Tue, Dec 23, 2025
Whatsapp

Anju Returned India: 6 ਮਹੀਨਿਆਂ ਬਾਅਦ ਭਾਰਤ ਪਰਤੀ ਅੰਜੂ, ਪਾਕਿਸਤਾਨ ਵਿੱਚ ਨਸਰੁੱਲਾ ਨਾਲ ਵਿਆਹ ਕਰਕੇ ਬਣ ਗਈ ਸੀ ਫਾਤਿਮਾ

Reported by:  PTC News Desk  Edited by:  Amritpal Singh -- November 29th 2023 07:12 PM -- Updated: November 29th 2023 07:15 PM
Anju Returned India: 6 ਮਹੀਨਿਆਂ ਬਾਅਦ ਭਾਰਤ ਪਰਤੀ ਅੰਜੂ, ਪਾਕਿਸਤਾਨ ਵਿੱਚ ਨਸਰੁੱਲਾ ਨਾਲ ਵਿਆਹ ਕਰਕੇ ਬਣ ਗਈ ਸੀ ਫਾਤਿਮਾ

Anju Returned India: 6 ਮਹੀਨਿਆਂ ਬਾਅਦ ਭਾਰਤ ਪਰਤੀ ਅੰਜੂ, ਪਾਕਿਸਤਾਨ ਵਿੱਚ ਨਸਰੁੱਲਾ ਨਾਲ ਵਿਆਹ ਕਰਕੇ ਬਣ ਗਈ ਸੀ ਫਾਤਿਮਾ

Anju Returned India: ਰਾਜਸਥਾਨ ਤੋਂ ਪਾਕਿਸਤਾਨ ਗਈ ਅੰਜੂ ਭਾਰਤ ਪਰਤ ਆਈ ਹੈ। ਉਸ ਦੀ ਇੱਕ ਤਸਵੀਰ ਵੀ ਸਾਹਮਣੇ ਆਈ ਹੈ। ਉਹ ਵਾਘਾ ਬਾਰਡਰ ਰਾਹੀਂ ਵਾਪਸ ਆ ਗਈ ਹੈ। ਉਹ ਕਰੀਬ ਛੇ ਮਹੀਨੇ ਪਹਿਲਾਂ ਭਾਰਤ ਤੋਂ ਪਾਕਿਸਤਾਨ ਪਹੁੰਚੀ ਸੀ। ਪਹਿਲਾਂ ਤਾਂ ਕਿਹਾ ਜਾਂਦਾ ਸੀ ਕਿ ਉਹ ਉੱਥੇ ਸੈਰ ਕਰਨ ਲਈ ਗਈ ਸੀ ਪਰ ਫਿਰ ਉਸ ਨੇ ਆਪਣੇ ਪਾਕਿਸਤਾਨੀ ਦੋਸਤ ਨਸਰੁੱਲਾ ਨਾਲ ਵਿਆਹ ਕਰਵਾ ਲਿਆ।

ਅੰਜੂ ਬੁੱਧਵਾਰ ਨੂੰ ਅਟਾਰੀ-ਵਾਹਗਾ ਸਰਹੱਦ ਰਾਹੀਂ ਭਾਰਤ ਵਿੱਚ ਦਾਖ਼ਲ ਹੋਈ। ਇਸ ਸਮੇਂ ਉਹ ਬੀਐਸਐਫ ਕੈਂਪ ਵਿੱਚ ਹੈ। ਉਥੋਂ ਉਸ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ। ਅੰਜੂ ਆਪਣੇ ਪਤੀ ਅਰਵਿੰਦ ਅਤੇ ਦੋ ਬੱਚਿਆਂ ਨਾਲ ਰਾਜਸਥਾਨ ਦੇ ਅਲਵਰ ਜ਼ਿਲ੍ਹੇ ਦੇ ਭਿਵਾੜੀ ਵਿੱਚ ਰਹਿੰਦੀ ਸੀ। ਉਹ ਟੂਰਿਸਟ ਵੀਜ਼ੇ ‘ਤੇ ਪਾਕਿਸਤਾਨ ਗਈ ਸੀ ਪਰ ਬਾਅਦ ‘ਚ ਪਤਾ ਲੱਗਾ ਕਿ ਉਹ ਖੈਬਰ ਪਖਤੂਨਖਵਾ ‘ਚ ਰਹਿਣ ਵਾਲੇ ਨਸਰੁੱਲਾ ਨੂੰ ਮਿਲਣ ਗਈ ਸੀ। ਦਰਅਸਲ, ਨਸਰੁੱਲਾ ਅਤੇ ਅੰਜੂ ਵਿਚਕਾਰ ਅਫੇਅਰ ਚੱਲ ਰਿਹਾ ਸੀ। ਪਾਕਿਸਤਾਨ ਜਾ ਕੇ ਅੰਜੂ ਨੇ ਨਸਰੁੱਲਾ ਨਾਲ ਵੀ ਨਿਕਾਹ ਵੀ ਕਰਵਾ ਲਿਆ। ਅੰਜੂ ਅਤੇ ਨਸਰੁੱਲਾ ਦੇ ਵਿਆਹ ਦੀ ਤਸਵੀਰ ਵੀ ਸਾਹਮਣੇ ਆਈ ਸੀ।


ਦਰਅਸਲ, ਸਾਲ 2020 ਵਿੱਚ ਅੰਜੂ ਅਤੇ ਨਸਰੁੱਲਾ ਦੀ ਮੁਲਾਕਾਤ ਫੇਸਬੁੱਕ ‘ਤੇ ਹੋਈ ਸੀ। ਨਸਰੁੱਲਾ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਦੇ ਅੱਪਰ ਦੀਰ ਜ਼ਿਲ੍ਹੇ ਦਾ ਵਸਨੀਕ ਹੈ। ਫੇਸਬੁੱਕ ‘ਤੇ ਜਦੋਂ ਉਨ੍ਹਾਂ ਦੀ ਦੋਸਤੀ ਹੋਰ ਵਧੀ ਤਾਂ ਉਨ੍ਹਾਂ ਨੇ ਇਕ ਦੂਜੇ ਦੇ ਫੋਨ ਨੰਬਰ ਲੈ ਲਏ। ਦੋਵੇਂ ਵਟਸਐਪ ‘ਤੇ ਗੱਲਾਂ ਕਰਨ ਲੱਗੇ, ਇਹ ਗੱਲਬਾਤ ਕਰੀਬ ਦੋ ਸਾਲ ਚੱਲਦੀ ਰਹੀ। ਇਸ ਦੌਰਾਨ ਅੰਜੂ ਅਤੇ ਨਸਰੁੱਲਾ ਨੇ ਇੱਕ ਦੂਜੇ ਨੂੰ ਮਿਲਣ ਦੀ ਇੱਛਾ ਜ਼ਾਹਰ ਕੀਤੀ। ਜਦੋਂ ਨਸਰੁੱਲਾ ਨੇ ਭਾਰਤ ਆਉਣ ਤੋਂ ਅਸਮਰੱਥਾ ਪ੍ਰਗਟਾਈ ਤਾਂ ਅੰਜੂ ਪਾਕਿਸਤਾਨ ਆਉਣ ਲਈ ਰਾਜ਼ੀ ਹੋ ਗਈ।

ਅੰਜੂ ਨੇ ਪਾਸਪੋਰਟ ਵੀ ਬਣਵਾ ਲਿਆ, ਪਰ ਸਮੱਸਿਆ ਵੀਜ਼ੇ ਦੀ ਸੀ। ਅੰਜੂ ਨੇ 21 ਜੂਨ ਨੂੰ ਪਾਕਿਸਤਾਨ ਜਾਣ ਲਈ ਵੀਜ਼ਾ ਅਪਲਾਈ ਕੀਤਾ ਸੀ। ਅੰਜੂ ਭਿਵਾੜੀ ਵਿੱਚ ਇੱਕ ਆਟੋਮੋਬਾਈਲ ਕੰਪਨੀ ਵਿੱਚ ਕੰਮ ਕਰਦੀ ਸੀ, ਜਦੋਂ ਕਿ ਉਸਦਾ ਪਤੀ ਅਰਵਿੰਦ ਇੰਡੋ ਕੰਪਨੀ ਵਿੱਚ ਕੰਮ ਕਰਦਾ ਸੀ। ਅੰਜੂ ਦੇ ਪਤੀ ਅਰਵਿੰਦ ਮੁਤਾਬਕ ਉਸ ਦਾ ਪਰਿਵਾਰ ਮੂਲ ਰੂਪ ਤੋਂ ਉੱਤਰ ਪ੍ਰਦੇਸ਼ ਦੇ ਬਲੀਆ ਦਾ ਰਹਿਣ ਵਾਲਾ ਹੈ, ਜਦਕਿ ਅੰਜੂ ਦਾ ਪਰਿਵਾਰ ਮੱਧ ਪ੍ਰਦੇਸ਼ ਦੇ ਗਵਾਲੀਅਰ ‘ਚ ਰਹਿੰਦਾ ਹੈ। ਅੰਜੂ ਅਤੇ ਅਰਵਿੰਦ ਦਾ ਵਿਆਹ ਸਾਲ 2007 ਵਿੱਚ ਹੋਇਆ ਸੀ। ਅਰਵਿੰਦ ਦਾ ਧਰਮ ਈਸਾਈ ਹੈ, ਜਦਕਿ ਅੰਜੂ ਹਿੰਦੂ ਹੈ। ਅੰਜੂ ਨੇ ਵੀ ਵਿਆਹ ਤੋਂ ਬਾਅਦ ਆਪਣਾ ਧਰਮ ਬਦਲ ਲਿਆ ਸੀ।

ਅੰਜੂ 20 ਜੁਲਾਈ ਨੂੰ ਘਰੋਂ ਨਿਕਲੀ ਸੀ, ਹੁਣ ਵਾਪਸ ਆਈ ਹੈ

ਅੰਜੂ ਦੇ ਪਤੀ ਅਰਵਿੰਦ ਨੇ ਦੱਸਿਆ ਕਿ ਅੰਜੂ 20 ਜੁਲਾਈ ਨੂੰ ਉਸ ਨੂੰ ਜੈਪੁਰ ਜਾਣ ਲਈ ਕਹਿ ਕੇ ਘਰੋਂ ਚਲੀ ਗਈ ਸੀ। ਇਸ ਦੌਰਾਨ ਅਰਵਿੰਦ ਨੇ ਅੰਜੂ ਨੂੰ ਕਈ ਵਾਰ ਫੋਨ ਕੀਤਾ ਪਰ ਉਸ ਦਾ ਫੋਨ ਬੰਦ ਸੀ। 23 ਜੁਲਾਈ ਨੂੰ ਅੰਜੂ ਨੇ ਆਪਣੇ ਪਤੀ ਨੂੰ ਵਟਸਐਪ ‘ਤੇ ਫੋਨ ਕਰਕੇ ਦੱਸਿਆ ਕਿ ਉਹ ਲਾਹੌਰ, ਪਾਕਿਸਤਾਨ ‘ਚ ਆਪਣੇ ਦੋਸਤ ਨਾਲ ਹੈ ਅਤੇ ਤਿੰਨ-ਚਾਰ ਦਿਨਾਂ ਬਾਅਦ ਵਾਪਸ ਆ ਜਾਵੇਗੀ। ਜਦੋਂ ਅਰਵਿੰਦ ਨੂੰ ਪਤਾ ਲੱਗਾ ਕਿ ਅੰਜੂ ਪਾਕਿਸਤਾਨ ਚਲੀ ਗਈ ਹੈ ਤਾਂ ਉਹ ਫਿਕਰਮੰਦ ਹੋ ਗਿਆ।

ਅਵਰਿੰਦ ਨੇ ਕਿਹਾ ਸੀ- ਹੁਣ ਮੇਰਾ ਅਤੇ ਅੰਜੂ ਦਾ ਕੋਈ ਰਿਸ਼ਤਾ ਨਹੀਂ

ਹੁਣ ਜਦੋਂ ਅੰਜੂ ਅਟਾਰੀ-ਵਾਹਗਾ ਸਰਹੱਦ ਰਾਹੀਂ ਭਾਰਤ ਆਈ ਹੈ ਤਾਂ ਇਹ ਦੇਖਣਾ ਬਾਕੀ ਹੈ ਕਿ ਉਸ ਦਾ ਪਤੀ ਅਰਵਿੰਦ ਉਸ ਨੂੰ ਸਵੀਕਾਰ ਕਰਦਾ ਹੈ ਜਾਂ ਨਹੀਂ, ਕਿਉਂਕਿ ਅਰਵਿੰਦ ਨੇ ਕਿਹਾ ਸੀ ਕਿ ਹੁਣ ਉਸ ਦਾ ਅਤੇ ਅੰਜੂ ਦਾ ਰਿਸ਼ਤਾ ਖਤਮ ਹੋ ਗਿਆ ਹੈ। 

- PTC NEWS

Top News view more...

Latest News view more...

PTC NETWORK
PTC NETWORK