ਖੇਤ 'ਚ ਬਿਨ੍ਹਾਂ ਮਨਜ਼ੂਰੀ ਬੀਜੀ ਪੋਸਤ, 87 ਕਿਲੋ ਸਮੇਤ ਗ੍ਰਿਫ਼ਤਾਰ

By  Pardeep Singh March 20th 2022 03:32 PM

ਤਰਨਤਾਰਨ: ਥਾਣਾ ਹਰੀਕੇ ਦੀ ਪੁਲਿਸ ਨੇ 87 ਕਿਲੋ ਹਰੇ ਪੋਸਤ ਸਮੇਤ ਇਕ ਵਿਅਕਤੀ ਕਾਬੂ ਕੀਤਾ ਹੈ। ਕਾਬੂ ਕੀਤੇ ਗਏ ਵਿਅਕਤੀ ਨੇ ਆਪਣੇ ਖੇਤਾਂ ਵਿਚ ਪੋਸਟ ਬੀਜੀਆਂ ਹੋਈਆਂ ਸੀ। ਇਸ ਬਾਰੇ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਸੁੱਚਾ ਸਿੰਘ ਨੇ ਪੈਲੀ ਠੇਕੇ ਤੇ ਲੈ ਕਿ ਉਸ ਵਿੱਚ ਕੁਝ ਥਾਂ ਵਿੱਚ ਪੋਸਤ ਦੀ ਖੇਤੀ ਕੀਤੀ ਹੈ। ਪੁਲਿਸ ਵੱਲੋਂ ਜਦੋਂ ਰੇਡ ਕੀਤੀ ਗਈ ਤਾਂ  ਪੋਸਤ ਦੀ ਖੇਤੀ ਕੀਤੀ ਹੋਈ ਬ੍ਰਾਮਦ ਹੋਈ ਜੋ ਪੋਸਤ ਦੇ ਹਰੇ ਬੂਟਿਆ ਨੂੰ ਪੁੱਟ ਕਿ ਵਜਨ ਕੀਤਾ ਜੋ 87 ਕਿਲੋ ਹਰੇ ਬੂਟੇ ਪੋਸਤ ਦੇ ਹੋਏ। ਪੁਲਿਸ ਨੇ ਕਾਬੂ ਕਰ ਲਿਆ ਹੈ।
ਪੁਲਿਸ ਅਧਿਕਾਰੀ ਮੁਖਿੰਦਰ ਸਿੰਘ ਔਲਖ ਦਾ ਕਹਿਣਾ ਹੈ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਸੁੱਚਾ ਸਿੰਘ ਨਾਂਅ ਦੇ ਵਿਅਕਤੀ ਨੇ ਪੋਸਤ ਬੀਜੀ ਹੋਈ ਹੈ।ਉਨ੍ਹਾਂ ਨੇ ਕਿਹਾ ਹੈ ਕਿ ਜਦੋ ਰੇਡ ਕੀਤੀ ਗਈ ਤਾਂ ਪੁਲਿਸ ਨੇ ਖੇਤ ਵਿੱਚੋਂ ਬੂਟੇ ਪੁੱਟ ਲਏ ਅਤੇ ਵਜਨ 87 ਕਿਲੋਂ ਹੋਇਆ। ਪੁਲਿਸ ਦਾ ਕਹਿਣਾ ਹੈ ਕਿ ਨਸ਼ਾ ਪੈਦਾ ਕਰਨ ਵਾਲੇ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
-PTC News

Related Post