ਅਪ੍ਰੈਂਟਿਸ ਲਾਈਨਮੈਨ ਯੂਨੀਅਨ ਵੱਲੋਂ 61ਵੇਂ ਦਿਨ ਪ੍ਰਦਰਸ਼ਨ ਜਾਰੀ

By  Pardeep Singh September 25th 2022 06:49 PM

ਪਟਿਆਲਾ: ਪਟਿਆਲਾ ਬਿਜਲੀ ਬੋਰਡ ਦਫ਼ਤਰ ਦੇ ਬਾਹਰ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਪ੍ਰਦਰਸ਼ਨ ਕਰਦੇ ਆ ਰਹੇ ਅਪ੍ਰੈਂਟਿਸ ਲਾਈਨਮੈਨ ਯੂਨੀਅਨ ਪੰਜਾਬ ਦਾ ਧਰਨਾ 61 ਵੇਂ ਦਿਨ ਜਾਰੀ ਹੈ। ਇਸ ਯੂਨੀਅਨ ਦੇ ਅੱਜ 6 ਮੈਂਬਰ ਆਪਣੇ ਹੱਕ ਲੈਣ ਲਈ ਪਿੰਡ ਭੇਡਪੂਰਾ ਕੋਲ 400 ਕੇ. ਵੀ. ਹਾਈ ਵੋਲਟੇਜ ਬਿਜਲੀ ਲਾਈਨ ਦੇ ਟਾਵਰ ਉੱਤੇ ਚੜ੍ਹੇ ਹੋਏ ਹਨ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ 6 ਸਾਥੀ ਹਾਈਵੋਲਟੇਜ ਬਿਜਲੀ ਟਾਵਰ ਦੇ ਸਿਖਰ ਉੱਤੇ ਚੱਲੇ ਗਏ ਹਨ ਅਤੇ ਕਿਸੇ ਵੀ ਸਮੇਂ ਘਟਨਾ ਵਾਪਰ ਸਕਦੀ ਹੈ। ਪਵਿੱਤਰ ਸਿੰਘ ਨੇ ਦੱਸਿਆ ਕਿ ਅਪ੍ਰੈਂਟਿਸ ਲਾਈਨਮੈਨ ਯੂਨੀਅਨ ਪੰਜਾਬ ਵੱਲੋਂ PSPCL ਵਿਭਾਗ ਵਿੱਚ 1690+310=2000 ਪੋਸਟਾਂ ਦਾ ਪੇਪਰ ਰੱਦ ਕਰਕੇ ਪਹਿਲਾਂ ਦੀ ਤਰ੍ਹਾਂ ਅਪ੍ਰੈਂਟਿਸ ਮੈਰਿਟ ਦੇ ਆਧਾਰ ਤੇ ਨਵੀਂ ਭਰਤੀ ਕੀਤੀ ਜਾਵੇ ਅਤੇ ਸੀ.ਆਰ. ਏ. 299/22 ਅਨੁਸਾਰ ਭਰਤੀ ਕੀਤੇ ਜਾਣ ਵਾਲੇ ਸਹਾਇਕ ਲਾਈਨਮੈਨਾਂ ਦੀ ਨਿਯੁਕਤੀ ਲਈ ਲਿਖਤੀ ਟੈਸਟ ਦੀ ਸ਼ਰਤ ਹਟਾਈ ਜਾਵੇ।ਅਸੀਂ ਪਿਛਲੇ 61 ਦਿਨਾਂ ਤੋਂ ਪਾਵਰ ਕਾਰਪੋਰੇਸ਼ਨ ਦੇ ਮੁੱਖ ਦਫ਼ਤਰ ਅੱਗੇ ਸ਼ਾਤਮਾਈ ਬੈਠੇ ਸੀ ਪਰ ਸੁਣਵਾਈ ਨਾ ਹੋਣ ਕਰਕੇ, ਸਾਨੂੰ ਸੰਘਰਸ਼ ਨੂੰ ਹੋਰ ਤਿੱਖਾ ਕਰਦੇ ਹੋਏ, ਪਟਿਆਲਾ-ਭਵਾਨੀਗੜ੍ਹ ਰੋਡ ਤੇ ਸਥਿਤ ਪਿੰਡ ਭੇਡਪੁਰਾ ਵਿਖੇ ਛੇ ਅਪ੍ਰੈਂਟਿਸਸ਼ਿਪ ਲਾਈਨਮੈਨ ਸਾਥੀ ਸੂਬਾ ਪ੍ਰਧਾਨ ਰਾਕੇਸ਼ ਕੁਮਾਰ, ਅਵਤਾਰ ਸਿੰਘ,ਸੁਨੀਲ ਕੁਮਾਰ,ਜਗਸੀਰ ਸਿੰਘ ,ਰਮੇਸ਼ ਕੰਬੋਜ,ਗੁਰਪ੍ਰੀਤ ਸਿੰਘ ਨੇ ਪਾਵਰ ਕਾਰਪੋਰੇਸ਼ਨ ਦੀਆਂ CRA-299/22 2000 ਪੋਸਟਾਂ ਵਿੱਚ ਜੋ ਜਬਰੀ ਟੈਸਟ ਰੱਖਿਆ ਗਿਆ। ਉਸ ਨੂੰ ਰੱਦ ਕਰਵਾਉਣ ਲਈ ਆਪਣੀ ਜਿੰਦਗੀ ਨੂੰ ਜੋਖਮ ਵਿਚ ਪਾਉਂਦਿਆਂ 4 ਲੱਖ (400ਕੇ.ਵੀ)ਹਾਈ ਵੋਲਟੇਜ ਵਾਲੀ ਬਿਜਲੀ ਦੀ ਲਾਈਨ ਦੇ ਟਾਵਰ ਉੱਪਰ ਚੜ ਕੇ ਆਪਣੀ ਆਵਾਜ਼ ਨੂੰ ਸਰਕਾਰ ਤੱਕ ਪਹੁੰਚਾਉਣ ਦਾ ਯਤਨ ਕੀਤਾ ਹੈ, ਕਿਉਂਕਿ ਸਰਕਾਰ ਘੂਕ ਸੁੱਤੀ ਪਈ ਹੈ।

ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਅਗਰ ਸਰਕਾਰ ਨੇ ਸਾਡੀ ਗੱਲਬਾਤ ਦੇ ਰਸਤੇ ਬੰਦ ਕਰਕੇ ਸਾਡੀਆਂ ਮੰਗਾਂ ਮੰਨਣ ਤੋਂ ਇਨਕਾਰ ਕੀਤਾ ਤਾਂ ਇਹ ਟਾਵਰ ਤੇ ਚੜ੍ਹੇ ਸਾਥੀ ਪਹਿਲਾਂ ਵਾਲੀ ਜਗ੍ਹਾ ਨਾਲੋਂ ਬਿਜਲੀ ਟਾਵਰ ਤੇ ਅੱਜ ਹੋਰ ਉਪਰ ਚੱਲੇ ਗਏ ਹਨ, ਜੇਕਰ ਅਪ੍ਰੈਂਟਿਸ ਲਾਈਨਮੈਨ ਯੂਨੀਅਨ ਦੇ ਸਾਥੀਆਂ ਕਿਸੇ ਵੀ ਮੰਦਭਾਗੀ ਘਟਨਾ ਨੂੰ ਅੰਜ਼ਾਮ ਦੇ ਸਕਦੇ ਹਨ ਜਾਂ ਅਚਾਨਕ ਕੋਈ ਅਣਹੋਣੀ ਘਟਨਾ ਵਾਪਰਦੀ ਹੈ ਅਤੇ ਸਾਡੇ ਕੁੱਝ ਸਾਥੀਆਂ ਦੀ ਹਾਲਤ ਕਾਫੀ ਗੰਭੀਰ ਹੈ ਪਰ ਸਾਡੇ ਸਾਥੀਆਂ ਨੇ ਕੋਈ ਵੀ ਸਰਕਾਰੀ ਮੈਡੀਕਲ ਸਹੂਲਤ ਲੈਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਜੇਕਰ ਸਾਡੇ ਸਾਥੀਆਂ ਦਾ ਕੋਈ ਵੀ ਜਾਨੀ ਨੁਕਸਾਨ ਹੁੰਦਾ ਹੈ ਤਾਂ ਇਸ ਦੀ ਸਾਰੀ ਜਿੰਮੇਵਾਰੀ ਪੰਜਾਬ ਸਰਕਾਰ ਤੇ ਪਾਵਰ ਕਾਰਪੋਰੇਸ਼ਨ ਦੇ ਪ੍ਰਸ਼ਾਸਨ ਦੀ ਹੋਵੇਗੀ।

ਰਿਪੋਰਟ- ਗਗਨਦੀਪ ਅਹੂਜਾ

ਇਹ ਵੀ ਪੜ੍ਹੋ:NRI ਦੀ ਕੋਠੀ 'ਚ ਪਟਾਖਿਆਂ ਦਾ ਗੁਦਾਮ, CIA ਨੇ ਫੜੇ ਲੱਖਾਂ ਦੇ ਪਟਾਖੇ

-PTC News

Related Post