ਭਾਰਤ ਨੇ ਜਾਰੀ ਕੀਤੀ ਇੱਕ ਹੋਰ ਐਡਵਿਜ਼ਰੀ ਕਿਹਾ "ਫੌਰੀ ਤੌਰ 'ਤੇ ਛੱਡੋ ਖ਼ਾਰਕੀਵ"

By  Jasmeet Singh March 2nd 2022 07:03 PM -- Updated: March 2nd 2022 07:09 PM

ਯੂਕਰੇਨ-ਰੂਸ ਯੁੱਧ: ਯੂਕਰੇਨ ਦੇ ਦੂਜੇ ਸਭ ਤੋਂ ਵੱਡੇ ਸ਼ਹਿਰ ਵਿੱਚ ਰੂਸੀ ਕਾਰਵਾਈ ਤੇਜ਼ ਹੋਣ ਦੇ ਕਾਰਨ ਭਾਰਤ ਨੇ ਅੱਜ ਖਾਰਕਿਵ ਵਿੱਚ ਆਪਣੇ ਸਾਰੇ ਨਾਗਰਿਕਾਂ ਨੂੰ ਆਪਣੀ ਸੁਰੱਖਿਆ ਲਈ ਤੁਰੰਤ ਉੱਥੋਂ ਨਿਕਲ ਜਾਣ ਦੀ ਸਲਾਹ ਦਿੱਤੀ ਭੇਜੀ ਹੈ।

ਇਹ ਵੀ ਪੜ੍ਹੋ: ਖਾਰਕਿਵ ਵਿੱਚ ਭਾਰਤੀ ਮੈਡੀਕਲ ਵਿਦਿਆਰਥੀ ਦੀ ਮੌਤ ਦੀ ਜਾਂਚ ਕਰੇਗਾ ਰੂਸ

Indians must leave Kharkiv 'immediately'

ਬੈਕ-ਟੂ-ਬੈਕ ਟਵੀਟਸ ਵਿੱਚ ਭਾਰਤੀ ਸਫ਼ਾਰਤਖ਼ਾਨੇ ਜਿਸਨੂੰ ਕੱਲ੍ਹ ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਕੰਮਕਾਜ ਬੰਦ ਕਰਨਾ ਪਿਆ ਸੀ, ਨੇ ਕਿਹਾ ਕਿ ਲੋੜ ਪੈਣ 'ਤੇ ਭਾਰਤੀਆਂ ਨੂੰ ਸਥਾਨਕ ਸਮੇਂ ਅਨੁਸਾਰ ਸ਼ਾਮ 6 ਵਜੇ ਤੱਕ ਪੈਸੋਚਿਨ, ਬਾਬੇ ਜਾਂ ਬੇਜ਼ਲਿਉਡੋਵਕਾ ਤੱਕ ਪਹੁੰਚਣਾ ਚਾਹੀਦਾ ਹੈ।

ਇੱਕ ਦੂਸਰੀ ਐਡਵਾਈਜ਼ਰੀ ਵਿੱਚ ਕਿਹਾ ਗਿਆ ਹੈ ਕਿ "ਆਪਣੀ ਖੁਦ ਦੀ ਸੁਰੱਖਿਆ ਲਈ ਵਿਗੜਦੀ ਸਥਿਤੀ ਦੇ ਮੱਦੇਨਜ਼ਰ ਤੁਰੰਤ ਖਾਰਕਿਵ ਛੱਡਣਾ ਚਾਹੀਦਾ ਹੈ।"

Indians must leave Kharkiv 'immediately'

ਅੱਗੇ ਕਿਹਾ ਗਿਆ ਹੈ ਕਿ "ਉਹ ਵਿਦਿਆਰਥੀ ਜੋ ਵਾਹਨ ਜਾਂ ਬੱਸਾਂ ਨਹੀਂ ਲੱਭ ਸਕਦੇ ਅਤੇ ਰੇਲਵੇ ਸਟੇਸ਼ਨ 'ਤੇ ਹਨ, ਉਹ ਪਿਸੋਚਿਨ (11 ਕਿਲੋਮੀਟਰ), ਬਾਬਈ (12 ਕਿਲੋਮੀਟਰ) ਅਤੇ ਬੇਜ਼ਲੀਉਡੀਵਕਾ (16 ਕਿਲੋਮੀਟਰ) ਤੱਕ ਪੈਦਲ ਜਾ ਸਕਦੇ ਹਨ।"

ਇਹ ਵੀ ਪੜ੍ਹੋ: ਮੰਦਭਾਗੀ ਖ਼ਬਰ : ਯੂਕਰੇਨ 'ਚ ਪੰਜਾਬੀ ਵਿਦਿਆਰਥੀ ਦੀ ਮੌਤ

1.4 ਮਿਲੀਅਨ ਦੀ ਆਬਾਦੀ ਵਾਲੇ ਯੁੱਧ-ਪ੍ਰਭਾਵਿਤ ਸ਼ਹਿਰ ਵਿੱਚ ਜਨਤਕ ਆਵਾਜਾਈ ਦੀ ਵੱਡੀ ਘਾਟ ਦੇ ਵਿਚਕਾਰ ਇਹ ਸਲਾਹ ਦਿੱਤੀ ਗਈ ਹੈ। ਪਿੱਛਲੇ ਕੁਝ ਦਿਨਾਂ ਤੋਂ ਸ਼ਹਿਰ ਵਿੱਚ ਸੜਕੀ ਆਵਾਜਾਈ ਦੀ ਸਹੂਲਤ ਨਹੀਂ ਹੈ। ਖ਼ਾਰਕੀਵ ਸਟੇਸ਼ਨ 'ਤੇ ਫਸੇ ਵਿਦਿਆਰਥੀਆਂ ਨੇ ਕਿਹਾ ਹੈ ਕਿ ਫਿਲਹਾਲ ਰੇਲਗੱਡੀ ਲੈਣਾ ਵੀ ਆਸਾਨ ਨਹੀਂ ਹੈ।

-PTC News

Related Post