Thu, Jul 10, 2025
Whatsapp

Tax Free Income: ਇਨ੍ਹਾਂ ਕਮਾਈਆਂ 'ਤੇ ਨਹੀਂ ਦੇਣਾ ਪੈਂਦਾ ਟੈਕਸ, ਜਾਣਕਾਰੀ ਨਾ ਹੋਣ ’ਤੇ ਤੁਹਾਨੂੰ ਹੋ ਸਕਦਾ ਹੈ ਘਾਟਾ

ਅੱਜ ਅਸੀਂ ਤੁਹਾਨੂੰ ਇਹ ਦਸਾਂਗੇ ਕਿ ਕਿਸ ਤਰ੍ਹਾਂ ਦੀ ਆਮਦਨ 'ਤੇ ਟੈਕਸ ਨਹੀਂ ਦੇਣਾ ਪੈਂਦਾ, ਜਿਨ੍ਹਾਂ ਰਾਹੀਂ ਤੁਸੀਂ ਆਪਣਾ ਟੈਕਸ ਬਚਾ ਸਕੋਗੇ। ਤਾਂ ਆਓ ਜਾਣਦੇ ਹਾਂ ਉਨ੍ਹਾਂ ਆਮਦਨ ਬਾਰੇ

Reported by:  PTC News Desk  Edited by:  Aarti -- April 22nd 2024 01:39 PM
Tax Free Income: ਇਨ੍ਹਾਂ ਕਮਾਈਆਂ 'ਤੇ ਨਹੀਂ ਦੇਣਾ ਪੈਂਦਾ ਟੈਕਸ, ਜਾਣਕਾਰੀ ਨਾ ਹੋਣ ’ਤੇ ਤੁਹਾਨੂੰ ਹੋ ਸਕਦਾ ਹੈ ਘਾਟਾ

Tax Free Income: ਇਨ੍ਹਾਂ ਕਮਾਈਆਂ 'ਤੇ ਨਹੀਂ ਦੇਣਾ ਪੈਂਦਾ ਟੈਕਸ, ਜਾਣਕਾਰੀ ਨਾ ਹੋਣ ’ਤੇ ਤੁਹਾਨੂੰ ਹੋ ਸਕਦਾ ਹੈ ਘਾਟਾ

Tax Free Income: ਬਹੁਤੇ ਲੋਕ ਇਹ ਮਹਿਸੂਸ ਕਰਦੇ ਹਨ ਕਿ ਸਰਕਾਰ ਨੂੰ ਹਰ ਕਿਸਮ ਦੀ ਆਮਦਨ 'ਤੇ ਦੇਣਾ ਪੈਂਦਾ ਹੈ ਪਰ ਅਜਿਹਾ ਨਹੀਂ ਹੈ ਕਿਉਂਕਿ ਆਮਦਨ ਦੇ ਕੁਝ ਸਰੋਤ ਅਜਿਹੇ ਹਨ ਜਿਨ੍ਹਾਂ 'ਤੇ ਕੋਈ ਟੈਕਸ ਨਹੀਂ ਲਗਾਇਆ ਜਾਂਦਾ ਹੈ। ਵੈਸੇ ਤਾਂ ਤੁਸੀਂ ਇਨ੍ਹਾਂ 'ਤੇ ਟੈਕਸ ਉਦੋਂ ਹੀ ਬਚਾ ਸਕੋਗੇ ਜਦੋਂ ਤੁਹਾਨੂੰ ਨਿਯਮਾਂ ਦੀ ਪੂਰੀ ਜਾਣਕਾਰੀ ਹੋਵੇਗੀ। ਇਸ ਲਈ ਅੱਜ ਅਸੀਂ ਤੁਹਾਨੂੰ ਇਹ ਦਸਾਂਗੇ ਕਿ ਕਿਸ ਤਰ੍ਹਾਂ ਦੀ ਆਮਦਨ 'ਤੇ ਟੈਕਸ ਨਹੀਂ ਦੇਣਾ ਪੈਂਦਾ, ਜਿਨ੍ਹਾਂ ਰਾਹੀਂ ਤੁਸੀਂ ਆਪਣਾ ਟੈਕਸ ਬਚਾ ਸਕੋਗੇ। ਤਾਂ ਆਓ ਜਾਣਦੇ ਹਾਂ ਉਨ੍ਹਾਂ ਆਮਦਨ ਬਾਰੇ

ਵਿਰਾਸਤ 'ਚ ਮਿਲੀ ਦੌਲਤ : 


ਜੇਕਰ ਤੁਸੀਂ ਆਪਣੇ ਮਾਤਾ-ਪਿਤਾ ਤੋਂ ਕੋਈ ਜਾਇਦਾਦ, ਗਹਿਣੇ ਜਾਂ ਨਕਦੀ ਵਿਰਾਸਤ 'ਚ ਪ੍ਰਾਪਤ ਕਰਦੇ ਹੋ, ਤਾਂ ਤੁਹਾਨੂੰ ਕੋਈ ਟੈਕਸ ਨਹੀਂ ਦੇਣਾ ਪਵੇਗਾ। ਜੇਕਰ ਤੁਹਾਡੇ ਨਾਮ 'ਤੇ ਵਸੀਅਤ ਹੈ, ਤਾਂ ਤੁਹਾਨੂੰ ਇਸ ਦੇ ਜ਼ਰੀਏ ਮਿਲਣ ਵਾਲੀ ਰਕਮ 'ਤੇ ਟੈਕਸ ਨਹੀਂ ਦੇਣਾ ਪੈਂਦਾ। ਵੈਸੇ ਤਾਂ ਤੁਸੀਂ ਜੋ ਵੀ ਜਾਇਦਾਦ ਦੇ ਮਾਲਕ ਹੋ, ਉਸ ਤੋਂ ਤੁਹਾਡੀ ਕਮਾਈ 'ਤੇ ਤੁਹਾਨੂੰ ਟੈਕਸ ਦੇਣਾ ਪਵੇਗਾ।

ਵਿਆਹ ਦੇ ਤੋਹਫੇ : 

ਦਸ ਦਈਏ ਕਿ ਵਿਆਹ 'ਤੇ ਦੋਸਤਾਂ ਜਾਂ ਰਿਸ਼ਤੇਦਾਰਾਂ ਤੋਂ ਮਿਲਣ ਵਾਲੇ ਕਿਸੇ ਤੋਹਫ਼ੇ 'ਤੇ ਕੋਈ ਟੈਕਸ ਨਹੀਂ ਦੇਣਾ ਪੈਂਦਾ। ਪਰ, ਤੁਹਾਨੂੰ ਇਹ ਤੋਹਫ਼ਾ ਤੁਹਾਡੇ ਵਿਆਹ ਦੇ ਸਮੇਂ ਦੇ ਆਲੇ-ਦੁਆਲੇ ਮਿਲਣਾ ਚਾਹੀਦਾ ਹੈ। ਅਜਿਹਾ ਨਹੀਂ ਹੈ ਕਿ ਤੁਹਾਡਾ ਵਿਆਹ ਅੱਜ ਹੈ ਅਤੇ ਤੁਹਾਨੂੰ ਛੇ ਮਹੀਨੇ ਬਾਅਦ ਕੋਈ ਤੋਹਫ਼ਾ ਮਿਲਦਾ ਹੈ ਤਾਂ ਉਸ 'ਤੇ ਕੋਈ ਟੈਕਸ ਨਹੀਂ ਲੱਗੇਗਾ। ਜੇਕਰ ਤੋਹਫ਼ੇ ਦੀ ਕੀਮਤ 50,000 ਰੁਪਏ ਤੋਂ ਵੱਧ ਹੈ, ਤਾਂ ਵੀ ਟੈਕਸ ਲਗਾਇਆ ਜਾਵੇਗਾ।

ਭਾਈਵਾਲੀ ਫਰਮ ਤੋਂ ਪ੍ਰਾਪਤ ਲਾਭ : 

ਜੇਕਰ ਤੁਸੀਂ ਕਿਸੇ ਕੰਪਨੀ ਦੇ ਹਿੱਸੇਦਾਰ ਹੋ ਅਤੇ ਤੁਹਾਨੂੰ ਲਾਭ ਦੇ ਹਿੱਸੇ ਵਜੋਂ ਕੋਈ ਰਕਮ ਮਿਲਦੀ ਹੈ, ਤਾਂ ਤੁਹਾਨੂੰ ਉਸ 'ਤੇ ਵੀ ਟੈਕਸ ਨਹੀਂ ਦੇਣਾ ਪੈਂਦਾ। ਕਿਉਂਕਿ ਤੁਹਾਡੀ ਭਾਈਵਾਲੀ ਫਰਮ ਪਹਿਲਾਂ ਹੀ ਇਸ ਰਕਮ 'ਤੇ ਟੈਕਸ ਅਦਾ ਕਰ ਚੁੱਕੀ ਹੈ। ਵੈਸੇ ਤਾਂ ਇਹ ਛੋਟ ਫਰਮ ਦੇ ਮੁਨਾਫੇ 'ਤੇ ਹੀ ਹੈ। ਦਸ ਦਈਏ ਕਿ ਜੇਕਰ ਤੁਸੀਂ ਫਰਮ ਤੋਂ ਤਨਖਾਹ ਲੈਂਦੇ ਹੋ, ਤਾਂ ਤੁਹਾਨੂੰ ਉਹ ਟੈਕਸ ਦੇਣਾ ਪਵੇਗਾ।

ਜੀਵਨ ਬੀਮਾ ਕਲੇਮ ਦੀ ਰਕਮ : 

ਜੇਕਰ ਤੁਸੀਂ ਜੀਵਨ ਬੀਮਾ ਪਾਲਿਸੀ ਖਰੀਦੀ ਹੈ, ਤਾਂ ਕਲੇਮ ਜਾਂ ਪਰਿਪੱਕਤਾ ਦੀ ਰਕਮ ਪੂਰੀ ਤਰ੍ਹਾਂ ਟੈਕਸ ਮੁਕਤ ਹੈ। ਵੈਸੇ ਤਾਂ ਸ਼ਰਤ ਇਹ ਹੈ ਕਿ ਪਾਲਿਸੀ ਦਾ ਸਾਲਾਨਾ ਪ੍ਰੀਮੀਅਮ ਇਸਦੀ ਬੀਮੇ ਦੀ ਰਕਮ ਦੇ 10 ਪ੍ਰਤੀਸ਼ਤ ਤੋਂ ਵੱਧ ਨਹੀਂ ਹੋਣਾ ਚਾਹੀਦਾ ਹੈ। ਦਸ ਦਈਏ ਕਿ ਜੇਕਰ ਇਹ ਇਸ ਰਕਮ ਤੋਂ ਵੱਧ ਜਾਂਦੀ ਹੈ, ਤਾਂ ਵਾਧੂ ਰਕਮ 'ਤੇ ਟੈਕਸ ਲਗਾਇਆ ਜਾਵੇਗਾ। ਕੁਝ ਮਾਮਲਿਆਂ 'ਚ ਇਹ ਛੋਟ 15 ਪ੍ਰਤੀਸ਼ਤ ਤੱਕ ਹੋ ਸਕਦੀ ਹੈ।

ਸ਼ੇਅਰ ਜਾਂ ਇਕੁਇਟੀ ਐਮਐਫ ਤੋਂ ਪ੍ਰਾਪਤ ਰਿਟਰਨ : 

ਜੇਕਰ ਤੁਸੀਂ ਸ਼ੇਅਰਾਂ ਜਾਂ ਇਕੁਇਟੀ ਮਿਉਚੁਅਲ ਫੰਡਾਂ 'ਚ ਨਿਵੇਸ਼ ਕੀਤਾ ਹੈ, ਤਾਂ ਉਨ੍ਹਾਂ ਨੂੰ ਵੇਚਣ 'ਤੇ 1 ਲੱਖ ਰੁਪਏ ਦਾ ਰਿਟਰਨ ਟੈਕਸ ਮੁਕਤ ਹੈ। ਦਸ ਦਈਏ ਕਿ ਇਸ ਰਿਟਰਨ ਦੀ ਗਣਨਾ ਲੰਬੀ ਮਿਆਦ ਦੇ ਕੈਪੀਟਲ ਗੇਨ (LTCG) ਦੇ ਤਹਿਤ ਕੀਤੀ ਜਾਂਦੀ ਹੈ। ਵੈਸੇ ਤਾਂ ਇਸ ਰਕਮ ਤੋਂ ਵੱਧ ਰਿਟਰਨ 'ਤੇ LTCG ਟੈਕਸ ਲੱਗਦਾ ਹੈ।

ਇਹ ਵੀ ਪੜ੍ਹੋ: ਟਰਮ ਇੰਸ਼ੋਰੈਂਸ ਤੇ ਲਾਈਫ ਇੰਸ਼ੋਰੈਂਸ ਕੀ ਹੈ? ਜਾਣੋ ਇਨ੍ਹਾਂ ਦੋਵਾਂ 'ਚੋਂ ਤੁਹਾਡੇ ਲਈ ਕਿਹੜਾ ਵਧੀਆ

- PTC NEWS

Top News view more...

Latest News view more...

PTC NETWORK
PTC NETWORK