ਹਰਿਆਣਾ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਤੇ ਜਾਂਚ ਅਧਿਕਾਰੀ ਵਿਚਾਲੇ ਹੋਈ ਤਿੱਖੀ ਬਹਿਸ, ਵੀਡੀਓ ਆਈ ਸਾਹਮਣੇ

By  Riya Bawa September 10th 2022 01:16 PM -- Updated: September 10th 2022 01:24 PM

ਚੰਡੀਗੜ੍ਹ : ਹਰਿਆਣਾ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਅਤੇ ਇੱਕ ਮਹਿਲਾ ਪੁਲਿਸ ਅਧਿਕਾਰੀ ਵਿਚਕਾਰ ਪਤੀ-ਪਤਨੀ ਦੇ ਝਗੜੇ ਦੇ ਪੁਰਾਣੇ ਮਾਮਲੇ ਨੂੰ ਲੈ ਕੇ ਤਿੱਖੀ ਬਹਿਸ ਹੋਈ। ਝਗੜਾ ਇੰਨਾ ਵੱਧ ਗਿਆ ਕਿ ਪੁਲਿਸ ਅਧਿਕਾਰੀ ਨੂੰ ਜ਼ਬਰਦਸਤੀ ਕਮਰੇ ਤੋਂ ਬਾਹਰ ਕੱਢਣਾ ਪਿਆ। ਇਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਹਰਿਆਣਾ ਦੇ ਚੇਅਰਮੈਨ ਅਤੇ ਮਹਿਲਾ ਅਧਿਕਾਰੀ ਵਿਚਾਲੇ ਬਹਿਸ ਹੋਈ।

videoviral

ਹਰਿਆਣਾ ਮਹਿਲਾ ਕਮਿਸ਼ਨ ਦੀ ਚੇਅਰਮੈਨ ਰੇਣੂ ਭਾਟੀਆ ਸ਼ੁੱਕਰਵਾਰ ਨੂੰ ਕੈਥਲ ਪਹੁੰਚੀ ਸੀ। ਔਰਤਾਂ ਦੇ ਵਨ ਸਟਾਪ ਸੈਂਟਰ ਦਾ ਨਿਰੀਖਣ ਕਰਨ ਉਪਰੰਤ ਉਨ੍ਹਾਂ ਔਰਤਾਂ ਨਾਲ ਸਬੰਧਤ ਸਮੱਸਿਆਵਾਂ ਸੁਣੀਆਂ ਤਾਂ ਇਹ ਵਿਵਾਦ ਸਾਹਮਣੇ ਆਇਆ। ਦਰਅਸਲ, ਰੇਣੂ ਭਾਟੀਆ ਨੇ ਪਤੀ-ਪਤਨੀ ਦੇ ਝਗੜੇ ਦੇ ਇੱਕ ਪੁਰਾਣੇ ਮਾਮਲੇ ਨੂੰ ਲੈ ਕੇ ਆਈਓ ਵੀਨਾ ਤੋਂ ਪੁੱਛਗਿੱਛ ਕੀਤੀ ਸੀ। ਰੇਣੂ ਨੇ ਮਹਿਲਾ ਜਾਂਚ ਅਧਿਕਾਰੀ ਨੂੰ ਪੁੱਛਿਆ ਕਿ ਕਮਿਸ਼ਨ ਦੇ ਹੁਕਮਾਂ ਦੇ ਬਾਵਜੂਦ ਮੁਲਜ਼ਮ ਲੜਕੇ ਦਾ ਮੈਡੀਕਲ ਕਿਉਂ ਨਹੀਂ ਕਰਵਾਇਆ ਗਿਆ, ਜਦੋਂ ਆਈਓ ਵੀਨਾ ਦਾ ਕੋਈ ਜਵਾਬ ਨਾ ਆਇਆ ਤਾਂ ਰੇਣੂ ਭਾਟੀਆ ਨੇ ਉਸ ਨੂੰ ਮੀਟਿੰਗ ਰੂਮ ਤੋਂ ਬਾਹਰ ਜਾਣ ਲਈ ਕਿਹਾ।

ਇਹ ਵੀ ਪੜ੍ਹੋ : Weather Update: ਦਿੱਲੀ 'ਚ 5 ਤੋਂ 6 ਡਿਗਰੀ ਤੱਕ ਡਿੱਗੇਗਾ ਪਾਰਾ, ਹਲਕੀ ਬਾਰਿਸ਼ ਦੀ ਸੰਭਾਵਨਾ

ਵੀਨਾ ਹੈਰਾਨ ਰਹਿ ਗਈ ਅਤੇ ਉੱਚੀ ਆਵਾਜ਼ ਵਿੱਚ ਬੋਲਣ ਲੱਗੀ। ਵੀਨਾ ਦੇ ਇਸ ਰਵੱਈਏ ਤੋਂ ਨਾਰਾਜ਼ ਹੋ ਕੇ ਰੇਣੂ ਉਸ ਨੂੰ ਚੇਤਾਵਨੀ ਦਿੰਦੀ ਹੈ ਕਿ ਤੁਸੀਂ ਪਹਿਲਾਂ ਬਾਹਰ ਚਲੇ ਜਾਓ। ਵਿਵਾਦ ਇੰਨਾ ਵੱਧ ਗਿਆ ਕਿ ਮਹਿਲਾ ਪੁਲਿਸ ਅਧਿਕਾਰੀ ਨੇ ਮੀਟਿੰਗ ਵਿੱਚ ਕਮਿਸ਼ਨ ਦੇ ਚੇਅਰਮੈਨ ਨੂੰ ਕਿਹਾ ਕਿ ਜੇਕਰ ਉਹ ਚੇਅਰਮੈਨ ਬਣੀ ਹੈ ਤਾਂ ਬੇਇਜਤੀ ਕਰਨ ਲਈ ਬਣੀ ਹੈ।

ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਜਦੋਂ ਜਾਂਚ ਅਧਿਕਾਰੀ ਨੂੰ ਬਾਹਰ ਜਾਣ ਲਈ ਕਿਹਾ ਤਾਂ ਜਾਂਚ ਅਧਿਕਾਰੀ ਨੇ ਬਾਹਰ ਜਾ ਕੇ ਕਿਹਾ ਕਿ ਉਹ ਬਕਵਾਸ ਕਰ ਰਹੀ ਹੈ। ਇਸ ਦੌਰਾਨ ਕਈ ਮਹਿਲਾ ਅਧਿਕਾਰੀ ਵੀਨਾ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਦੇ ਨਜ਼ਰ ਆ ਰਹੇ ਹਨ। ਫਿਲਹਾਲ ਇਹ ਮਾਮਲਾ ਸੋਸ਼ਲ ਮੀਡੀਆ 'ਤੇ ਕਾਫੀ ਚਰਚਾ 'ਚ ਹੈ।

video

ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ। ਪੁਲਿਸ ਦੇ ਉੱਚ ਅਧਿਕਾਰੀਆਂ ਦੇ ਨਾਲ-ਨਾਲ ਉਨ੍ਹਾਂ ਨੇ ਸਰਕਾਰ ਨੂੰ ਵੀ ਸਾਰੀ ਘਟਨਾ ਬਾਰੇ ਪੱਤਰ ਲਿਖਿਆ ਹੈ। ਮੀਟਿੰਗ ਤੋਂ ਬਾਅਦ ਰੇਣੂ ਭਾਟੀਆ ਨੇ ਮੀਡੀਆ ਨੂੰ ਦੱਸਿਆ ਕਿ ਇਹ ਪਰਿਵਾਰਕ ਝਗੜੇ ਦਾ ਮਾਮਲਾ ਸੀ। ਕਮਿਸ਼ਨ ਦੇ ਮੈਂਬਰਾਂ ਤੋਂ ਇਲਾਵਾ ਪਤੀ ਨੇ ਪੁਲਿਸ ਨਾਲ ਕਈ ਵਾਰ ਬਹੁਤ ਮਾੜਾ ਸਲੂਕ ਕੀਤਾ ਸੀ। ਉਹ ਦਲੀਲ ਦਿੰਦਾ ਹੈ ਕਿ ਪਤਨੀ ਸਰੀਰਕ ਤੌਰ 'ਤੇ ਉਸ ਲਈ ਫਿੱਟ ਨਹੀਂ ਹੈ।

ਜ਼ਿਕਰਯੋਗ ਹੈ ਕਿ ਮਹਿਲਾ ਕਮਿਸ਼ਨ ਨੇ ਪਤੀ-ਪਤਨੀ ਦੇ ਮਾਮਲੇ 'ਚ ਜਾਂਚ ਅਧਿਕਾਰੀ ਨੂੰ ਲੜਕੇ ਦਾ ਮੈਡੀਕਲ ਕਰਵਾਉਣ ਦੇ ਹੁਕਮ ਦਿੱਤੇ ਸਨ। ਮਹਿਲਾ ਕਮਿਸ਼ਨ ਨੇ ਕਿਹਾ ਕਿ ਜਾਂਚ ਅਧਿਕਾਰੀ ਨੇ ਲੜਕੀ ਦਾ ਤਿੰਨ ਵਾਰ ਮੈਡੀਕਲ ਕਰਵਾਇਆ, ਦੋਸ਼ੀ ਲੜਕੇ ਦਾ ਇਕ ਵਾਰ ਵੀ ਮੈਡੀਕਲ ਨਹੀਂ ਹੋਇਆ ਜਿਸ ਸਬੰਧੀ ਕਮਿਸ਼ਨ ਵੱਲੋਂ ਜਾਂਚ ਅਧਿਕਾਰੀਆਂ ਨੂੰ ਵਾਰ-ਵਾਰ ਹੁਕਮ ਦਿੱਤੇ ਜਾ ਰਹੇ ਸਨ। ਮਾਮਲੇ ਦੀ ਸੁਣਵਾਈ ਦੌਰਾਨ ਜਦੋਂ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਜਾਂਚ ਅਧਿਕਾਰੀ ਤੋਂ ਇਸ ਬਾਰੇ ਪੁੱਛਿਆ ਤਾਂ ਉਨ੍ਹਾਂ ਦਾ ਜਵਾਬ ਤਸੱਲੀਬਖਸ਼ ਨਹੀਂ ਸੀ, ਜਿਸ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ।

-PTC News

Related Post