ਫਿਲਮ 'ਅਰਦਾਸ ਕਰਾ' ਦੀ ਸਟਾਰ ਕਾਸਟ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਨਤਮਸਤਕ

By  Jashan A July 7th 2019 10:42 AM

ਫਿਲਮ 'ਅਰਦਾਸ ਕਰਾ' ਦੀ ਸਟਾਰ ਕਾਸਟ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਈ ਨਤਮਸਤਕ,ਸ੍ਰੀ ਅੰਮ੍ਰਿਤਸਰ ਸਾਹਿਬ: ਕੁਝ ਦਿਨਾਂ ਬਾਅਦ ਸਿਨੇਮਾਂ ਘਰਾਂ 'ਚ ਆਉਣ ਵਾਲੀ ਪੰਜਾਬੀ ਫਿਲਮ 'ਅਰਦਾਸ ਕਰਾਂ' ਦੀ ਸਮੂਹ ਸਟਾਰ ਕਾਸਟ ਅੰਮ੍ਰਿਤਸਰ ਵਿਖੇ ਸਚਖੰਡ ਸ੍ਰੀ ਹਰਿਮੰਦਰ ਸਾਹਿਬ 'ਚ ਨਸਮਸਤਕ ਹੋਈ।

ਜਿਸ ਦੌਰਾਨ ਉਹਨਾਂ ਨੇ ਗੁਰੂ ਸਾਹਿਬ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਸ੍ਰੀ ਹਰਿਮੰਦਰ ਸਾਹਿਬ ਵਿਚ 'ਅਰਦਾਸ ਕਰਾਂ' ਦੀ ਟੀਮ ਨੇ 'ਹੱਸਦਾ ਪੰਜਾਬ ਰਹੇ, ਵਸਦਾ ਅਵਾਮ ਰਹੇ' ਦੀ ਅਰਦਾਸ ਕੀਤੀ।

ਹੋਰ ਪੜ੍ਹੋ:ਤਖ਼ਤ ਸ੍ਰੀ ਹਜ਼ੂਰ ਸਾਹਿਬ ਪ੍ਰਬੰਧਕੀ ਬੋਰਡ ਦੇ ਪ੍ਰਧਾਨ ਭੁਪਿੰਦਰ ਸਿੰਘ ਮਿਨਹਾਸ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਹੋਏ ਨਤਮਸਤਕ

ਦਰਬਾਰ ਸਾਹਿਬ 'ਚ ਨਤਮਸਤਕ ਹੋਣ ਤੋਂ ਬਾਅਦ ਸਟਾਰ ਕਾਸਟ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਤੇ ਮੀਡੀਆਂ ਨਾਲ ਰੂਬਰੂ ਹੁੰਦਿਆਂ ਗਿੱਪੀ ਨੇ ਕਿਹਾ ਕਿ ਅਰਦਾਸ ਕਰਾਂ ਫਿਲਮ ਓਨਾ ਦੇ ਕਰੀਅਰ ਦੀ ਬੇਹਤਰੀਨ ਫਿਲਮ ਹੈ। ਸਟਾਰ ਕਾਸਟ ਨੇ ਲੋਕਾਂ ਨੂੰ ਅਪੀਲ ਕੀਤੀ ਕੇ 19 ਜੁਲਾਈ ਨੂੰ ਉਹ ਆਪਣੇ ਪੂਰੇ ਪਰਿਵਾਰ ਨਾਲ ਇਹ ਫਿਲਮ ਜ਼ਰੂਰ ਦੇਖ ਕੇ ਆਉਣ।

ਦੱਸ ਦੇਈਏ ਕਿ ਫਿਲਮ ਅਰਦਾਸ ਕਰਾਂ 19 ਜੁਲਾਈ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਫਿਲਮ ਦੀ ਕਹਾਣੀ ਵਿਚ 1962 ਤੋਂ ਲੈ ਕੇ ਹੁਣ ਤੱਕ ਦਾ ਬਦਲਦਾ ਪੰਜਾਬ ਵਿਖੇਗਾ। ਪੰਜਾਬ ਦੀ ਗਰਮੀ ਦਿਖੇਗੀ ਤਾਂ ਕੈਨੇਡਾ ਵਿਚ ਠੰਡ ਦਾ ਕਹਿਰ ਨਜ਼ਰ ਆਵੇਗਾ।

-PTC News

Related Post