ਆਰੀਅਨ ਕੋਲ ਅਜਿਹਾ ਕੁਝ ਨਹੀਂ ਮਿਲਿਆ ਜਿਸ ਨਾਲ ਅਪਰਾਧਕ ਸਾਜ਼ਿਸ਼ ਸਾਬਤ ਹੋਵੇ: ਬੰਬੇ ਹਾਈਕੋਰਟ

By  Riya Bawa November 20th 2021 07:04 PM

Aryan Khan Drugs Case: ਕਰੂਜ਼ ਡਰੱਗਜ਼ ਮਾਮਲੇ 'ਚ 26 ਦਿਨਾਂ ਤੱਕ ਹਿਰਾਸਤ 'ਚ ਰਹੇ ਆਰੀਅਨ ਖਾਨ ਦੇ ਖਿਲਾਫ ਨਾਰਕੋਟਿਕਸ ਕੰਟਰੋਲ ਬਿਊਰੋ (NCB) ਕੋਲ ਕੋਈ ਸਬੂਤ ਨਹੀਂ ਸੀ। ਬੰਬੇ ਹਾਈਕੋਰਟ ਕੋਰਟ ਨੇ ਕਿਹਾ ਕਿ ਇਸ ਪੱਧਰ 'ਤੇ ਇਹ ਫੈਸਲਾ ਕਰ ਪਾਉਣਾ ਮੁਸ਼ਕਿਲ ਹੈ ਕਿ ਆਰੀਅਨ ਖਾਨ, ਅਰਬਾਜ਼ ਮਰਚਿਟ ਤੇ ਮੁਨਮੁਨ ਧਮੇਚਾ ਕਰਮਸ਼ੀਅਲ ਕੁਵਾਂਟਿਟੀ ਦੇ ਜ਼ੁਰਮ 'ਚ ਸ਼ਾਮਲ ਹਨ। ਕੋਰਟ ਨੇ ਸ਼ਨੀਵਾਰ ਨੂੰ ਆਰੀਅਨ ਖਾਨ ਦਾ ਬੇਲ ਆਰਡਰ ਜਾਰੀ ਕੀਤਾ ਹੈ। ਆਪਣੇ ਆਦੇਸ਼ 'ਚ ਕੋਰਟ ਨੇ ਕਿਹਾ ਹੈ ਕਿ ਰਿਕਾਰਡ ‘ਚ ਅਜਿਹੀ ਕੋਈ ਸਮੱਗਰੀ ਨਹੀਂ ਮਿਲੀ ਹੈ ਜਿਸ ਨਾਲ ਸਾਬਤ ਹੁੰਦਾ ਹੋਵੇ ਕਿ ਇਨ੍ਹਾਂ ਨੇ ਅਪਰਾਧਕ ਸਾਜ਼ਿਸ਼ ਨੂੰ ਅੰਜ਼ਾਮ ਦਿੱਤਾ ਹੋਵੇ। Drugs Case | Aryan Khan's Bail Order Released, Says 'no Evidence Of Conspiracy' Between Him, Other Co-accused ਬੰਬੇ ਹਾਈਕੋਰਟ ਕੋਰਟ ਨੇ ਜਸਟਿਸ ਐਨ ਡਬਲਿਊ ਸਾਮਬੇ ਨੇ ਕਿਹਾ ਕਿ ਵ੍ਹਟਸਅੱਪ ਚੈਟ ਜੋ ਕਿ ਆਰੀਅਨ ਖਾਨ ਨੇ ਮੋਬਾਈਲ ਤੋਂ ਲਏ ਗਏ ਸੀ ਉਨ੍ਹਾਂ ਦੀ ਪੜਤਾਲ ਕਰਨ 'ਤੇ ਪਤਾ ਚੱਲਦਾ ਹੈ ਕਿ ਨਾ ਤਾਂ ਆਰੀਅਨ ਤੇ ਅਰਬਾਜ਼ ਤੋਂ, ਨਾ ਹੀ ਤਿੰਨੋਂ ਲੋਕਾਂ ਨੇ ਕਿਸੇ ਅਜਿਹੀ ਸਾਜ਼ਿਸ਼ ਨੂੰ ਅੰਜ਼ਾਮ ਦਿੱਤਾ ਹੈ ਜਿਸ ਦਾ ਦਾਅਵਾ ਐਨਸੀਬੀ ਕਰ ਰਹੀ ਹੈ। Drugs Case: Aryan Khan Bail Order Out, Says No Evidence Of Conspiracy ਦੱਸ ਦਈਏ ਕਿ 2 ਅਕਤੂਬਰ ਦੀ ਰਾਤ ਨੂੰ NCB ਨੇ ਮੁੰਬਈ ਤੋਂ ਗੋਆ ਜਾ ਰਹੇ ਕੋਰਡੀਲ ਕਰੂਜ਼ ਸ਼ਿਪ 'ਤੇ ਜਾ ਰਹੀ ਰੇਵ ਪਾਰਟੀ 'ਤੇ ਛਾਪਾ ਮਾਰਿਆ, ਆਰੀਅਨ ਖਾਨ ਦੇ ਨਾਲ ਮੁਨਮੁਨ ਧਮੇਚਾ, ਅਰਬਾਜ਼ ਮਰਚੈਂਟ ਅਤੇ ਕਈ ਲੋਕਾਂ ਨੂੰ ਡਰੱਗ ਲੈਣ ਅਤੇ ਵਪਾਰ ਕਰਨ ਦੇ ਦੋਸ਼ 'ਚ ਹਿਰਾਸਤ 'ਚ ਲਿਆ ਗਿਆ ਸੀ। ਆਰੀਅਨ ਅਤੇ ਉਸ ਦੇ ਸਾਥੀਆਂ ਨੂੰ 28 ਅਕਤੂਬਰ ਨੂੰ ਜ਼ਮਾਨਤ ਮਿਲ ਗਈ ਸੀ। ਜ਼ਮਾਨਤ ਦਿੰਦੇ ਹੋਏ ਕੋਰਟ ਨੇ ਕਿਹਾ ਸੀ ਕਿ ਆਰੀਅਨ ਖਾਨ ਨੂੰ ਹਰ ਹਫਤੇ NCB ਦਫਤਰ 'ਚ ਪੇਸ਼ ਹੋਣਾ ਹੋਵੇਗਾ। Who are Arbaaz Merchant, Munmun Dhamecha arrested with Aryan Khan? Read details -PTC News

Related Post