤੋਂ ਚੱਲੀ ਸੀ। ਇਸ ਦੌਰਾਨ ਦੁਪਹਿਰ ਕਰੀਬ ਇਕ ਵਜੇ ਵਾਲਮੀਕਿ ਕੋਂਡਾ 'ਚ ਘਾਟ ਰੋਡ 'ਤੇ ਡਰਾਈਵਰ ਨੇ ਬੱਸ ਦਾ ਕੰਟਰੋਲ ਖੋ ਦਿੱਤਾ, ਜਿਸ ਕਾਰਨ ਬੱਸ ਗਹਿਰੀ ਖੱਡ 'ਚ ਡਿੱਗ ਗਈ।ਇਸ ਹਾਦਸੇ ਤੋਂ ਬਾਅਦ ਜ਼ਖ਼ਮੀਆਂ ਨੂੰ ਨਜ਼ਦੀਕੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। [caption id="attachment_350066" align="aligncenter" width="300"]Andhra Pradesh Tourist Bus Falls Tribal Area Valley , Eight Dead ਆਂਧਰਾ ਪ੍ਰਦੇਸ਼ ਦੇ ਪੂਰਬੀ ਗੋਦਾਵਰੀ 'ਚ ਯਾਤਰੀਬੱਸ ਡੂੰਗੀ ਖੱਡ 'ਚ ਡਿੱਗੀ ,8 ਯਾਤਰੀਆਂ ਦੀ ਮੌਤ ,ਕਈ ਜ਼ਖਮੀ[/caption] ਦੱਸਿਆ ਜਾ ਰਿਹਾ ਹੈ ਕਿ ਇਹ ਰਸਤਾ ਕਾਫੀ ਖਰਾਬ ਸੀ। ਪਿਛਲੇ ਦਿਨੀਂ ਹੋਈ ਬਾਰਿਸ਼ ਦੇ ਚਲਦੇ ਇਸ ਦੀ ਹਾਲਤ ਹੋਰ ਖਰਾਬ ਹੋ ਗਈ ਸੀ।ਫਿਲਹਾਲ ਇਹ ਹਾਦਸਾ ਕਿਵੇਂ ਵਾਪਰਿਆ ਹੈ ,ਪੁਲਿਸ ਇਸ ਦੀ ਜਾਂਚ ਕਰ ਰਹੀ ਹੈ। ਇਹ ਹਾਦਸਾ ਓਵਰ ਸਪੀਡ ਜਾਂ ਬ੍ਰੇਕ ਫੇਲ੍ਹ ਹੋਣ ਕਰਕੇ ਹੋਣ ਦਾ ਖਦਸ਼ਾ ਹੈ। -PTCNews

Related Post