ਆਈਫੋਨ-8 ਅਤੇ ਜੀਓ ਦੀ ਹੋਈ ਪਾਰਟਨਰਸ਼ਿਪ

By  Joshi September 29th 2017 09:05 PM -- Updated: September 29th 2017 09:16 PM

Apple Reliance partnership: Jio offers 70 percent buyback on Apple's iPhone 8

ਰਿਲਾਇੰਸ ਜੀਓ ਨੇ ਐਪਲ ਆਈਫੋਨ 8 ਅਤੇ 8 ਪਲੱਸ ਦੇ ਭਾਰਤ ਵਿੱਚ ਲਾਂਚ ਤੋਂ ਠੀਕ ਪਹਿਲਾਂ ਇਸ ਕੰਪਨੀ ਨਾਲ ਆਪਣੀ ਸਾਂਝ ਦਾ ਐਲਾਨ ਕੀਤਾ ਹੈ।

ਆਕਾਸ਼ ਅੰਬਾਨੀ ਨੇ ਆਈ ਫੋਨ ਦੀ ਲਾਂਚ ਤੋਂ ਪਹਿਲਾਂ ਕਿਹਾ ਕਿ "ਮੈਨੂੰ ਆਈਫੋਨ 8 ਆਈਫੋਨ 8 ਪਲੱਸ ਨੂੰ ਲਾਂਚ ਕਰਦਿਆਂ ਬੇਹੱਦ ਖੁਸ਼ੀ ਦਾ ਅਨੁਭਵ ਹੋ ਰਿਹਾ ਹੈ।"

Apple Reliance partnership: Jio offers 70 percent buyback on Apple's iPhone 8ਆਈਓਐਫ 8 ਅਤੇ ਜੀਓ ਦੀ ਪਾਰਟਨਰਸ਼ਿਪ ਦੇ ਤਹਿਤ ਗਾਹਕਾਂ ਲਈ ਪੇਸ਼ਕਸ਼ਾਂ ਵਿੱਚ 70 % ਬਾਈਬੈਕ ਸ਼ਾਮਿਲ ਹੈ।

ਬਾਇ-ਬੈਕ ਦਾ ਮਤਲਬ ਹੈ ਕਿ ਆਈਫੋਨ 8 ਜਾਂ ਆਈਫੋਨ 8 ਪਲੱਸ ਦੇ ਵਰਤੋਂ ਦੇ ਇੱਕ ਸਾਲ ਦੇ ਬਾਅਦ, ਜੇਕਰ ਕੋਈ ਆਈਫੋਨ ਨੂੰ ਅਪਗ੍ਰੇਡ ਕਰਨਾ ਚਾਹੁੰਦਾ ਹੈ, ਜਿਵੇਂਕਿ ਆਈਫੋਨ 10, ਤਾਂ ਤੁਹਾਨੂੰ ਫੋਨ ਦੀ ਐਮਆਰਪੀ ਭਾਵ ਕੀਮਤ 'ਤੇ 70 % ਬਾਈਬੈਕ ਪ੍ਰਾਪਤ ਹੋਵੇਗਾ । ਜੇਕਰ ਤੁਸੀਂ ਮਾਡਲ ਨੂੰ ਅਪਗ੍ਰੇਡ ਕਰਦੇ ਹੋ ਤਾਂ ਰਕਮ ਨੂੰ ਐਡਜਸਟ ਕਰ ਲਿਆ ਜਾਵੇਗਾ।

Apple Reliance partnership: Jio offers 70 percent buyback on Apple's iPhone 8ਜਾਂ, ਜੇ ਤੁਸੀਂ ਇੱਕ ਸਾਲ ਤੋਂ ਬਾਅਦ ਆਈਫੋਨ ਵਰਤਣਾ ਨਹੀਂ ਚਾਹੁੰਦੇ ਹੋ, ਤਾਂ ਤੁਸੀਂ ਫੋਨ ਨੂੰ ਵਾਪਸ ਕਰ ਸਕਦੇ ਹੋ ਅਤੇ ਰਿਟੇਲ ਡਿਜੀਟਲ ਸਟੋਰ ਦੇ ਵਿਚ ਛੋਟ ਵਾਲੇ ਵਾਊਚਰ ਜਾਂ ਕੁਪਨਾਂ ਜਾਂ ਉਤਪਾਦਾਂ ਦੇ ਰੂਪ ਵਿੱਚ ਇਸ ਰਕਮ ਦਾ ਲਗਭਗ 70 ਪ੍ਰਤੀਸ਼ਤ ਹਿੱਸਾ ਪ੍ਰਾਪਤ ਕਰ ਸਕਦੇ ਹੋ।

ਬਾਇਪਬੈਕ ਪੇਸ਼ਕਸ਼ ਨੂੰ ਪ੍ਰਾਪਤ ਕਰਨ ਲਈ, ਗ੍ਰਾਹਕਾਂ ਨੂੰ ਖੁਦ 12 ਮਹੀਨਿਆਂ ਬਾਅਦ ਇੱਕ ਆਈਫੋਨ ਅਪਗ੍ਰੇਡ ਲਈ ਰੋਜਸਟਰ ਕਰਨਾ ਪਵੇਗਾ।

Apple Reliance partnership: Jio offers 70 percent buyback on Apple's iPhone 8ਜੀਓ ਤੋਂ ਇਕ ਕਾਰਪੋਰੇਟ ਰਿਲੀਜ਼ ਦੇ ਅਨੁਸਾਰ, "ਰਿਲਾਇੰਸ ਡਿਜੀਟਲ ਆਈਫੋਨ 8 ਅਤੇ ਆਈਐਫਐਫ 8 ਪਲੱਸ 'ਤੇ ਵਿਸ਼ੇਸ਼ 70%ਬਾਇਕਬੈਕ ਦੀ ਪੇਸ਼ਕਸ਼ ਕਰੇਗਾ। ਇਹ ਪੇਸ਼ਕਸ਼ ਇਸ ਗੱਲ ਨੂੰ ਯਕੀਨੀ ਬਣਾਉਂਦੀ ਹੈ ਕਿ ਇੱਕ ਗਾਹਕ, ਜੋ ਐਮਆਰਪੀ 799 ਰੁਪਏ ਜਾਂ ਇਸ ਤੋਂ ਉੱਚੀ ਜਾਓ ਟੈਰਿਫ ਪਲਾਨ ਨੂੰ ਚੁਣਦਾ ਹੈ, ਉਹ ਇਕ ਸਾਲ ਦੇ ਬਾਅਦ ਡਿਵਾਈਸਿਸ ਦੀ ਵਾਪਸੀ 'ਤੇ 70% ਐੱਮ ਆਰ ਪੀ ਬਾਇਕਬੈਕ ਦੀ ਰਾਸ਼ੀ ਨੂੰ ਕਲੇਮ ਕਰਨ ਦੇ ਯੋਗ ਹੋਵੇਗਾ।"

—PTC News

Related Post