ਸਾਵਧਾਨ! ਇਹ ਐਪਸ ਚੋਰੀ ਕਰ ਰਹੇ ਹਨ ਤੁਹਾਡੀ ਫੇਸਬੁੱਕ ਦਾ ਪਾਸਵਰਡ ਅਤੇ ਡੇਟਾ, ਤੁਰੰਤ ਕਰ ਦਿਓ ਡਿਲੀਟ

By  Baljit Singh July 4th 2021 05:52 PM

ਨਵੀਂ ਦਿੱਲੀ: ਮਾਲਵੇਅਰ ਵਿਸ਼ਲੇਸ਼ਕ ਨੇ ਅਜਿਹੀਆਂ ਐਪਲੀਕੇਸ਼ਨਾਂ ਦਾ ਪਤਾ ਲਗਾਇਆ ਹੈ ਜੋ ਫੇਸਬੁੱਕ ਉਪਭੋਗਤਾਵਾਂ ਦੇ ਲੌਗਇਨ ਅਤੇ ਪਾਸਵਰਡ ਡਾਟਾ ਚੋਰੀ ਕਰ ਰਹੇ ਹਨ। ਇਨ੍ਹਾਂ ਐਪਸ ਵਿਚੋਂ 9 ਗੂਗਲ ਪਲੇਸਟੋਰ 'ਤੇ ਉਪਲਬਧ ਹਨ। ਸੁਰੱਖਿਆ ਵਿਸ਼ਲੇਸ਼ਕਾਂ ਦੇ ਅਨੁਸਾਰ ਇਹ ਪਾਇਰੇਸੀ ਟਰੋਜਨ ਐਪਸ ਗੈਰ-ਹਾਨੀਕਾਰਕ ਐਪਸ ਦੇ ਤੌਰ ਉੱਤੇ ਫੈਲਾਏ ਜਾ ਰਹੇ ਹਨ ਅਤੇ ਹੁਣ ਤੱਕ 58,56,010 ਵਾਰ ਇੰਸਟਾਲ ਕੀਤੇ ਜਾ ਚੁੱਕੇ ਹਨ। ਰਿਪੋਰਟ ਕੀਤੇ ਜਾਣ ਤੋਂ ਬਾਅਦ ਗੂਗਲ ਨੇ ਇਨ੍ਹਾਂ 9 ਮਾਲਵੇਅਰ ਐਪਸ ਨੂੰ ਹਟਾ ਦਿੱਤਾ ਹੈ।

ਪੜੋ ਹੋਰ ਖਬਰਾਂ: ਮੋਗਾ ਪੁਲਿਸ ਵਲੋਂ KTF ਨਾਲ ਸਬੰਧਤ ਤਿੰਨ ਲੋਕ ਗ੍ਰਿਫਤਾਰ, ਹਥਿਆਰ ਤੇ ਹੈਰੋਇਨ ਵੀ ਬਰਾਮਦ

ਜੇਕਰ ਕਿਸੇ ਦੇ ਮੋਬਾਇਲ ਵਿਚ ਅਜਿਹੀ ਐਪਲੀਕੇਸ਼ਨ ਹੋਵੇ ਤਾਂ ਜਦੋਂ ਪ੍ਰਭਾਵਿਤ ਵਿਅਕਤੀ ਆਪਣੇ ਖਾਤੇ ਵਿਚ ਲੌਗਇਨ ਕਰਦਾ ਹੈ, ਇਹ ਟ੍ਰੋਜਨ ਲੋਕਲ ਪ੍ਰਮਾਣਿਕਤਾ ਸੈਸ਼ਨ ਤੋਂ ਕੂਕੀਜ਼ ਚੋਰੀ ਕਰਦੇ ਹਨ ਅਤੇ ਇਹ ਕੂਕੀਜ਼ ਸਾਈਬਰ ਅਪਰਾਧੀਆਂ ਨੂੰ ਭੇਜੀਆਂ ਜਾਂਦੀਆਂ ਹਨ। ਅਜਿਹੀ ਸਥਿਤੀ ਵਿਚ ਜੇ ਤੁਹਾਡੇ ਕੋਲ ਅਜੇ ਵੀ ਇਹ 9 ਐਪਸ ਹਨ ਤਾਂ ਤੁਰੰਤ ਉਨ੍ਹਾਂ ਨੂੰ ਡਿਲੀਟ ਕਰ ਦਿਓ, ਨਹੀਂ ਤਾਂ ਤੁਹਾਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤਾਂ ਆਓ ਜਾਣਦੇ ਹਾਂ ਇਨ੍ਹਾਂ 9 ਐਪਸ ਬਾਰੇ।

ਪੜੋ ਹੋਰ ਖਬਰਾਂ: ਕਿਸਾਨਾਂ ਨੂੰ ਘੱਟੋ-ਘੱਟ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਈ ਜਾ ਰਹੀ ਹੈ : ਏ. ਵੇਨੂੰ ਪ੍ਰਸਾਦ

ਇਹ ਹਨ ਹਾਨੀਕਾਰਕ ਐਪਸ:-

PIP Photo

Processing Photo

Rubbish Cleaner

Horoscope Daily

Inwell Fitness

App Lock Keep

Lockit Master

Horoscope Pi

App Lock Manager

ਪੜੋ ਹੋਰ ਖਬਰਾਂ: ਸਾਗਰ ਰਾਣਾ ਮਰਡਰ ਦੇ ਦੋਸ਼ੀ ਓਲੰਪੀਅਨ ਸੁਸ਼ੀਲ ਪਹਿਲਵਾਨ ਨੇ ਹੁਣ ਤਿਹਾੜ ਜੇਲ ‘ਚ ਮੰਗਿਆ TV

-PTC News

Related Post