Sat, May 24, 2025
Whatsapp

Gurmeet Ram Rahim: ਡੇਰਾ ਮੁਖੀ ਗੁਰਮੀਤ ਰਾਮ ਰਹੀਮ ਜਲਦ ਆਵੇਗਾ ਜੇਲ੍ਹ ’ਚੋਂ ਬਾਹਰ, ਫਰਲੋ ਹੋਈ ਮਨਜ਼ੂਰ

Reported by:  PTC News Desk  Edited by:  Aarti -- November 20th 2023 05:34 PM -- Updated: November 20th 2023 05:56 PM
Gurmeet Ram Rahim: ਡੇਰਾ ਮੁਖੀ ਗੁਰਮੀਤ ਰਾਮ ਰਹੀਮ ਜਲਦ ਆਵੇਗਾ ਜੇਲ੍ਹ ’ਚੋਂ ਬਾਹਰ, ਫਰਲੋ ਹੋਈ ਮਨਜ਼ੂਰ

Gurmeet Ram Rahim: ਡੇਰਾ ਮੁਖੀ ਗੁਰਮੀਤ ਰਾਮ ਰਹੀਮ ਜਲਦ ਆਵੇਗਾ ਜੇਲ੍ਹ ’ਚੋਂ ਬਾਹਰ, ਫਰਲੋ ਹੋਈ ਮਨਜ਼ੂਰ

Gurmeet Ram Rahim: ਡੇਰਾ ਮੁਖੀ ਗੁਰਮੀਤ ਰਾਮ ਰਹੀਮ ਇੱਕ ਵਾਰ ਫਿਰ ਤੋਂ ਜੇਲ੍ਹ ’ਚੋਂ ਬਾਹਰ ਆਉਣ ਵਾਲਾ ਹੈ। ਮਿਲੀ ਜਾਣਕਾਰੀ ਮੁਤਾਬਿਕ ਰਾਮ ਰਹੀਮ ਦੀ ਫਰਲੋ ਮਨਜ਼ੂਰ ਹੋ ਗਈ ਹੈ। ਜਿਸ ਤੋਂ ਬਾਅਦ ਇਸ ਵਾਰ ਰਾਮ ਰਹੀਮ 21 ਦਿਨਾਂ ਦੇ ਲਈ ਜੇਲ੍ਹ ਚੋਂ ਬਾਹਰ ਆਵੇਗਾ। 

ਦੱਸ ਦਈਏ ਕਿ ਗੁਰਮੀਤ ਰਾਮ ਰਹੀਮ ਦੀ 21 ਦਿਨਾਂ ਦੀ ਫਰਲੋ ਮਨਜ਼ੂਰ ਹੋਈ ਹੈ। ਜੇਲ੍ਹ ਚੋਂ ਬਾਹਰ ਆਉਣ ਤੋਂ ਬਾਅਦ ਗੁਰਮੀਤ ਰਾਮ ਰਹੀਮ ਉੱਤਰ ਪ੍ਰਦੇਸ਼ ਦੇ ਬਾਗਪਤ ਸਥਿਤ ਆਸ਼ਰਮੀ ’ਚ ਰਹੇਗਾ।  


ਕਾਬਿਲੇਗੌਰ ਹੈ ਕਿ ਗੁਰਮੀਤ ਰਾਮ ਰਹੀਮ ਸਿੰਘ ਸਾਧਵੀਆਂ ਦੇ ਕਤਲ ਅਤੇ ਬਲਾਤਕਾਰ ਦੇ ਮਾਮਲੇ ਵਿੱਚ ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ 20 ਸਾਲ ਦੀ ਸਜ਼ਾ ਕੱਟ ਰਿਹਾ ਹੈ। ਇਸ ਤੋਂ ਪਹਿਲਾਂ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਦੋ ਵਾਰ ਪੈਰੋਲ ਮਿਲ ਚੁੱਕੀ ਹੈ। ਪੈਰੋਲ ਖਤਮ ਹੋਣ ਤੋਂ ਬਾਅਦ ਫਰਲੋ ਦੀ ਅਰਜ਼ੀ ਦਾਇਰ ਕੀਤੀ ਗਈ ਹੈ।

ਇਹ ਵੀ ਪੜ੍ਹੋ: Balkaur Singh News: ਬਲਕੌਰ ਸਿੰਘ ਨੇ ਕਿਹਾ- ਕੇਂਦਰ ਨੇ ਲਾਰੈਂਸ ਨੂੰ ਅਹਿਮਦਾਬਾਦ ਜੇਲ੍ਹ ਅੰਦਰ ਰੱਖਣ ਲਈ ਦਿੱਤੀ ਸੁਰੱਖਿਆ

- PTC NEWS

Top News view more...

Latest News view more...

PTC NETWORK