ਖੇਤੀ ਕਾਨੂੰਨਾਂ ਦੇ ਵਿਰੋਧ 'ਚ ਇਕ ਹੋਰ ਭਾਜਪਾ ਆਗੂ ਨੇ ਦਿੱਤਾ ਪਾਰਟੀ ਤੋਂ ਅਸਤੀਫ਼ਾ

By  Jagroop Kaur February 19th 2021 04:50 PM -- Updated: February 19th 2021 04:57 PM

ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਗਏ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੇ ਬਾਰਡਰਾਂ 'ਤੇ ਧਰਨੇ ਦਿੱਤੇ ਜਾ ਰਹੇ ਹਨ। ਜਿਥੇ ਕਿਸਾਨੀ ਸੰਘਰਸ਼ ਦੇ ਵਿੱਚ ਵੱਖ ਵੱਖ ਵਰਗਾਂ ਦੇ ਲੋਕ ਸ਼ਾਮਿਲ ਹੋ ਰਹੇ ਹਨ। Image result for bjp ਉਥੇ ਹੀ ਖੇਤੀ ਕਾਨੂੰਨਾਂ ਦਾ ਕੋਈ ਹੱਲ ਨਾ ਨਿਕਲਦਾ ਦੇਖ ਭਾਜਪਾ ਆਗੂ ਅਤੇ ਵਰਕਰ ਬੀਜੇਪੀ ਪਾਰਟੀ ਤੋਂ ਅਸਤੀਫਾ ਦੇ ਰਹੇ ਹਨ।ਜਿੰਨਾ 'ਚ ਹੁਣ ਸ਼ਾਮ ਸੁੰਦਰ ਜਾਡਲਾ ਦਾ ਨਾਮ ਵੀ ਸ਼ਾਮਲ ਹੋ ਗਿਆ ਹੈ। ਸ਼ਾਮ ਸੁੰਦਰ ਜਾਡਲਾ ਨੇ ਪਾਰਟੀ ਪ੍ਰਧਾਨ ਅਹਵਨੀ ਸ਼ਰਮਾ ਨੂੰ ਪੱਤਰ ਲਿਖਿਆ। ਜਿਸ ਵਿਚ ਉਹਨਾਂ ਲਿਖਿਆ ਕਿ ਅਸੀਂ ਸਾਰੇ ਹੀ ਖੇਤੀ ਬਾੜੀ 'ਤੇ ਨਿਰਭਰ ਹਾਂ।  ਪੜ੍ਹੋ ਹੋਰ ਖ਼ਬਰਾਂ : ਲਾਰੈਂਸ ਬਿਸ਼ਨੋਈ ਗਰੁੱਪ ਨੇ ਲਈ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਦੇ ਕਤਲ ਦੀ ਜ਼ਿੰਮੇਵਾਰੀ

ਇਸ ਲਈ ਮੈਂ ਜਿੰਨੀ ਵਾਰ ਵੀ ਤੁਹਾਨੂੰ ਮਿਲਿਆ ਹਾਂ ਅਪੀਲ ਕੀਤੀ ਹੈ ਕਿ ਦਿੱਲੀ ਜਾ ਕੇ ਗੱਲ ਬਾਤ ਕਰੋ ਤਾਂ ਜੋ ਕਿਸਾਨਾਂ ਦਾ ਮਸਲਾ ਹੱਲ ਹੋ ਸਕੇ। ਪਰ ਇਹ ਮਸਲਾ ਹੋਇਆ ਇਸ ਲਈ ਮੈਂ ਕਿਸਾਨਾਂ ਦੇ ਹਿੱਟ ਵਿਚ ਪਾਰਟੀ ਛੱਡਣ ਦਾ ਫੈਸਲਾ ਕਰਦਾ ਹਾਂ।

Related Post