ਨਸ਼ੇ ਦੀ ਲਪੇਟ 'ਚ ਆਇਆ ਅੰਮ੍ਰਿਤਸਰ ਦਾ ਇਕ ਹੋਰ ਨੌਜਵਾਨ, ਪਰਿਵਾਰ ਮੰਗ ਰਿਹਾ ਇਨਸਾਫ

By  Riya Bawa June 7th 2022 11:03 AM

ਅੰਮ੍ਰਿਤਸਰ: ਪੰਜਾਬ ਵਿੱਚ ਨਸ਼ੇ ਦਾ ਕਹਿਰ ਜਾਰੀ ਹੈ। ਸਰਕਾਰ ਬਦਲ ਚੁੱਕੀ ਹੈ ਪਰ ਪੰਜਾਬ ਵਿੱਚ ਨਸ਼ੇ ਕਾਰਨ ਹੋ ਰਹੀਆਂ ਮੌਤਾਂ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਆਏ ਦਿਨ ਪੰਜਾਬ ਵਿਚ ਨਸ਼ਿਆਂ ਨਾਲ ਹਰ ਘਰ ਉੱਜੜ ਰਿਹਾ ਹੈ। ਮਾਮਲਾ ਅੰਮ੍ਰਿਤਸਰ ਦੇ ਨਜਦੀਕੀ ਪਿੰਡ ਮੀਆਂਪੁਰ ਦਾ ਹੈ ਜਿਥੇ ਕੁਝ ਦਿਨਾਂ ਵਿਚ ਹੀ ਨਸ਼ੇ ਨੂੰ ਲੈ ਕੇ ਚੋਥੀ ਮੌਤ ਹੋ ਗਈ ਹੈ ਜਿਸ ਵਿਚ ਮਨਪ੍ਰੀਤ ਨਾਮ ਦਾ ਨੋਜਵਾਨ ਇਸ ਵਾਰ ਨਸ਼ੇ ਦੀ ਭੇਟ ਚੜਿਆ ਹੈ। ਪਰਿਵਾਰਕ ਮੈਂਬਰਾਂ ਮ੍ਰਿਤਕ ਦੇ ਭਰਾ ਲਵਪ੍ਰੀਤ ਅਤੇ ਕਿਸਾਨ ਆਗੂ ਕਰਨੈਲ ਸਿੰਘ ਦਾ ਕਹਿਣਾ ਹੈ ਕਿ ਪਿੰਡ ਵਿਚ ਨਸ਼ੇ ਦੀ ਭਰਮਾਰ ਹੈ।

ਨਸ਼ੇ ਦੀ ਲਪੇਟ 'ਚ ਆਇਆ ਅੰਮ੍ਰਿਤਸਰ ਦਾ ਇਕ ਹੋਰ ਨੌਜਵਾਨ, ਪਰਿਵਾਰ ਮੰਗ ਰਿਹਾ ਇਨਸਾਫ

ਆਏ ਦਿਨ ਨੋਜਵਾਨ ਨਸ਼ੇ ਦੀ ਭੇਟ ਚੜ ਰਹੇ ਹਨ ਪਰ ਪੁਲਿਸ ਪ੍ਰਸ਼ਾਸ਼ਨ ਵੱਲੋਂ ਕੋਈ ਵੀ ਕਾਰਵਾਈ ਅਮਲ ਵਿੱਚ ਨਹੀ ਲਿਆਂਦੀ ਜਾ ਰਹੀ। ਮਨਪ੍ਰੀਤ ਸਿੰਘ ਜੋ ਕਿ ਪਿੰਡ ਦੇ ਜਟ ਜਿਮੀਦਾਰ ਗੋਪੀ ਤੇ ਹੈਪੀ ਕੌਲ ਕੰਮ ਕਰਦਾ ਸੀ ਜੋ ਕਿ ਉਸ ਕੋਲੋਂ ਹਡ ਤੋੜਵਾਂ ਕੰਮ ਕਰਵਾ ਨਸ਼ੇ ਦੀ ਉਵਰਡੋਜ ਦਿੰਦੇ ਰਹੇ ਅਤੇ ਤਨਖਾਹ ਮੰਗਣ ਤੇ ਉਸਦੀ ਕੁੱਟ ਮਾਰ ਕੀਤੀ ਜਾਂਦੀ ਸੀ।

drug

ਬੀਤੇ ਤਿੰਨ ਦਿਨ ਪਹਿਲਾਂ ਵੀ ਉਸ ਨੂੰ ਕੁੱਟਿਆ ਮਾਰੀਆ ਗਿਆ ਅਤੇ ਨਸ਼ੇ ਦੀ ਉਵਰਡੋਜ ਵੀ ਦਿੱਤੀ ਗਈ ਜਿਸ ਤੋਂ ਬਾਅਦ ਮਨਪ੍ਰੀਤ ਦੀ ਹਾਲਤ ਖਰਾਬ ਹੋਣ ਕਾਰਨ ਅਸੀਂ ਉਸਨੂੰ ਤਿੰਨ ਦਿਨ ਹਸਪਤਾਲਾਂ ਵਿੱਚ ਲੈ ਕੇ ਭੱਜਦੇ ਰਹੇ ਪਰ ਅੱਜ ਉਸਦੀ ਮੌਤ ਹੋ ਗਈ ਹੈ ਜੇਕਰ ਪੁਲਿਸ ਪ੍ਰਸ਼ਾਸ਼ਨ ਨੇ ਦੋਸ਼ੀਆਂ 'ਤੇ ਬਣਦੀ ਕਾਰਵਾਈ ਨਾ ਕੀਤੀ ਤਾਂ ਅਸੀ ਲਾਸ਼ ਥਾਣੇ ਦੇ ਬਾਹਰ ਰੱਖ ਪ੍ਰਦਰਸ਼ਨ ਕਰਾਂਗੇ।

ਇਹ ਵੀ ਪੜ੍ਹੋ: ਸ਼ਰਾਬ ਪੀਣ ਵਾਲਿਆ ਲਈ ਵੱਡੀ ਖਬਰ, ਪੰਜਾਬ 'ਚ ਇੰਨੇ ਫੀਸਦੀ ਸਸਤੀ ਹੋ ਸਕਦੀ ਹੈ ਸ਼ਰਾਬ

ਉਧਰ ਪਿੰਡ ਦੀ ਸਰਪੰਚ ਵੱਲੋਂ ਵੀ ਨਸ਼ੇ ਨੂੰ ਬੰਦ ਕਰਨ ਵਾਸਤੇ ਲੋਕਾਂ ਅਤੇ ਪੁਲਿਸ ਕੋਲੋਂ ਸਹਿਯੋਗ ਦੀ ਮੰਗ ਕੀਤੀ ਹੈ। ਇਸ ਸੰਬਧੀ ਜਾਣਕਾਰੀ ਦਿੰਦਿਆਂ ਪੁਲਿਸ ਜਾਂਚ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਸ਼ਿਕਾਇਤ ਮਿਲੀ ਹੈ ਅਤੇ ਮੌਕੇ ਤੇ ਪਹੁੰਚ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਜੋ ਵੀ ਤੱਥ ਸਾਹਮਣੇ ਆਉਣਗੇ 'ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

-PTC News

Related Post