ਮੁੱਖ ਖਬਰਾਂ

ਖਾਰਕਿਵ ਵਿੱਚ ਭਾਰਤੀ ਮੈਡੀਕਲ ਵਿਦਿਆਰਥੀ ਦੀ ਮੌਤ ਦੀ ਜਾਂਚ ਕਰੇਗਾ ਰੂਸ View in English

By Jasmeet Singh -- March 02, 2022 5:00 pm

ਰੂਸ-ਯੂਕਰੇਨ ਯੁੱਧ: ਰੂਸ ਯੂਕਰੇਨ ਦੇ ਸ਼ਹਿਰ ਖਾਰਕਿਵ ਵਿੱਚ ਇੱਕ 21 ਸਾਲਾ ਭਾਰਤੀ ਮੈਡੀਕਲ ਵਿਦਿਆਰਥੀ ਦੀ ਮੌਤ ਦੀ ਜਾਂਚ ਕਰੇਗਾ, ਭਾਰਤ ਵਿੱਚ ਨਿਯੁਕਤ ਰੂਸੀ ਸਫ਼ੀਰ ਡੇਨਿਸ ਅਲੀਪੋਵ ਨੇ ਇਹ ਗੱਲ ਕਹੀ ਹੈ। ਯੁੱਧ ਪ੍ਰਭਾਵਿਤ ਖ਼ੇਤਰ ਵਿੱਚ ਗੋਲਾਬਾਰੀ ਕਾਰਨ ਖਾਰਕਿਵ ਵਿੱਚ ਆਪਣੀ ਜਾਨ ਗੁਆਉਣ ਵਾਲੇ ਭਾਰਤੀ ਵਿਦਿਆਰਥੀ ਦੀ ਪਛਾਣ ਕਰਨਾਟਕ ਦੇ ਹਾਵੇਰੀ ਜ਼ਿਲ੍ਹੇ ਦੇ ਪਿੰਡ ਚਲਾਗੇਰੀ ਦੇ ਨਵੀਨ ਸ਼ੇਖਰੱਪਾ ਵਜੋਂ ਹੋਈ ਹੈ।

ਇਹ ਵੀ ਪੜ੍ਹੋ: ਮੰਦਭਾਗੀ ਖ਼ਬਰ : ਯੂਕਰੇਨ 'ਚ ਪੰਜਾਬੀ ਵਿਦਿਆਰਥੀ ਦੀ ਮੌਤ

ਕਰਨਾਟਕ ਦੇ ਐਸਡੀਐਮਏ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ "ਅਸੀਂ ਵਿਦੇਸ਼ ਮੰਤਰਾਲੇ (MEA) ਤੋਂ ਯੂਕਰੇਨ ਵਿੱਚ ਨਵੀਨ ਸ਼ੇਖਰੱਪਾ ਦੀ ਮੰਦਭਾਗੀ ਮੌਤ ਦੀ ਪੁਸ਼ਟੀ ਕੀਤੀ ਹੈ। ਉਹ ਚਲਾਗੇਰੀ ਹਾਵੇਰੀ ਦਾ ਰਹਿਣ ਵਾਲਾ ਸੀ। ਉਹ ਨੇੜੇ ਦੇ ਇੱਕ ਸਟੋਰ ਵਿੱਚ ਕੁਝ ਖਰੀਦਣ ਲਈ ਰਵਾਨਾ ਹੋਇਆ ਸੀ। ਬਾਅਦ ਵਿੱਚ ਉਸਦੇ ਦੋਸਤ ਨੂੰ ਇੱਕ ਸਥਾਨਕ ਅਧਿਕਾਰੀ ਦਾ ਫ਼ੋਨ ਆਇਆਕਿ ਨਵੀਨ ਦੀ ਮੌਤ ਹੋ ਗਈ ਹੈ।”

ਇਸ ਦੌਰਾਨ ਵਿਦੇਸ਼ ਮੰਤਰਾਲੇ ਨੇ ਵੀ ਆਪਣੇ ਬਿਆਨ ਵਿੱਚ ਕਿਹਾ ਕਿ ਖ਼ੇਤਰ ਵਿੱਚ ਗੋਲੀਬਾਰੀ ਕਾਰਨ ਅੱਜ ਸਵੇਰੇ ਖਾਰਕਿਵ ਵਿੱਚ ਇੱਕ ਭਾਰਤੀ ਵਿਦਿਆਰਥੀ ਦੀ ਮੌਤ ਹੋ ਗਈ ਹੈ। ਕਰਨਾਟਕ ਦੇ ਮੁੱਖ ਮੰਤਰੀ ਬਸਵਰਾਜ ਬੋਮਈ ਨੇ ਬੁੱਧਵਾਰ ਨੂੰ ਕਿਹਾ ਕਿ ਸਰਕਾਰ ਨੂੰ ਨਵੀਨ ਦੀ ਲਾਸ਼ ਦੀ ਤਸਵੀਰ ਮਿਲੀ ਹੈ ਅਤੇ ਇਸ ਦੀ ਪੁਸ਼ਟੀ ਕਰਨ ਲਈ ਵਿਦੇਸ਼ ਮੰਤਰਾਲੇ (MEA) ਨੂੰ ਭੇਜ ਦਿੱਤਾ ਗਿਆ ਹੈ।

ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਬੋਮਈ ਨੇ ਕਿਹਾ "ਨਵੀਨ ਦੇ ਦੋਸਤਾਂ ਨੇ ਉਸਦੀ ਲਾਸ਼ ਦੀ ਇੱਕ ਫੋਟੋ ਭੇਜੀ ਹੈ, ਇਸ ਦੀ ਪੁਸ਼ਟੀ ਕਰਨ ਲਈ ਇਸ ਨੂੰ MEA ਨੂੰ ਭੇਜਿਆ ਹੈ... ਅਸੀਂ ਭਾਰਤੀ ਸਫ਼ਾਰਤਖ਼ਾਨੇ ਦੇ ਸੰਪਰਕ ਵਿੱਚ ਹਾਂ ਤਾਂ ਜੋ ਘੱਟੋ-ਘੱਟ ਲਾਸ਼ ਨੂੰ ਸੁਰੱਖਿਅਤ ਕੀਤਾ ਜਾ ਸਕੇ। ਲਾਸ਼ ਨੂੰ ਵਾਪਸ ਲਿਆਉਣਾ ਸੰਭਵ ਹੈ। ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇਗਾ।"

ਇਹ ਵੀ ਪੜ੍ਹੋ: ਰੂਸ ਤੇ ਯੂਕਰੇਨ ਦੀ ਜੰਗ 'ਤੇ ਚੀਨ ਦੇ ਵਿਦੇਸ਼ ਮੰਤਰੀ ਨੇ ਚਿੰਤਾ ਕੀਤੀ ਜ਼ਾਹਿਰ

ਉਨ੍ਹਾਂ ਅੱਗੇ ਕਿਹਾ "ਨਿਕਾਸੀ ਦੀ ਪ੍ਰਕਿਰਿਆ ਚੱਲ ਰਹੀ ਹੈ ਅਤੇ ਇਸ ਨੂੰ ਜੰਗੀ ਪੱਧਰ 'ਤੇ ਚਲਾਇਆ ਜਾ ਰਿਹਾ ਹੈ। ਅਗਲੇ ਦੋ ਦਿਨਾਂ ਵਿੱਚ ਫਸੇ ਹੋਏ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਭਾਰਤ ਤੋਂ ਲਗਭਗ 26 ਉਡਾਣਾਂ ਉਡਾਣ ਭਰਨ ਵਾਲੀਆਂ ਹਨ। ਅਸੀਂ ਸਖ਼ਤ ਮਿਹਨਤ ਕਰ ਰਹੇ ਹਾਂ। ਅਸੀਂ ਉਨ੍ਹਾਂ ਨੂੰ ਯੁੱਧ ਪ੍ਰਭਾਵਿਤ ਦੇਸ਼ ਦੀਆਂ ਵੱਖ-ਵੱਖ ਸਰਹੱਦਾਂ 'ਤੇ ਪਹੁੰਚਣ ਲਈ ਬੇਨਤੀ ਕੀਤੀ ਹੈ। ਸਾਨੂੰ ਲੋਕਾਂ ਨੂੰ ਕੱਢਣ ਵਿੱਚ ਮੁਸ਼ਕਲ ਆ ਰਹੀ ਹੈ ਕਿਉਂਕਿ ਇਹ ਇੱਕ ਸੰਘਰਸ਼ ਖੇਤਰ ਹੈ।"


-PTC News

  • Share