Thu, Jul 10, 2025
Whatsapp

Credit Card Transaction: RBI ਨੇ ਵਧਾਇਆ ਕ੍ਰੈਡਿਟ ਕਾਰਡ ਧਾਰਕਾਂ ਦਾ ਤਣਾਅ, ਜਲਦ ਹੀ ਇਨ੍ਹਾਂ ਪੇਮੈਂਟਾਂ 'ਤੇ ਲੱਗ ਸਕਦੀ ਹੈ ਪਾਬੰਦੀ,ਜਾਣੋ

ਅੱਜਕਲ੍ਹ ਬਹੁਤੇ ਲੋਕ ਕ੍ਰੈਡਿਟ ਕਾਰਡ ਦੀ ਵਰਤੋਂ ਕਰਦੇ ਹਨ ਇਸ 'ਤੇ ਲੋਕਾਂ ਦੀ ਨਿਰਭਰਤਾ ਦਿਨੋਂ-ਦਿਨ ਵਧਦੀ ਜਾ ਰਹੀ ਹੈ। RBI ਮੁਤਾਬਕ ਫਰਵਰੀ 2024 'ਚ ਕ੍ਰੈਡਿਟ ਕਾਰਡਾਂ ਦੀ ਵਰਤੋਂ ਕਰਕੇ ਲਗਭਗ 1.5 ਲੱਖ ਕਰੋੜ ਰੁਪਏ ਦੇ ਭੁਗਤਾਨ ਕੀਤੇ ਗਏ ਹਨ।

Reported by:  PTC News Desk  Edited by:  Amritpal Singh -- April 24th 2024 05:19 AM
Credit Card Transaction: RBI ਨੇ ਵਧਾਇਆ ਕ੍ਰੈਡਿਟ ਕਾਰਡ ਧਾਰਕਾਂ ਦਾ ਤਣਾਅ, ਜਲਦ ਹੀ ਇਨ੍ਹਾਂ ਪੇਮੈਂਟਾਂ 'ਤੇ ਲੱਗ ਸਕਦੀ ਹੈ ਪਾਬੰਦੀ,ਜਾਣੋ

Credit Card Transaction: RBI ਨੇ ਵਧਾਇਆ ਕ੍ਰੈਡਿਟ ਕਾਰਡ ਧਾਰਕਾਂ ਦਾ ਤਣਾਅ, ਜਲਦ ਹੀ ਇਨ੍ਹਾਂ ਪੇਮੈਂਟਾਂ 'ਤੇ ਲੱਗ ਸਕਦੀ ਹੈ ਪਾਬੰਦੀ,ਜਾਣੋ

RBI Credit Card : ਅੱਜਕਲ੍ਹ ਬਹੁਤੇ ਲੋਕ ਕ੍ਰੈਡਿਟ ਕਾਰਡ ਦੀ ਵਰਤੋਂ ਕਰਦੇ ਹਨ ਇਸ 'ਤੇ ਲੋਕਾਂ ਦੀ ਨਿਰਭਰਤਾ ਦਿਨੋਂ-ਦਿਨ ਵਧਦੀ ਜਾ ਰਹੀ ਹੈ। RBI ਮੁਤਾਬਕ ਫਰਵਰੀ 2024 'ਚ ਕ੍ਰੈਡਿਟ ਕਾਰਡਾਂ ਦੀ ਵਰਤੋਂ ਕਰਕੇ ਲਗਭਗ 1.5 ਲੱਖ ਕਰੋੜ ਰੁਪਏ ਦੇ ਭੁਗਤਾਨ ਕੀਤੇ ਗਏ ਹਨ। ਪਰ ਪਿਛਲੇ ਸਾਲ ਮੁਤਾਬਕ ਇਸ ਸਾਲ 26 ਫੀਸਦੀ ਦਾ ਵਾਧਾ ਹੋਇਆ ਹੈ। ਇਸ ਦੌਰਾਨ RBI ਕ੍ਰੈਡਿਟ ਕਾਰਡ ਪੇਮੈਂਟ ਨੂੰ ਲੈ ਕੇ ਵੱਡਾ ਫੈਸਲਾ ਲੈ ਸਕਦਾ ਹੈ। ਤਾਂ ਆਉ ਜਾਣਦੇ ਹਾਂ ਉਸ ਫੈਸਲੇ ਬਾਰੇ 

ਭੁਗਤਾਨ ਸੇਵਾ ਕਿਉਂ ਬੰਦ ਕੀਤੀ ਜਾ ਸਕਦੀ ਹੈ?


ਅੱਜ-ਕੱਲ੍ਹ ਲੋਕ ਟਿਊਸ਼ਨ ਫੀਸ, ਕਿਰਾਏ ਦੀ ਅਦਾਇਗੀ, ਸੋਸਾਇਟੀ ਮੇਨਟੇਨੈਂਸ ਅਤੇ ਵਿਕਰੇਤਾ ਦੇ ਭੁਗਤਾਨ ਲਈ ਵੀ ਕ੍ਰੈਡਿਟ ਕਾਰਡ ਦੀ ਵਰਤੋਂ ਕਰਦੇ ਹਨ। ਦੱਸ ਦਈਏ ਕਿ ਇਨ੍ਹਾਂ ਅਦਾਇਗੀਆਂ ਕਾਰਨ RBI ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਉਂਕਿ ਕੇਂਦਰੀ ਬੈਂਕ ਦਾ ਮੰਨਣਾ ਹੈ ਕਿ ਕ੍ਰੈਡਿਟ ਕਾਰਡ ਉਪਭੋਗਤਾ ਦੁਆਰਾ ਵਪਾਰੀ ਨੂੰ ਭੁਗਤਾਨ ਕਰਨ ਲਈ ਤਿਆਰ ਕੀਤਾ ਗਿਆ ਹੈ ਨਾ ਕਿ ਵਿਅਕਤੀ ਤੋਂ ਵਿਅਕਤੀ ਲਈ। RBI ਨੇ ਅਜਿਹੇ ਭੁਗਤਾਨਾਂ 'ਤੇ ਇਤਰਾਜ਼ ਜਤਾਇਆ ਹੈ ਅਤੇ ਕਿਹਾ ਹੈ ਕਿ ਜਲਦੀ ਹੀ ਕਿਰਾਇਆ ਭੁਗਤਾਨ, ਵਿਕਰੇਤਾ ਭੁਗਤਾਨ ਅਤੇ ਕ੍ਰੈਡਿਟ ਕਾਰਡ ਰਾਹੀਂ ਟਿਊਸ਼ਨ ਫੀਸ ਦੇ ਭੁਗਤਾਨ ਵਰਗੇ ਵਿਕਲਪਾਂ ਨੂੰ ਰੋਕ ਦਿੱਤਾ ਜਾਵੇਗਾ।

ਇਸ ਦੀ ਵਰਤੋਂ ਕਿਵੇਂ ਕੀਤੀ ਜਾਂਦੀ ਹੈ? 

ਪਿਛਲੇ ਕੁਝ ਸਾਲਾਂ 'ਚ ਬਹੁਤੇ ਅਜਿਹੇ ਫਿਨਟੇਕ ਮਾਰਕੀਟ 'ਚ ਆਏ ਹਨ, ਜੋ ਕਿ ਕ੍ਰੈਡਿਟ ਕਾਰਡ ਦੁਆਰਾ ਕਿਰਾਏ ਦੇ ਭੁਗਤਾਨ ਅਤੇ ਸੁਸਾਇਟੀ ਮੇਨਟੇਨੈਂਸ ਚਾਰਜ ਦਾ ਭੁਗਤਾਨ ਕਰਨ ਦਾ ਵਿਕਲਪ ਪੇਸ਼ ਕਰਦੇ ਹਨ। ਫਿਨਟੇਕ ਪਲੇਟਫਾਰਮ ਜਿਵੇਂ ਕਿ ਨੋ ਬ੍ਰੋਕਰ, ਪੇਟੀਐਮ, CRED, ਹਾਊਸਿੰਗ ਡਾਟ ਕਾਮ, ਫ੍ਰੀਚਾਰਜ ਆਦਿ। ਦੱਸ ਦਈਏ ਕਿ ਇਸ ਕਿਸਮ ਦੇ ਭੁਗਤਾਨ ਲਈ, ਫਿਨਟੈਕ ਕ੍ਰੈਡਿਟ ਕਾਰਡ ਧਾਰਕ ਦਾ ਇੱਕ ਐਸਕ੍ਰੋ ਖਾਤਾ ਖੋਲ੍ਹਿਆ ਜਾਂਦਾ ਹੈ। ਕਾਰਡ ਤੋਂ ਪੈਸੇ ਇਸ ਏਸਕ੍ਰੋ ਖਾਤੇ 'ਚ ਜਮ੍ਹਾ ਕੀਤੇ ਜਾਣਦੇ ਹਨ ਅਤੇ ਫਿਰ ਉਹ ਪੈਸਾ ਘਰ ਦੇ ਮਾਲਕ ਦੇ ਬੈਂਕ ਖਾਤੇ 'ਚ ਟ੍ਰਾਂਸਫਰ ਕੀਤਾ ਜਾਂਦਾ ਹੈ। ਵੈਸੇ ਤਾਂ ਫਿਨਟੇਕ ਇਸ ਸਹੂਲਤ ਲਈ 1 ਤੋਂ 3 ਪ੍ਰਤੀਸ਼ਤ ਚਾਰਜ ਕਰਦੇ ਹਨ।

ਇਸ ਤਰ੍ਹਾਂ ਦੇ ਭੁਗਤਾਨ ਦਾ ਗਾਹਕ ਨੂੰ ਫਾਇਦਾ ਹੁੰਦਾ ਹੈ

ਇਹ ਉਪਭੋਗਤਾਵਾਂ ਨੂੰ ਬਹੁਤੇ ਫਾਇਦੇ ਪ੍ਰਦਾਨ ਕਰਦਾ ਹੈ। ਉਦਾਹਰਨ ਲਈ, ਭਾਵੇਂ ਕੋਈ ਨਕਦ ਨਹੀਂ ਹੈ, ਅਜਿਹੇ ਭੁਗਤਾਨ 'ਤੇ 50 ਦਿਨਾਂ ਦਾ ਮੌਕਾ ਹੈ। ਕਈ ਕ੍ਰੈਡਿਟ ਕਾਰਡ ਕੰਪਨੀਆਂ ਇਸ 'ਤੇ ਕੈਸ਼ਬੈਕ ਅਤੇ ਰਿਵਾਰਡ ਪੁਆਇੰਟ ਵੀ ਆਫਰ ਕਰਦੀਆਂ ਹਨ। ਇਸ ਤੋਂ ਇਲਾਵਾ, ਤੁਸੀਂ ਰਿਵਾਰਡ ਪੁਆਇੰਟਸ ਰਾਹੀਂ ਵੀ ਛੋਟ ਪ੍ਰਾਪਤ ਕਰ ਸਕਦੇ ਹੋ। ਕੁਝ ਕੰਪਨੀਆਂ ਖਰਚੇ ਦੀ ਸੀਮਾ ਮੁਤਾਬਕ ਸਾਲਾਨਾ ਫੀਸ ਵੀ ਮੁਆਫ ਕਰ ਦਿੰਦੀਆਂ ਹਨ।

- PTC NEWS

Top News view more...

Latest News view more...

PTC NETWORK
PTC NETWORK