Australia Visa Rules: ਨਵੇਂ ਸਾਲ 'ਤੇ Australian Immigration ਨੇ ਕੀਤੀਆਂ ਅਹਿਮ ਤਬਦੀਲੀਆਂ!! 

By  Joshi January 7th 2019 05:56 PM -- Updated: January 7th 2019 08:01 PM

Australia Visa Rules: ਨਵੇਂ ਸਾਲ 'ਤੇ Australian Immigration ਨੇ ਕੀਤੀਆਂ ਅਹਿਮ ਤਬਦੀਲੀਆਂ, ਬਣਾਏ ਇਹ ਨਵੇਂ ਨਿਯਮ!!

ਨਵੇਂ ਸਾਲ ਦੇ ਨਾਲ ਹੀ ਆਸਟ੍ਰੇਲੀਅਨ ਪ੍ਰਵਾਸੀ ਪ੍ਰਣਾਲੀ ਵਿਚ ਵੀ ਕਈ ਤਬਦੀਲੀਆਂ ਆਉਣ ਦੇ ਅਨੁਮਾਨ ਹਨ, ਜਿੰਨ੍ਹਾਂ 'ਚ ਪਾਰਟਨਰ ਵੀਜ਼ਾ, ਸਟੂਡੈਂਟ ਵੀਜ਼ਾ ਅਤੇ ਕਈ ਹੋਰ ਵੀਜ਼ਾ ਨਿਯਮਾਂ ਦਾ ਪ੍ਰਸਤਾਵ ਰੱਖਿਆ ਗਿਆ ਹੈ।।

ਮਾਤਾ-ਪਿਤਾ ਨੂੰ ਆਪਣੇ ਕੋਲ ਬੁਲਾਉਣ ਦੇ ਚਾਹਵਾਨ ਬਿਨੈਕਾਰਾਂ ਲਈ ਨਵੇਂ ਸਪਾਂਸਰ ਅਸਥਾਈ/ਟੈਂਪਰੇਰੀ ਵੀਜ਼ਾ ਤਹਿਤ ਆਸਟ੍ਰੇਲੀਆ ਵਿੱਚ ਪੱਕੇ ਤੌਰ 'ਤੇ ਰਹਿ ਰਹੇ ਨਿਵਾਸੀ ਅਤੇ ਨਾਗਰਿਕ ਦੇ ਮਾਪਿਆਂ ਨੂੰ ਆਸਟ੍ਰੇਲੀਆ ਵਿੱਚ ਅਸਥਾਈ ਤੌਰ 'ਤੇ 3 ਜਾਂ 5 ਸਾਲਾਂ ਲਈ ਰਹਿਣ ਦੀ ਮਨਜ਼ੂਰੀ ਹੋਵੇਗੀ।

ਇਸ ਤਹਿਤ ਹਰ ਸਾਲ 15,000 ਵੀਜ਼ੇ ਦਿੱਤੇ ਜਾਣਗੇ। ਇੱਕ ਵਾਰ ਮਨਜ਼ੂਰ ਹੋ ਜਾਣ 'ਤੇ, ਮਾਪਿਆਂ ਦਾ ਵੀਜ਼ਾ ਤਿੰਨ ਜਾਂ ਪੰਜ ਸਾਲ ਲਈ ਮੰਨਣਯੋਗ ਹੋਵੇਗਾ, ਜਿਸਦੀ ਫੀਸ ਕ੍ਰਮਵਾਰ $5000 ਅਤੇ $ 10,000 ਹੋਵੇਗਾ।

Australia Visa Rules Australian Immigration ਨਵੇਂ ਸਾਲ 'ਤੇ Australian Immigration ਨੇ ਕੀਤੀਆਂ ਅਹਿਮ ਤਬਦੀਲੀਆਂ

Read More : ਕੈਨੇਡਾ ਜਾਣ ਦੇ ਚਾਹਵਾਨਾਂ ਲਈ ਵੱਡੀ ਖ਼ਬਰ ,ਨਵੇਂ ਸਾਲ ਤੋਂ ਲਾਗੂ ਹੋਵੇਗਾ ਇਹ ਨਵਾਂ ਨਿਯਮ

ਇੱਕ ਹੋਰ ਅਹਿਮ ਫੈਸਲੇ ਤਹਿਤ ਪਾਰਟਨਰ ਨੂੰ ਵਿਦੇਸ਼ ਆਪਣੇ ਲੋਕ ਬੁਲਾਉਣ ਦੀ ਪ੍ਰਕਿਰਿਆ ਨੂੰ ਹੋਰ ਸਖਤ ਕਰ ਦਿੱਤਾ ਜਾਵੇਗਾ।

ਬਿਨੈਕਾਰ ਅਤੇ ਸਪਾਂਸਰ ਨੂੰ ਵੀਜ਼ਾ ਅਰਜ਼ੀ ਲਈ ਇੱਕ ਸਖ਼ਤ ਪ੍ਰਕਿਰਿਆ ਵਿੱਚੋਂ ਦੀ ਲੰਘਣਾ ਪਿਆ ਕਰੇਗਾ। ਦਰਅਸਲ, ਪਿਛਲੇ ਨਵੰਬਰ ਵਿਚ ਸੀਨੇਟ ਵਿਚ ਪਰਿਵਾਰਕ ਹਿੰਸਾ ਬਿੱਲ ਪਾਸ ਹੋਇਆ ਸੀ, ਜਿਸ ਅਧੀਨ ਪਾਰਟਨਰ ਵੀਜ਼ਾ ਸਪਾਂਸਰਸ਼ਿਪ ਨੂੰ ਪਹਿਲਾਂ ਪ੍ਰਵਾਨਗੀ ਦੀ ਜ਼ਰੂਰਤ ਪਿਆ ਕਰੇਗੀ। ਇਸ 'ਚ ਪਾਰਟਨਰ ਦੀ ਹਿਸਟਰੀ ਅਤੇ ਰਿਕਾਰਡ ਦੀ ਚੰਗੀ ਤਰ੍ਹਾਂ ਪੜਤਾਲ ਕੀਤੀ ਜਾਵੇਗੀ ਜਿਸ ਤੋਂ ਬਾਅਦ ਹੀ ਪ੍ਰਵਾਨਗੀ ਦਿੱਤੀ ਜਾਵੇਗੀ। ਇਸ ਨਿਯਮ ਕਾਰਨ ਵੀਜ਼ਾ ਪ੍ਰਕਿਰਿਆ ਦਾ ਸਮਾਂ ਲੰਬਾ ਹੋ ਸਕਦਾ ਹੈ ਪਰ ਰਿਕਾਰਡ ਨੂੰ ਪ੍ਰਵਾਨਗੀ ਮਿਲਣ ਤੋਂ ਬਾਅਦ ਹੀ ਵੀਜ਼ਾ ਲਈ ਅਪਲਾਈ ਕੀਤਾ ਜਾ ਸਕੇਗਾ।

ਸਟੂਡੈਂਟ ਵੀਜ਼ਾ 'ਤੇ ਜਾਣ ਵਾਲੇ ਵਿਦਿਆਰਥੀਆਂ ਨੂੰ ਵੀ ਅੱਗੇ ਤੋਂ ਵੱਧ ਫੰਡ ਸ਼ੋਅ ਕਰਨੇ ਪਿਆ ਕਰਨਗੇ। ਵਿਦੇਸ਼ੀ ਵਿਦਿਆਰਥੀਆਂ ਨੂੰ ਵੱਧ ਫੰਡ ਸ਼ੋਅ ਕਰਨ ਦਿਖਾਈ ਜਾਂਦੀ ਰਕਮ ਵਿੱਚ ਵੀ ਵਾਧਾ ਕੀਤਾ ਗਿਆ ਹੈ। ਹੁਣ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ 20,000 ਡਾਲਰ ਤੋਂ ਵੱਧ ਦੀ ਰਕਮ ਦਿਖਾਉਣੀ ਪਿਆ ਕਰੇਗੀ।

ਵਿਦੇਸ਼ਾਂ ਤੋਂ ਕਾਮੇ ਬੁਲਾਉਣ ਸੰਬੰਧੀ ਨਿਯਮਾਂ 'ਚ ਵੀ ਕੁਝ ਬਦਲਾਅ ਕੀਤੇ ਗਏ ਹਨ। ਐਂਟੀਓ ਟੈਕਸ ਦੇ ਰਿਕਾਰਡਾਂ ਨੂੰ ਮਾਲਕ-ਸਪੌਂਸਰਡ ਪ੍ਰਵਾਸੀ ਭਾਰਤੀਆਂ ਦੇ ਤਨਖ਼ਾਹਾਂ ਨਾਲ ਮਿਲਾਉਣ ਦਾ ਕੰਮ ਵੀ ਆਸਟ੍ਰੇਲੀਅਨ ਸਰਕਾਰ ਵੱਲੋਂ ਸ਼ੁਰੂ ਕੀਤਾ ਜਾਣਾ ਹੈ। ਗ੍ਰਹਿ ਮਾਮਲੇ ਅਤੇ ਏ.ਟੀ.ਓ. ਵਿਭਾਗ ਯਕੀਨੀ ਬਣਾਵੇਗਾ ਕਿ ਰੁਜ਼ਗਾਰਦਾਤਾ ਦੁਆਰਾ ਸਪਾਂਸਰ ਕੀਤੇ ਗਏ ਪ੍ਰਵਾਸੀ ਦਾ ਨੂੰ ਨਾਮਜ਼ਦ ਤਨਖ਼ਾਹ ਮੁਤਾਬਕ ਰਕਮ ਦਾ ਭੁਗਤਾਨ ਕੀਤਾ ਜਾ ਰਿਹਾ ਹੈ ਜੋ ਕਿ ਦਸਤਾਵੇਜ਼ਾਂ 'ਚ ਸ਼ੋਅ ਕੀਤਾ ਗਿਆ ਸੀ।

Read More : Visitor Visa ‘ਤੇ ਕੈਨੇਡਾ ਜਾਣ ਵਾਲੇ ਸਾਵਧਾਨ, ਹੋ ਸਕਦੀ ਹੈ ਇਹ ਕਾਰਵਾਈ!!

ਇਸ ਤੋਂ ਇਲਾਵਾ ਕ੍ਰਮ ਵਿੱਚ ਇੱਕ 457/482 TSS ਵੀਜ਼ਾ ਵਾਲਿਆਂ ਨੂੰ ਮੌਜੂਦਾ ਟੈਕਸ ਦੇ ਰਿਕਾਰਡ ਨਾਲ ਮੇਲ ਕਰਨ ਲਈ ਦੇ ਟੈਕਸ ਫਾਇਲ ਨੰਬਰਾਂ ਨੂੰ ਇਕੱਠਾ ਕੀਤਾ ਜਾਵੇਗਾ।

ਸ਼ੁਰੂਆਤੀ ਕਾਰੋਬਾਰੀਆਂ ਲਈ ਵੀ ਆਸਟ੍ਰੇਲੀਆ ਸਰਕਾਰ ਵੱਲੋਂ ਨਵੇਂ ਨਿਯਮ ਬਣਾਏ ਗਏ ਹਨ।  ਦੱਖਣੀ ਆਸਟ੍ਰੇਲੀਆ ਉਨ੍ਹਾਂ ਸਟਾਰਟ-ਅਪ ਮਾਲਕਾਂ ਲਈ ਇਕ ਪ੍ਰੋਗਰਾਮ ਸ਼ੁਰੂ ਕਰੇਗਾ ਜੋ ਆਸਟ੍ਰੇਲੀਆ 'ਚ ਪਰਵਾਸ ਕਰਨ ਦੇ ਚਾਹਵਾਨ ਹਨ।

ਉੱਦਮੀਆਂ ਲਈ ਇੱਕ ਨਵਾਂ ਵੀਜ਼ਾ ਪਾਇਲਟ ਪ੍ਰੋਗਰਾਮ ਤਿਆਰ ਕੀਤਾ ਗਿਆ ਹੈ, ਜੋ ਕਿ ਇੰਨ੍ਹਾ ਔਖਾ ਨਹੀਂ ਹੈ। ਇਸ ਤਹਿਤ ਵੀਜ਼ਾ ਨੂੰ $ 200,000 ਦੀ ਫੰਡਿੰਗ ਵਿਵਸਥਾ ਦੀ ਲੋੜ ਨਹੀਂ ਹੈ ਅਤੇ ਆਈਲੈਟਸ ਉੱਤੇ ਸਿਰਫ 5 ਔਸਤਨ ਬੈਂਡ ਸਕੋਰ ਦੀ ਹੀ ਲੋੜ ਹੋਵੇਗੀ।

ਨਵੇਂ ਸਾਲ 'ਤੇ Australian Immigration ਨੇ ਕੀਤੀਆਂ ਅਹਿਮ ਤਬਦੀਲੀਆਂ ਨਵੇਂ ਸਾਲ 'ਤੇ Australian Immigration ਨੇ ਕੀਤੀਆਂ ਅਹਿਮ ਤਬਦੀਲੀਆਂ

ਵੀਜ਼ਾ ਪ੍ਰਾਪਤ ਕਰਨ ਲਈ ਬਿਨੈਕਾਰਾਂ ਨੂੰ ਇੱਕ ਵਧੀਆ ਕਾਰੋਬਾਰ ਆਈਡੀਆ ਅਤੇ ਯੋਜਨਾ ਅਸਟ੍ਰੇਲੀਅਨ ਸਰਕਾਰ ਨੂੰ ਦੱਸਣੀ ਹੋਵੇਗੀ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਬ੍ਰਾਡਵੇਅ ਤੋਂ ਵੀਜ਼ਾ ਮਾਹਰ ਅਮਰਜੀਤ ਕੰਵਰ ਨੇ ਕਿਹਾ ਕਿ ਇਹਨਾਂ ਪ੍ਰਸਤਾਵਿਤ ਨਿਯਮਾਂ ਨੂੰ ਲੈ ਕੇ ਵਿਦੇਸ਼ 'ਚ ਰਹਿੰਦੇ ਜਾਂ ਵਿਦੇਸ਼ ਜਾਣ ਵਾਲਿਆਂ ਨੂੰ ਪਰੇਸ਼ਾਨ ਦੀ ਜ਼ਰੂਰਤ ਨਹੀਂ ਹੈ. ਕਿਉਂ ਅਜੇ ਇਹਨਾਂ 'ਤੇ ਵਿਚਾਰ ਚਰਚਾ ਹੋਣੀ ਬਾਕੀ ਹੈ ਅਤੇ ਅਜੇ ਸਿਰਫ ਪ੍ਰਸਤਾਵ ਰੱਖਿਆ ਗਿਆ ਹੈ। ਇਹਨਾਂ ਨੂੰ ਲਾਗੂ ਹੋਣ 'ਚ ਅਜੇ ਸਮਾਂ ਬਾਕੀ ਹੈ।

ਵੀਜ਼ਾ ਸੰਬੰਧੀ ਵਧੇਰੇ ਜਾਣਕਾਰੀ ਲਈ ਤੁਸੀਂ ਬ੍ਰਾਡਵੇਅ (76965-76965) ‘ਤੇ ਸੰਪਰਕ ਕਰ ਸਕਦੇ ਹੋ।

—PTC News

Related Post