ਸਿੱਖ ਅਜਾਇਬ ਘਰ ਦੀ ਹਰ ਤਰ੍ਹਾਂ ਦੀ ਮਦਦ ਲਈ ਹਰਸੁਖਇੰਦਰ ਸਿੰਘ ਨੇ ਦਿੱਤਾ ਭਰੋਸਾ

By  Riya Bawa July 2nd 2022 04:48 PM -- Updated: July 2nd 2022 04:56 PM

ਮੁਹਾਲੀ: ਅੱਜ ਸਿੱਖ ਅਜਾਇਬ ਘਰ ਪਿੰਡ ਬਲੌਂਗੀ (ਮੋਹਾਲੀ) ਵਿਖੇ ਸਿੱਖ ਹੈਰੀਟੇਜ ਐਂਡ ਕਲਚਰਲ ਸੁਸਾਇਟੀ ਵੱਲੋਂ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿਚ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਹਰਸੁਖਇੰਦਰ ਸਿੰਘ (ਬੱਬੀ ਬਾਦਲ) ਮੁੱਖ ਮਹਿਮਾਨ ਦੇ ਤੌਰ ਤੇ ਹਾਜ਼ਰ ਹੋਏ। ਉਨ੍ਹਾਂ ਨੇ ਸਿੱਖ ਅਜਾਇਬ ਘਰ ਵਿਖੇ ਪ੍ਰਸਿੱਧ ਆਰਟਿਸਟ ਪਰਵਿੰਦਰ ਸਿੰਘ ਵੱਲੋਂ ਬਣਾਏ ਗਏ ਸਿੰਘ ਸ਼ਹੀਦਾਂ ਦੇ ਮਾਡਲਾਂ ਦੇ ਦਰਸ਼ਨ ਕੀਤੇ।

 ਸਿੱਖ ਅਜਾਇਬ ਘਰ ਦੀ ਹਰ ਤਰ੍ਹਾਂ ਦੀ ਮਦਦ ਲਈ ਹਰਸੁਖਇੰਦਰ ਸਿੰਘ (ਬੱਬੀ ਬਾਦਲ) ਨੇ ਦਿੱਤਾ ਭਰੋਸਾ

ਉਹਨਾਂ ਦੇ ਸਿੱਖ ਅਜਾਇਬ ਘਰ ਵਿੱਚ ਪਹੁਚੰਣ ਤੇ ਸੁਸਾਇਟੀ ਦੇ ਅਹੁਦੇਦਾਰ ਪ੍ਰਧਾਨ ਪਰਵਿੰਦਰ ਸਿੰਘ ਆਰਟਿਸਟ, ਪਿਰਸੀਪਲ ਬਹਾਦਰ ਸਿੰਘ ਗੋਸਲ, ਹਰਜਿੰਦਰ ਸਿੰਘ ਕਲੇਰ, ਹਰਭਜਨ ਸਿੰਘ, ਰਛਪਾਲ ਸਿੰਘ ਗਰੇਵਾਲ, ਪਲਵਿੰਦਰ ਸਿੰਘ ਪਾਲੀ,ਸਰਦਾਰ ਜਸਵੰਤ ਸਿੰਘ ਜੁਝਾਰ ਸਿੰਘ, ਬਲਵਿੰਦਰ ਸਿੰਘ ਬਲੌਂਗੀ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ।

 ਸਿੱਖ ਅਜਾਇਬ ਘਰ ਦੀ ਹਰ ਤਰ੍ਹਾਂ ਦੀ ਮਦਦ ਲਈ ਹਰਸੁਖਇੰਦਰ ਸਿੰਘ (ਬੱਬੀ ਬਾਦਲ) ਨੇ ਦਿੱਤਾ ਭਰੋਸਾ

ਸ਼ੁਰੂਵਾਤ ਵਿੱਚ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਵੱਲੋਂ ਮੁੱਖ ਮਹਿਮਾਨ ਨੂੰ ਜੀ ਆਇਆਂ ਆਖਦੇ ਹੋਏ ਸਿੱਖ ਅਜਾਇਬ ਘਰ ਦੀਆਂ ਹੁਣ ਤੱਕ ਦੀਆਂ ਪ੍ਰਾਪਤੀਆਂ ਅਤੇ ਆ ਰਹੀਆਂ ਮੁਸ਼ਕਲਾਂ ਬਾਰੇ ਦੱਸਿਆ ਗਿਆ। ਉਹਨਾਂ ਤੋਂ ਬਾਅਦ ਹਰਭਜਨ ਸਿੰਘ ਨੇ ਸਿੱਖ ਅਜਾਇਬ ਘਰ ਦੀ ਇਤਿਹਾਸਕ, ਧਾਰਮਿਕ ਅਤੇ ਕਲਾਤਮਕ ਮਹੱਤਤਾ ਦਾ ਜ਼ਿਕਰ ਕੀਤਾ।

 ਸਿੱਖ ਅਜਾਇਬ ਘਰ ਦੀ ਹਰ ਤਰ੍ਹਾਂ ਦੀ ਮਦਦ ਲਈ ਹਰਸੁਖਇੰਦਰ ਸਿੰਘ (ਬੱਬੀ ਬਾਦਲ) ਨੇ ਦਿੱਤਾ ਭਰੋਸਾ

ਇਹ ਵੀ ਪੜ੍ਹੋ : ਪੰਜਾਬ ਕੈਬਨਿਟ ਦੇ ਵਿਸਥਾਰ ਦੇ ਚਰਚੇ, ਨਵੇਂ ਪੰਜ ਮੰਤਰੀ ਹੋਣਗੇ ਸ਼ਾਮਲ !

ਇਸ ਮੌਕੇ ਤੇ ਬੋਲਦਿਆਂ ਮੁੱਖ ਮਹਿਮਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ ਵੱਲੋਂ ਪਰਵਿੰਦਰ ਸਿੰਘ ਆਰਟਿਸਟ ਦੀ ਕਲਾ ਅਤੇ ਸਿੱਖ ਅਜਾਇਬ ਘਰ ਦੀ ਸਥਾਪਨਾ ਲਈ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਭਰੋਸਾ ਦਿਵਾਇਆ ਕਿ ਉਹ ਬਹੁਤ ਜਲਦੀ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮਿਲ ਕੇ ਸਿੱਖ ਅਜਾਇਬ ਘਰ ਦੀ ਮੌਜੂਦਾ ਜ਼ਮੀਨ ਨੂੰ ਪੱਕੇ ਤੌਰ ਤੇ ਅਲਾਟ ਕਰਵਾਉਣ ਲਈ ਯਤਨ ਕਰਨਗੇ। ਉਹਨਾਂ ਕਿਹਾ ਕਿ ਇਹ ਪ੍ਰਾਜੈਕਟ ਅੱਜ ਤੋਂ ਉਹਨਾਂ ਦਾ ਨਿੱਜੀ ਜ਼ਿੰਦਗੀ ਪ੍ਰਾਜੈਕਟ ਹੈ ਅਤੇ ਹਰ ਪਖੋਂ ਉਹਨਾਂ ਵੱਲੋਂ ਮਦਦ ਕੀਤੀ ਜਾਵੇਗੀ। ਪਰਵਿੰਦਰ ਸਿੰਘ ਆਰਟਿਸਟ ਵੱਲੋਂ ਆਉਂਣ ਵਾਲੀਆਂ ਮੁਸ਼ਕਲਾਂ ਵਾਰੇ ਦੱਸਿਆ ਗਿਆ।

-PTC News

Related Post