ਯੂਰਪੀਅਨ ਦੇਸ਼ 'ਚ ਆਇਆ ਭੁਚਾਲ, ਦਰਜਨਾਂ ਲੋਕਾਂ ਦੀ ਗਈ ਜਾਨ

By  Jagroop Kaur December 30th 2020 12:08 PM

ਇਟਲੀ : ਯੂਰਪੀਅਨ ਦੇਸ਼ ਕਰੋਸ਼ੀਆ 'ਚ 6.4 ਤੀਬਰਤਾ ਦੇ ਭੂਚਾਲ ਆਇਆ, ਜਿਸ ਕਾਰਨ ਇੱਥੇ ਕਾਫੀ ਜਾਨੀ ਅਤੇ ਮਾਲੀ ਨੁਕਸਾਨ ਹੋਇਆ। ਭੂਚਾਲ ਕਾਰਨ ਹੁਣ ਤੱਕ ਸਰਕਾਰ ਵਲੋਂ 7 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ ਹੈ ਅਤੇ ਸੈਂਕੜੇ ਲੋਕ ਜ਼ਖ਼ਮੀ ਹੋਏ ਹਨ। ਉੱਧਰ ਭੂਚਾਲ ਇਟਲੀ 'ਚ ਵੀ 4.4 ਤੀਬਰਤਾ ਦਾ ਭੂਚਾਲ ਆਇਆ ਅਤੇ 3 ਵਾਰ ਝਟਕੇ ਮਹਿਸੂਸ ਕੀਤੇ ਗਏ।ਇਟਲੀ 'ਚ ਭੂਚਾਲ ਦਾ ਮੁੱਖ ਕੇਂਦਰ ਵਿਰੋਨਾ ਤੋਂ 20 ਕਿਲੋਮੀਟਰ ਦੀ ਦੂਰੀ 'ਤੇ ਪੈਂਦੇ ਸ਼ਹਿਰ ਸੈਲੀਜੋਲੇ ਸੀ। ਖ਼ਬਰ ਲਿਖੇ ਜਾਣ ਤੱਕ ਇਟਲੀ ਸਰਕਾਰ ਵਲੋਂ ਕਿਸੇ ਵੀ ਜਾਨੀ ਅਤੇ ਮਾਲੀ ਨੁਕਸਾਨ ਬਾਰੇ ਕੋਈ ਪੁਸ਼ਟੀ ਨਹੀਂ ਕੀਤੀ ਪਰ ਭਾਰਤੀ ਕਮਿਊਨਿਟੀ ਦੇ ਲੋਕ ਪ੍ਰਭਾਵਿਤ ਖੇਤਰ 'ਚ ਆਪਣੇ ਉਨ੍ਹਾਂ ਰਿਸ਼ਤੇਦਾਰਾਂ ਦੀ ਫੋਨ ਕਰਕੇ ਖ਼ਬਰ ਲੈ ਰਹੇ ਹਨ ਅਤੇ ਲੋਕਾਂ 'ਚ ਡਰ ਦਾ ਮਾਹੌਲ ਹੈ।

ਹੋਰ ਪੜ੍ਹੋ : ਯੂਕੇ ‘ਚ ਮਿਲੇ ਕੋਰੋਨਾ ਦੇ ਨਵੇਂ ਸਟ੍ਰੇਨ ਨੇ ਭਾਰਤ ‘ਚ ਦਿੱਤੀ ਦਸਤਕ, 6 ਮਰੀਜ਼ ਆਏ ਸਾਹਮਣੇ

ਹੋਰ ਪੜ੍ਹੋ :ਸਦਨ ‘ਚ ਬੇਇਜ਼ਤ ਹੋਣ ਵਾਲੇ ਡਿਪਟੀ ਸਪੀਕਰ ਨੇ ਕੀਤੀ ਖ਼ੁਦਕੁਸ਼ੀDamaged buildings in Petrinja, some 50kms from Zagreb, after it was hit by a magnitude 6.4 earthquake on Tuesday. At least 7 people were killed ਲਗਾਤਾਰ ਦੂਜੇ ਦਿਨ ਭੁਚਾਲ ਆਇਆ ਅਤੇ ਤਾਜ਼ਾ ਭੁਚਾਲ ਨੇ ਵੱਡੇ ਪੱਧਰ 'ਤੇ ਕਤਲੇਆਮ ਕੀਤਾ, ਜਿਸ ਨਾਲ ਤੁਰਕੀ ਅਤੇ ਗ੍ਰੀਸ ਵਿਚ ਆਏ ਤਾਜ਼ਾ ਭੁਚਾਲਾਂ ਨੂੰ ਯਾਦ ਕੀਤਾ ਗਿਆ। ਆਏ ਭਿਆਨਕ ਭੂਚਾਲ ਵਿੱਚ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਅਤੇ 20 ਤੋਂ ਵੱਧ ਜ਼ਖਮੀ ਹੋ ਗਏ। ਪੈਟਰਿੰਜਾ ਸ਼ਹਿਰ ਵਿੱਚ ਬਹੁਤ ਵੱਡਾ ਖ਼ਤਰਾ ਹੈ।

Related Post