ਵਿੱਤਮੰਤਰੀ ਦਾ ਨੋਟਬੰਦੀ 'ਤੇ ਆਇਆ ਇਹ ਵੱਡਾ ਐਲਾਨ!

By  Joshi August 31st 2017 01:20 PM

ਵਿੱਤ ਮੰਤਰੀ ਅਰੁਣ ਜੇਤਲੀ ਨੇ ਕਿਹਾ ਕਿ ਨੋਟਬੰਦੀ ਦੇ ਨਾਲ ਅਰਥਚਾਰੇ ਦੀ ਵਿਵਸਥਾ ਵਿੱਚ ਸੁਧਾਰ ਹੋਣਾ ਹੀ ਸੀ, ਅਤੇ ਇਸ ਦੀ ਭਵਿੱਖਬਾਣੀ ਪਹਿਲਾਂ ਹੀ ਕੀਤੀ ਜਾ ਚੁੱਕੀ ਸੀ। ਵਿੱਤ ਮੰਤਰੀ ਨੇ ਇਹ ਬਿਆਨ ਰਿਜ਼ਰਵ ਬੈਂਕ ਦੇ ਬਿਆਨ ਤੋਂ ਬਾਅਦ ਦਿੱਤਾ ਜਿਸ ਵਿੱਚ ਕਿਹਾ ਗਿਆ ਸੀ ਕਿ ਨੋਟਬੰਦੀ ਤੋਂ ਬਾਅਦ ਤਕਰੀਬਨ 99% ਪੁਰਾਣੇ ਨੋਟ ਵਾਪਸ ਬੈਂਕਾਂ ਵਿੱਚ ਵਾਪਸ ਆ ਗਏ ਹਨ। Arun Jaitley speaks on demonetization, old notes and GST! ਉਹਨਾਂ ਕਿਹਾ ਕਿ ਇਸਦਾ ਮਤਲਬ ਇਹ ਨਹੀਂ ਕਿ ਕਾਲਾ ਧਨ ਬਿਲਕੁਲ ਖਤਮ ਹੋ ਚੁੱਕਾ ਹੈ, ਕਿਉਂਕਿ ਜੋ ਪੈਸੇ ਬੈਂਕਾਂ ਵਿੱਚ ਜਮ੍ਹਾਂ ਕਰਵਾਏ ਗਏ ਹਨ, ਉਹ ਮੁਦਰਾ ਕਿਸੇ ਕੰਮ ਦੀ ਨਹੀਂ ਹੈ। Arun Jaitley speaks on demonetization, old notes and GST!ਅੱਗੇ ਗੱਲਬਾਤ ਕਰਦਿਆਂ  ਉਹਨਾਂ ਕਿਹਾ ਕਿ ਨੋਟਬੰਦੀ ਅਤੇ ਜੀਐਸਟੀ ਸੰਬੰਧੀ ਲਈ ਗਏ ਫੈਸਲਿਆਂ ਨਾਲ ਭਵਿੱਖ ਵਿੱਚ ਬਹੁਤ ਫਾਇਦਾ ਹੋਵੇਗਾ ਜੋ ਕਿ ਭਾਰਤੀ ਅਰਥਚਾਰੇ ਨੂੰ ਮਜਬੂਤ ਕਰੇਗਾ। ਜੀਐਸਟੀ ਤੇ, ਜੇਤਲੀ ਨੇ ਕਿਹਾ ਕਿ ਇਸਦੀ ਮੁਦਰਾਸਫੀਤੀ ਪ੍ਰਭਾਵ ਤੋਂ ਬਚਿਆ ਜਾ ਰਿਹਾ ਹੈ ਅਤੇ ਟੈਕਸ ਦਰਾਂ ਨੂੰ ਅੱਗੇ ਵਧਾਉਣ ਦੀ ਉਮੀਦ ਹੈ। Arun Jaitley speaks on demonetization, old notes and GST!ਉਨ੍ਹਾਂ ਨੇ ਕਿਹਾ ਕਿ ਬੁਰੇ ਕਰਜੇ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ, "ਤੁਹਾਡੇ ਕੋਲ ਇਸ ਲਈ ਇਕ ਸਰਜੀਕਲ ਹੱਲ ਨਹੀਂ ਹੋ ਸਕਦਾ." ਜੇਕਰ ਨਿੱਜੀ ਸੈਕਟਰ ਆਪਣੇ ਕਰਜ਼ੇ ਵਾਪਸ ਨਹੀਂ ਦੇ ਸਕਦਾ ਤਾਂ ਕਿਸੇ ਹੋਰ ਨੂੰ ਇਸਨੂੰ ਟਕਓਵਰ ਕਰਨ ਦੀ ਆਗਿਆ ਮਿਲਣੀ ਚਾਹੀਦੀ ਹੈ। ਆਰਬੀਆਈ ਨੇ ਪਹਿਲਾਂ ਹੀ ਬੈਂਕਾਂ ਨੂੰ 12 ਪ੍ਰਮੁੱਖ ਡਿਫੌਲਟਰਾਂ ਦੇ ਖਿਲਾਫ ਕਾਰਵਾਈ ਸ਼ੁਰੂ ਕਰਨ ਦੀ ਸਿਫਾਰਸ਼ ਕੀਤੀ ਹੈ। —PTC News

Related Post