ਮੋਗਾ 'ਚ ਇਕ ਹੋਰ ਪ੍ਰੇਮੀ ਜੋੜੇ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ, ਮ੍ਰਿਤਕ ਲੜਕੀ 3 ਭਰਾਵਾਂ ਦੀ ਸੀ ਭੈਣ

By  Shanker Badra February 7th 2020 05:27 PM

ਮੋਗਾ 'ਚ ਇਕ ਹੋਰ ਪ੍ਰੇਮੀ ਜੋੜੇ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ, ਮ੍ਰਿਤਕ ਲੜਕੀ 3 ਭਰਾਵਾਂ ਦੀ ਸੀ ਭੈਣ:ਮੋਗਾ : ਮੋਗਾ ਦੇ ਪਿੰਡ ਸਿੰਘਾਵਾਲਾ ਵਿੱਚ ਅੱਜ ਉਸ ਸਮੇਂ ਸਨਸਨੀ ਫੈਲ ਗਈ ,ਜਦੋਂ ਖੇਤਾਂ ਵਿੱਚ ਇੱਕ ਹੋਰ ਪ੍ਰੇਮੀ ਜੋੜੇ ਨੇ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ ਹੈ। ਮ੍ਰਿਤਕਾਂ ਦੀ ਪਹਿਚਾਣ ਰਮਨਦੀਪ ਕੌਰ (18) ਅਤੇ ਰਾਜਪ੍ਰੀਤ ਸਿੰਘ (23) ਦੇ ਰੂਪ 'ਚ ਹੋਈ ਹੈ ਅਤੇ ਦੋਵੇਂ ਪਿੰਡ ਚੰਦਪੁਰਾਣਾ ਦੇ ਰਹਿਣ ਵਾਲੇ ਹਨ ਅਤੇ ਮੁੰਡਾ ਬਾਊਂਸਰ ਦਾ ਕੰਮ ਕਰਦਾ ਸੀ। [caption id="attachment_387482" align="aligncenter" width="300"]Another lover couple Suicide In Moga, girl was sister of 3 brothers ਮੋਗਾ 'ਚ ਇਕ ਹੋਰ ਪ੍ਰੇਮੀ ਜੋੜੇ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ, ਮ੍ਰਿਤਕ ਲੜਕੀ 3 ਭਰਾਵਾਂ ਦੀ ਸੀ ਭੈਣ[/caption] ਮਿਲੀ ਜਾਣਕਾਰੀ ਅਨੁਸਾਰ ਲੜਕੀ ਮ੍ਰਿਤਕ ਰਮਨਦੀਪ ਕੌਰ 10ਵੀਂ ਕਲਾਸ ਦੀ ਵਿਦਿਆਰਥਣ ਹੈ। ਦੱਸਿਆ ਜਾਂਦਾ ਹੈ ਕਿ ਦੋਵੇਂ ਕੁਆਰੇ ਸਨ ਅਤੇ ਦੋਵਾਂ ਨੂੰ ਪ੍ਰੇਮ ਸੰਬੰਧ ਹੋਣ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ।ਪ੍ਰੇਮੀ ਜੋੜਾਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਵਿਆਹੁਤਾ ਜੋੜੇ ਦੇ ਰੂਪ 'ਚ ਸਜਿਆ ਹੋਇਆ ਸੀ। ਲੜਕੀ ਨੇ ਸ਼ਗਨਾਂ ਵਾਲਾ ਸੂਟ, ਹੱਥਾਂ 'ਚ ਚੂੜਾ ਅਤੇ ਕਲੀਰੇ ਪਾਏ ਹੋਏ ਸਨ। ਉੱਥੇ ਹੀ ਲੜਕੇ ਦੇ ਹੱਥਾਂ 'ਤੇ ਗਾਨੇ ਬੰਨ੍ਹੇ ਹੋਏ ਸਨ। [caption id="attachment_387483" align="aligncenter" width="300"]Another lover couple Suicide In Moga, girl was sister of 3 brothers ਮੋਗਾ 'ਚ ਇਕ ਹੋਰਪ੍ਰੇਮੀ ਜੋੜੇ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ,ਮ੍ਰਿਤਕ ਲੜਕੀ 3 ਭਰਾਵਾਂ ਦੀ ਸੀ ਭੈਣ[/caption] ਇਸ ਮੌਕੇ ਐਸਪੀਡੀਐਚਐਸ ਪਰਮਾਰ ਅਤੇ ਐਸਐਚਓ ਨੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਮ੍ਰਿਤਕ ਲੜਕੀ 3 ਭਰਾਵਾਂ ਦੀ ਭੈਣ ਹੈ। ਪੁਲਿਸ ਨੇ ਦੱਸਿਆ ਕਿ ਇਹ ਦੋਵੇਂ ਕੱਲ੍ਹ ਤੋਂ ਘਰੋਂ ਗਾਇਬ ਸਨ ਅਤੇ ਅੱਜ ਸਵੇਰੇ ਦੋਵਾਂ ਨੇ ਜ਼ਹਿਰੀਲੀ ਦਵਾਈ ਪੀ ਕੇ ਖੁਦਕੁਸ਼ੀ ਕਰ ਲਈ ਹੈ। ਪੁਲਿਸ ਨੇ 174 ਦੀ ਕਾਰਵਾਈ ਕਰਦਿਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਮੋਗਾ ਭੇਜ ਦਿੱਤਾ ਹੈ। [caption id="attachment_387481" align="aligncenter" width="300"]Another lover couple Suicide In Moga, girl was sister of 3 brothers ਮੋਗਾ 'ਚ ਇਕ ਹੋਰਪ੍ਰੇਮੀ ਜੋੜੇ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ,ਮ੍ਰਿਤਕ ਲੜਕੀ 3 ਭਰਾਵਾਂ ਦੀ ਸੀ ਭੈਣ[/caption] ਦੱਸ ਦੇਈਏ ਕਿ ਹੈ ਕਿ ਮੋਗਾ 'ਚ ਅੱਜ ਸਵੇਰੇ ਇਸ ਤੋਂ ਪਹਿਲਾਂ ਇਕ ਪ੍ਰੇਮੀ ਜੋੜੇ ਨੇ ਪਿੰਡ ਰਣੀਆਂ ਅਤੇ ਬੱਧਣੀ ਵਿਚਕਾਰ ਪੈਂਦੀ ਨਹਿਰ 'ਤੇ ਦਰਖ਼ਤ ਨਾਲ ਫਾਹਾ ਲੈ ਕੇ ਆਤਮ-ਹੱਤਿਆ ਕਰ ਲਈ ਸੀ ਅਤੇ ਇਹ ਦੂਜੀ ਘਟਨਾ ਹੈ। ਦੋਵਾਂ ਨੇ ਮਰਨ ਤੋਂ ਪਹਿਲਾਂ ਇੱਕ ਵੀਡੀਓ ਬਣਾ ਕੇ ਕਿਹਾ ਸੀ ਕਿ ਉਨ੍ਹਾਂ ਦਾ ਅੰਤਿਮ ਸਸਕਾਰ ਇੱਕ ਜਗ੍ਹਾ ਹੀ ਹੋਣਾ ਚਾਹੀਦਾ ਹੈ। -PTCNews

Related Post