ਹੁਸ਼ਿਆਰਪੁਰ ਦੇ ਇੱਕ ਨਿੱਜੀ ਹਸਪਤਾਲ ਦੇ ਸਟਾਫ਼ 'ਤੇ ਮਰੀਜ਼ ਦੇ ਸਾਥੀਆਂ ਵੱਲੋਂ ਜਾਨਲੇਵਾ ਹਮਲਾ

By  Shanker Badra August 31st 2020 11:30 AM -- Updated: August 31st 2020 12:07 PM

ਹੁਸ਼ਿਆਰਪੁਰ ਦੇ ਇੱਕ ਨਿੱਜੀ ਹਸਪਤਾਲ ਦੇ ਸਟਾਫ਼ 'ਤੇ ਮਰੀਜ਼ ਦੇ ਸਾਥੀਆਂ ਵੱਲੋਂ ਜਾਨਲੇਵਾ ਹਮਲਾ:ਹੁਸ਼ਿਆਰਪੁਰ : ਹੁਸ਼ਿਆਰਪੁਰ ਦੇ ਇੱਕ ਨਿੱਜੀ ਹਸਪਤਾਲ 'ਚ ਹੋਈ ਬੇਖੌਫ ਗੁੰਡਾਗਰਦੀ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਗੁੰਡਾਗਰਦੀ ਦੀ ਸਾਰੀ ਵਾਰਦਾਤ CCTV ਵਿਚ ਕੈਦ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਹੁਸ਼ਿਆਰਪੁਰ ਦੇ ਪਿੰਡ ਥਥਲਾ ਦਾ ਹਨੀ ਕੁਮਾਰ ,ਜਿਸ ਨੂੰ ਉਸ ਦੇ ਸਾਥੀ ਹੁਸ਼ਿਆਰਪੁਰ ਦੇ ਇਕ ਨਿੱਜੀ ਹਸਪਤਾਲ ਵਿਚ ਇਹ ਕਹਿ ਕੇ ਲੈ ਕੇ ਆਏ ਕਿ ਇਸ ਨੇ ਜ਼ਹਿਰ ਨਿਗਲ ਲਿਆ ਹੈ।

ਹੁਸ਼ਿਆਰਪੁਰ ਦੇ ਇੱਕ ਨਿੱਜੀ ਹਸਪਤਾਲ ਦੇ ਸਟਾਫ਼ 'ਤੇ ਮਰੀਜ਼ ਦੇ ਸਾਥੀਆਂ ਵੱਲੋਂ ਜਾਨਲੇਵਾ ਹਮਲਾ

ਨਿੱਜੀ ਹਸਪਤਾਲ ਦੇ ਸਟਾਫ ਵਲੋਂ ਜਦੋਂ ਐਮਰਜੈਂਸੀ ਵਿਚ ਹਨੀ ਕੁਮਾਰ ਦੀ ਜਾਂਚ ਕੀਤੀ ਗਈ ਤਾਂ ਹਨੀ ਨੂੰ ਮੁੱਢਲਾ ਟਰੀਟਮੈਂਟ ਦੇਣ ਤੋਂ ਬਾਅਦ ਸਟਾਫ਼ ਵੱਲੋਂ ਉਚ ਡਾਕਟਰ ਨਾ ਹੋਣ 'ਤੇ ਹਨੀ ਕੁਮਾਰ ਦੇ ਸਾਥੀਆਂ ਨੂੰ ਕਿਹਾ ਗਿਆ ਕਿ ਇਸ ਨੂੰ ਕਿਸੇ ਹੋਰ ਹਸਪਤਾਲ ਲਿਜਾ ਸਕਦੇ ਹਨ।

ਹੁਸ਼ਿਆਰਪੁਰ ਦੇ ਇੱਕ ਨਿੱਜੀ ਹਸਪਤਾਲ ਦੇ ਸਟਾਫ਼ 'ਤੇ ਮਰੀਜ਼ ਦੇ ਸਾਥੀਆਂ ਵੱਲੋਂ ਜਾਨਲੇਵਾ ਹਮਲਾ

ਇਸ ਗੱਲ 'ਤੇ ਹਨੀ ਅਤੇ ਉਸਦੇ ਸਾਥੀਆਂ ਵਲੋਂ ਹਸਪਤਾਲ ਦੇ ਨਰਸ ਸਟਾਫ ਅਤੇ ਪੁਰਸ਼ ਸਟਾਫ ਨਾਲ ਬਦਸਲੂਕੀ ਕੀਤੀ ਗਈ। ਜਦੋਂ ਸਟਾਫ ਨੇ ਇਸ ਗੱਲ ਦਾ ਵਿਰੋਧ ਕੀਤਾ ਤਾਂ ਹਨੀ ਦੇ 5-7 ਸਾਥੀਆਂ ਵਲੋਂ ਹਸਪਤਾਲ ਦੇ ਸਟਾਫ 'ਤੇ ਹਮਲਾ ਕਰ ਦਿੱਤਾ ਗਿਆ। ਇਸ ਹਮਲੇ ਦੀ ਸਾਰੀ ਘਟਨਾ CCTV ਵਿਚ ਰਿਕਾਰਡ ਹੋਈ ਹੈ।

ਹੁਸ਼ਿਆਰਪੁਰ ਦੇ ਇੱਕ ਨਿੱਜੀ ਹਸਪਤਾਲ ਦੇ ਸਟਾਫ਼ 'ਤੇ ਮਰੀਜ਼ ਦੇ ਸਾਥੀਆਂ ਵੱਲੋਂ ਜਾਨਲੇਵਾ ਹਮਲਾ

ਜਿਸ ਵਿਚ ਸਾਫ ਤੌਰ 'ਤੇ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਹੋਈ ਇਸ ਨਿੱਜੀ ਹਸਪਤਾਲ ਵਿਚ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ ਹੈ। ਜਦੋਂ ਇਹਨਾਂ ਨੌਜਵਾਨਾਂ ਨੇ ਹੱਦ ਕਰ ਦਿਤੀ ਗਈ ਤਾਂ ਹਸਪਤਾਲ ਸਟਾਫ ਵਲੋਂ ਆਪਣਾ ਬਚਾ ਕੀਤਾ ਗਿਆ। ਇਸ ਮੌਕੇ 'ਤੇ ਨਿੱਜੀ ਹਸਪਤਾਲ ਪਹੁੰਚੀ ਪੁਲਿਸ ਹਮਲਾ ਕਰਨ ਵਾਲਿਆਂ ਦੀ ਭਾਲ ਅਤੇ ਜਾਂਚ ਵਿਚ ਜੁਟੀ ਹੈ।

ਇਸ ਦੌਰਾਨ ਹਸਪਤਾਲ ਦੇ ਮੁੱਖ ਡਾਕਟਰ ਅਰਵਿੰਦ ਕੁਮਾਰ ਵਲੋਂ ਦਿਤੀ ਜਾਣਕਾਰੀ ਮੁਤਾਬਕ ਹਸਪਤਾਲ ਦੇ ਰਿਸੈਪਸ਼ਨ ਦਰਾਜ ਵਿਚੋਂ 2 ਲੱਖ ਦੀ ਲੁੱਟ ਵੀ ਕੀਤੀ ਗਈ ਹੈ ਅਤੇ ਹਸਪਤਾਲ ਦੀ ਭੰਨਤੋੜ ਵੀ ਕੀਤੀ ਗਈ ਹੈ। ਹਮਲਾ ਕਰਤਾ ਨੌਜਵਾਨਾਂ ਵਿਚੋਂ ਵੀ ਇਕ ਨੌਜਵਾਨ ਦੇ ਜ਼ਖਮੀ ਹੋਣ ਦੀ ਸੂਚਨਾ ਮਿਲੀ ਹੈ।

-PTCNews

Related Post