ਕੁੜੀਆਂ ਦੀ jeans 'ਤੇ ਟਿੱਪਣੀ ਤੋਂ ਬਾਅਦ ਮੁੱਖ ਮੰਤਰੀ ਨੇ ਮੰਗੀ ਮੁਆਫ਼ੀ

By  Jagroop Kaur March 19th 2021 05:16 PM -- Updated: March 19th 2021 05:19 PM

ਬੀਤੇ ਦਿਨੀ ਉੱਤਰਾਖੰਡ ਦੇ ਸੀ.ਐੱਮ. ਤੀਰਥ ਸਿੰਘ ਰਾਵਤ ਵੱਲੋਂ ਦੇਹਰਾਦੂਨ ’ਚ ਇਕ ਵਰਕਸ਼ਾਪ ਦੌਰਾਨ ਕੁੜੀਆਂ ਦੀਆਂ ਜੀਨਾਂ 'ਤੇ ਟਿੱਪਣੀ ਕਰਨੀ ਇਹ੍ਹਣੀ ਭਾਰੀ ਪੀ ਕਿ ਉਹਨਾਂ ਨੂੰ ਹਰ ਪਾਸੇ ਵਿਰੋਧ ਦਾ ਸਾਹਮਣਾ ਕਰਨਾ ਪਿਆ। ਜਿਸ ਤੋਂ ਬਾਅਦ ਅੱਜ ਉਹਨਾਂ ਨੂੰ ਮੁਆਫੀ ਮੰਗਣੀ ਪਈ। ਮੁਆਫੀ ਮੰਗਦੇ ਹੋਏ ਤੀਰਥ ਸਿੰਘ ਰਾਵਤ ਨੇ ਕਿਹਾ ਕਿ ਹਰ ਇਕ ਨੂੰ ਹੱਕ ਹੈ ਕਿ ਉਹ ਆਪਣੇ ਪਸੰਦ ਦੇ ਕੱਪੜੇ ਪਾਉਣ।

Navya Nanda asks U'khand CM to change mentality over ripped jeans, then deletes post - Movies News

Read more : ਮੁੱਖ ਮੰਤਰੀ ਤੀਰਥ ਸਿੰਘ ਨੇ ਮਹਿਲਾਵਾਂ ‘ਤੇ ਕੀਤੀ ਟਿੱਪਣੀ ਤਾਂ ਗੁਲ ਪਨਾਗ ਸਣੇ ਹੋਰਨਾਂ ਅਦਾਕਾਰਾਂ ਨੇ ਇੰਝ ਦਿੱਤਾ ਜਵਾਬ

ਉਹਨਾ ਕਿਹਾ ਕਿ ਉਹਨਾਂ ਦਾ ਮੰਤਵ ਕਿਸੇ ਦਾ ਅਪਮਾਨ ਕਰਨਾ ਅਤੇ ਕਿਸੇ ਨੂੰ ਜੱਜ ਕਰਨਾ ਨਹੀਂ ਸੀ। ਪਰ ਫਿਰ ਵੀ ਜੇਕਰ ਅਜਿਹਾ ਹੋਇਆ ਹੈ ਤਾਂ ਮੈਂ ਮੁਆਫੀ ਚਾਹੁੰਦਾ ਹਾਂ|ਤੀਰਥ ਸਿੰਘ ਦੇ ਇਸ ਬਿਆਨ ਤੋਂ ਬਾਅਦ ਸੋਸ਼ਲ ਮੀਡੀਆ ਰਾਹੀਂ ਆਮ ਜਨਤਾ ਤੋਂ ਲੈਕੇ ਵੱਡੇ ਕਲਾਕਾਰਾਂ ਅਤੇ ਰਾਜਨੀਤੀ ਨਾਲ ਜੁੜੀਆਂ ਮਹਿਲਾਵਾਂ ਨੇ ਉਹਨਾਂ ਦੇ ਇਸ ਕਮੈਂਟ ਦੀ ਨਿੰਦਾ ਕੀਤੀ ਸੀ।

Related Post