ਹੁਣ ਗੂਗਲ ਤੇ ਫੇਸਬੁੱਕ ਨੂੰ ਕਰਨਾ ਪਵੇਗਾ ਖ਼ਬਰਾਂ ਲਈ ਭੁਗਤਾਨ

By  Jagroop Kaur December 8th 2020 06:38 PM

ਆਸਟ੍ਰੇਲੀਆ ਦੀ ਸਰਕਾਰ ਬੁੱਧਵਾਰ ਨੂੰ ਸੰਸਦ ਵਿਚ ਇਕ ਪ੍ਰਸਤਾਵ ਪੇਸ਼ ਕਰਨ ਜਾ ਰਹੀ ਹੈ ਜਿਸ ਵਿਚ ਇੰਟਰਨੈੱਟ ਮੀਡੀਆ ਵਿਸ਼ੇਸ਼ ਤੌਰ 'ਤੇ ਗੂਗਲ ਅਤੇ ਫੇਸਬੁੱਕ ਨੂੰ ਖਬਰਾਂ ਅੱਪਡੇਟ ਕਰਨ ਲਈ 'ਤੇ ਭੁਗਤਾਨ ਕਰਨਾ ਹੋਵੇਗਾ। ਵਿੱਤ ਮੰਤਰੀ ਜੋਸ਼ ਫ੍ਰਾਈਡੇਨਬਰਗ ਨੇ ਇਸ ਪ੍ਰਸਤਾਵ 'ਤੇ ਕਿਹਾ ਹੈ ਕਿ ਸਮਾਚਾਰ ਸਮੱਗਰੀ ਦੇ ਸੰਬੰਧ ਵਿਚ ਇਹ ਡਰਾਫਟ ਸੰਸਦੀ ਕਮੇਟੀ ਵਿਚ ਡੂੰਘਾਈ ਦੇ ਨਾਲ ਤੱਥਾਂ ਨੂੰ ਦੇਖਣ ਦੇ ਬਾਅਦ ਸਾਂਸਦਾਂ ਦੀ ਵੋਟਿੰਗ ਲਈ ਸੰਸਦ ਵਿਚ ਅਗਲੇ ਸਾਲ ਪੇਸ਼ ਕੀਤਾ ਜਾਵੇਗਾ।

In Australia, Facebook and Google will have to pay news outlets to use their content

ਉਹਨਾਂ ਨੇ ਕਿਹਾ ਕਿ ਇਹ ਮੀਡੀਆ ਦੀ ਦੁਨੀਆ ਵਿਚ ਬਹੁਤ ਵੱਡੀ ਤਬਦੀਲੀ ਹੈ ਅਤੇ ਪੂਰੀ ਦੁਨੀਆ ਸਾਡੇ ਵੱਲ ਦੇਖ ਰਹੀ ਹੈ। ਜੁਲਾਈ ਵਿਚ ਇਸ ਸੰਬੰਧ ਵਿਚ ਇਕ ਪ੍ਰਸਤਾਵ ਤਿਆਰ ਕੀਤਾ ਗਿਆ ਸੀ ਪਰ ਹੁਣ ਉਸ ਵਿਚ ਕੁਝ ਤਬਦੀਲੀ ਕੀਤੀ ਗਈ ਹੈ। ਸਾਰੇ ਸੋਧ ਮੀਡੀਆ ਪਲੇਟਫਾਰਮ ਅਤੇ ਆਸਟ੍ਰੇਲੀਆ ਦੇ ਮੀਡੀਆ ਸੰਗਠਨਾਂ ਤੋਂ ਰਾਏ ਲੈਣ ਦੇ ਬਾਅਦ ਕੀਤੇ ਗਏ ਹਨ।

ਵਿੱਤ ਮੰਤਰੀ ਨੇ ਦੱਸਿਆ ਕਿ ਵਰਤਮਾਨ ਵਿਚ ਆਨਲਾਈਨ ਵਿਗਿਆਪਨਾਂ 'ਤੇ ਗੂਗਲ ਦਾ 53 ਫੀਸਦੀ ਅਤੇ ਫੇਸਬੁੱਕ ਦਾ 23 ਫੀਸਦੀ ਹਿੱਸਾ ਬਣਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਫੇਸਬੁੱਕ ਨੇ ਪਹਿਲਾਂ ਹੀ ਚਿਤਾਵਨੀ ਦੇ ਦਿੱਤੀ ਹੈ ਕਿ ਉਹ ਸਮਾਚਾਰ ਸਮੱਗਰੀ ਦਾ ਭੁਗਤਾਨ ਕਰਨ ਨਾਲੋਂ ਬਿਹਤਰ ਆਸਟ੍ਰੇਲੀਆ ਦੀਆ ਖ਼ਬਰਾਂ ਨੂੰ ਆਪਣੇ ਪਲੇਟਫਾਰਮ 'ਤੇ ਰੋਕਣਾ ਚਾਹੇਗਾ। ਗੂਗਲ ਨੇ ਕਿਹਾ ਹੈ ਕਿ ਅਜਿਹੀ ਸਥਿਤੀ ਵਿਚ ਗੂਗਲ ਸਰਚ ਅਤੇ ਯੂ-ਟਿਊਬ ਉਪਲਬਧ ਕਰਾਉਣਾ ਸੰਭਵ ਨਹੀਂ ਹੋ ਸਕੇਗਾ

Related Post