Fri, Jun 13, 2025
Whatsapp

ਸਾਵਧਾਨ! ਇਹ ਐਪਸ ਚੋਰੀ ਕਰ ਰਹੇ ਹਨ ਤੁਹਾਡੀ ਫੇਸਬੁੱਕ ਦਾ ਪਾਸਵਰਡ ਅਤੇ ਡੇਟਾ, ਤੁਰੰਤ ਕਰ ਦਿਓ ਡਿਲੀਟ

Reported by:  PTC News Desk  Edited by:  Baljit Singh -- July 04th 2021 05:52 PM
ਸਾਵਧਾਨ! ਇਹ ਐਪਸ ਚੋਰੀ ਕਰ ਰਹੇ ਹਨ ਤੁਹਾਡੀ ਫੇਸਬੁੱਕ ਦਾ ਪਾਸਵਰਡ ਅਤੇ ਡੇਟਾ, ਤੁਰੰਤ ਕਰ ਦਿਓ ਡਿਲੀਟ

ਸਾਵਧਾਨ! ਇਹ ਐਪਸ ਚੋਰੀ ਕਰ ਰਹੇ ਹਨ ਤੁਹਾਡੀ ਫੇਸਬੁੱਕ ਦਾ ਪਾਸਵਰਡ ਅਤੇ ਡੇਟਾ, ਤੁਰੰਤ ਕਰ ਦਿਓ ਡਿਲੀਟ

ਨਵੀਂ ਦਿੱਲੀ: ਮਾਲਵੇਅਰ ਵਿਸ਼ਲੇਸ਼ਕ ਨੇ ਅਜਿਹੀਆਂ ਐਪਲੀਕੇਸ਼ਨਾਂ ਦਾ ਪਤਾ ਲਗਾਇਆ ਹੈ ਜੋ ਫੇਸਬੁੱਕ ਉਪਭੋਗਤਾਵਾਂ ਦੇ ਲੌਗਇਨ ਅਤੇ ਪਾਸਵਰਡ ਡਾਟਾ ਚੋਰੀ ਕਰ ਰਹੇ ਹਨ। ਇਨ੍ਹਾਂ ਐਪਸ ਵਿਚੋਂ 9 ਗੂਗਲ ਪਲੇਸਟੋਰ 'ਤੇ ਉਪਲਬਧ ਹਨ। ਸੁਰੱਖਿਆ ਵਿਸ਼ਲੇਸ਼ਕਾਂ ਦੇ ਅਨੁਸਾਰ ਇਹ ਪਾਇਰੇਸੀ ਟਰੋਜਨ ਐਪਸ ਗੈਰ-ਹਾਨੀਕਾਰਕ ਐਪਸ ਦੇ ਤੌਰ ਉੱਤੇ ਫੈਲਾਏ ਜਾ ਰਹੇ ਹਨ ਅਤੇ ਹੁਣ ਤੱਕ 58,56,010 ਵਾਰ ਇੰਸਟਾਲ ਕੀਤੇ ਜਾ ਚੁੱਕੇ ਹਨ। ਰਿਪੋਰਟ ਕੀਤੇ ਜਾਣ ਤੋਂ ਬਾਅਦ ਗੂਗਲ ਨੇ ਇਨ੍ਹਾਂ 9 ਮਾਲਵੇਅਰ ਐਪਸ ਨੂੰ ਹਟਾ ਦਿੱਤਾ ਹੈ। ਪੜੋ ਹੋਰ ਖਬਰਾਂ: ਮੋਗਾ ਪੁਲਿਸ ਵਲੋਂ KTF ਨਾਲ ਸਬੰਧਤ ਤਿੰਨ ਲੋਕ ਗ੍ਰਿਫਤਾਰ, ਹਥਿਆਰ ਤੇ ਹੈਰੋਇਨ ਵੀ ਬਰਾਮਦ ਜੇਕਰ ਕਿਸੇ ਦੇ ਮੋਬਾਇਲ ਵਿਚ ਅਜਿਹੀ ਐਪਲੀਕੇਸ਼ਨ ਹੋਵੇ ਤਾਂ ਜਦੋਂ ਪ੍ਰਭਾਵਿਤ ਵਿਅਕਤੀ ਆਪਣੇ ਖਾਤੇ ਵਿਚ ਲੌਗਇਨ ਕਰਦਾ ਹੈ, ਇਹ ਟ੍ਰੋਜਨ ਲੋਕਲ ਪ੍ਰਮਾਣਿਕਤਾ ਸੈਸ਼ਨ ਤੋਂ ਕੂਕੀਜ਼ ਚੋਰੀ ਕਰਦੇ ਹਨ ਅਤੇ ਇਹ ਕੂਕੀਜ਼ ਸਾਈਬਰ ਅਪਰਾਧੀਆਂ ਨੂੰ ਭੇਜੀਆਂ ਜਾਂਦੀਆਂ ਹਨ। ਅਜਿਹੀ ਸਥਿਤੀ ਵਿਚ ਜੇ ਤੁਹਾਡੇ ਕੋਲ ਅਜੇ ਵੀ ਇਹ 9 ਐਪਸ ਹਨ ਤਾਂ ਤੁਰੰਤ ਉਨ੍ਹਾਂ ਨੂੰ ਡਿਲੀਟ ਕਰ ਦਿਓ, ਨਹੀਂ ਤਾਂ ਤੁਹਾਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਤਾਂ ਆਓ ਜਾਣਦੇ ਹਾਂ ਇਨ੍ਹਾਂ 9 ਐਪਸ ਬਾਰੇ। ਪੜੋ ਹੋਰ ਖਬਰਾਂ: ਕਿਸਾਨਾਂ ਨੂੰ ਘੱਟੋ-ਘੱਟ 8 ਘੰਟੇ ਨਿਰਵਿਘਨ ਬਿਜਲੀ ਸਪਲਾਈ ਯਕੀਨੀ ਬਣਾਈ ਜਾ ਰਹੀ ਹੈ : ਏ. ਵੇਨੂੰ ਪ੍ਰਸਾਦ ਇਹ ਹਨ ਹਾਨੀਕਾਰਕ ਐਪਸ:- PIP Photo Processing Photo Rubbish Cleaner Horoscope Daily Inwell Fitness App Lock Keep Lockit Master Horoscope Pi App Lock Manager ਪੜੋ ਹੋਰ ਖਬਰਾਂ: ਸਾਗਰ ਰਾਣਾ ਮਰਡਰ ਦੇ ਦੋਸ਼ੀ ਓਲੰਪੀਅਨ ਸੁਸ਼ੀਲ ਪਹਿਲਵਾਨ ਨੇ ਹੁਣ ਤਿਹਾੜ ਜੇਲ ‘ਚ ਮੰਗਿਆ TV -PTC News


Top News view more...

Latest News view more...

PTC NETWORK