Sat, Apr 27, 2024
Whatsapp

Gurmeet Ram Rahim: ਡੇਰਾ ਮੁਖੀ ਗੁਰਮੀਤ ਰਾਮ ਰਹੀਮ ਜੇਲ੍ਹ ’ਚੋਂ ਆਇਆ ਬਾਹਰ, ਬਰਨਾਵਾ ਆਸ਼ਰਮ ਰਵਾਨਾ

ਰਾਮ ਰਹੀਮ ਨੂੰ ਤਕਰੀਬਨ ਇੱਕ ਵਜਕੇ 45 ਮਿੰਟ ’ਤੇ ਕੜੀ ਸੁਰੱਖਿਆ ਦੇ ਵਿਚਾਲੇ ਜੇਲ੍ਹ ਚੋਂ ਬਾਹਰ ਕੱਢਿਆ ਗਿਆ। ਰਾਮ ਰਹੀਮ ਜੇਲ੍ਹ ਚੋਂ ਬਾਹਰ ਆ ਕੇ ਉੱਤਰ ਪ੍ਰਦੇਸ਼ ਦੇ ਬਾਗਪਤ ਵਿਖੇ ਸਥਿਤ ਬਰਨਾਵਾ ਆਸ਼ਰਮ ’ਚ ਲੈ ਕੇ ਜਾਇਆ ਜਾ ਰਿਹਾ ਹੈ।

Written by  Aarti -- November 21st 2023 02:25 PM
Gurmeet Ram Rahim: ਡੇਰਾ ਮੁਖੀ ਗੁਰਮੀਤ ਰਾਮ ਰਹੀਮ ਜੇਲ੍ਹ ’ਚੋਂ ਆਇਆ ਬਾਹਰ, ਬਰਨਾਵਾ ਆਸ਼ਰਮ ਰਵਾਨਾ

Gurmeet Ram Rahim: ਡੇਰਾ ਮੁਖੀ ਗੁਰਮੀਤ ਰਾਮ ਰਹੀਮ ਜੇਲ੍ਹ ’ਚੋਂ ਆਇਆ ਬਾਹਰ, ਬਰਨਾਵਾ ਆਸ਼ਰਮ ਰਵਾਨਾ

Gurmeet Ram Rahim: ਦੋ ਸਾਧਵੀਆਂ ਦੇ ਨਾਲ ਬਲਾਤਕਾਰ ਦਾ ਮਾਮਲੇ ਤੇ ਪੱਤਰਕਾਰ ਛੱਤਰਪਤੀ ਕਤਲ ਮਾਮਲੇ ’ਚ ਰੋਹਤਕ ਦੀ ਸੁਨਾਰੀਆ ਜੇਲ੍ਹ ’ਚ ਬੰਦ ਰਾਮ ਰਹੀਮ ਇੱਕ ਵਾਰ ਫਿਰ ਤੋਂ ਜੇਲ੍ਹ ਚੋਂ ਬਾਹਰ ਆ ਗਿਆ ਹੈ।  ਦੱਸ ਦਈਏ ਕਿ ਗੁਰਮੀਤ ਰਾਮ ਰਹੀਮ ਦੀ 21 ਦਿਨਾਂ ਦੀ ਫਰਲੋ ਮਨਜ਼ੂਰ ਹੋ ਗਈ ਹੈ। ਜਿਸ ਤੋਂ ਬਾਅਦ ਉਹ ਜੇਲ੍ਹ ’ਚੋਂ ਬਾਹਰ ਆ ਗਿਆ ਹੈ। 

ਦੱਸ ਦਈਏ ਕਿ ਰਾਮ ਰਹੀਮ ਨੂੰ ਤਕਰੀਬਨ  ਇੱਕ ਵਜਕੇ 45 ਮਿੰਟ ’ਤੇ ਕੜੀ ਸੁਰੱਖਿਆ ਦੇ ਵਿਚਾਲੇ ਜੇਲ੍ਹ ਚੋਂ ਬਾਹਰ ਕੱਢਿਆ ਗਿਆ। ਰਾਮ ਰਹੀਮ ਜੇਲ੍ਹ ਚੋਂ ਬਾਹਰ ਆ ਕੇ ਉੱਤਰ ਪ੍ਰਦੇਸ਼ ਦੇ ਬਾਗਪਤ ਵਿਖੇ ਸਥਿਤ ਬਰਨਾਵਾ ਆਸ਼ਰਮ ’ਚ ਲੈ ਕੇ ਜਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਰਾਮ ਰਹੀਮ 7 ਵਾਰ ਜੇਲ੍ਹ ’ਚੋਂ ਬਾਹਰ ਆਉਣ ਲਈ ਫਰਲੋ ਮਿਲੀ ਹੈ।  


ਕਾਬਿਲੇਗੌਰ ਹੈ ਕਿ ਰਾਮ ਰਹੀਮ ਨੂੰ ਫਰਲੋ ਮਿਲਣਾ ਰਾਜਨੀਤਿਕ ਗਲੀਆਰਿਆਂ ’ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੇ ਚੋਣਾਂ ਨੂੰ ਲੈ ਕੇ ਵੀ ਇਸ ਫਰਲੋ ਨੂੰ ਜੋੜਿਆ ਜਾ ਰਿਹਾ ਹੈ। ਰਾਮ ਰਹੀਮ ਨੂੰ ਜੇਲ੍ਹ ਵਿੱਚ ਕੈਦੀ ਨੰਬਰ 8647 ਦਿੱਤਾ ਗਿਆ ਹੈ। ਉਹ 12ਵੀਂ ਵਾਰ ਜੇਲ੍ਹ ਤੋਂ ਬਾਹਰ ਆਵੇਗਾ। ਉਸ ਨੂੰ ਅੱਠਵੀਂ ਵਾਰ ਪੈਰੋਲ ਜਾਂ ਫਰਲੋ ਮਿਲੀ ਹੈ।

ਇਹ ਵੀ ਪੜ੍ਹੋ: PRTC Bus: ਇਨ੍ਹਾਂ ਤੈਅ ਕੀਤੇ ਢਾਬਿਆਂ ’ਤੇ ਰੁਕ ਸਕਣਗੀਆਂ ਪੀਆਰਟੀਸੀ ਦੀਆਂ ਬੱਸਾਂ, ਨਹੀਂ ਤਾਂ...

- PTC NEWS

Top News view more...

Latest News view more...