ਅਯੋਧਿਆ 'ਚ 3 ਲੱਖ ਦੀਵਿਆਂ ਨਾਲ ਬਣਿਆਂ ਵਿਸ਼ਵ ਰਿਕਾਰਡ , ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ 'ਚ ਨਾਂਅ ਹੋਇਆ ਦਰਜ

By  Shanker Badra November 7th 2018 06:47 PM

ਅਯੋਧਿਆ 'ਚ 3 ਲੱਖ ਦੀਵਿਆਂ ਨਾਲ ਬਣਿਆਂ ਵਿਸ਼ਵ ਰਿਕਾਰਡ , ਗਿਨੀਜ਼ ਬੁੱਕ ਆਫ਼ ਵਰਲਡ ਰਿਕਾਰਡ 'ਚ ਨਾਂਅ ਹੋਇਆ ਦਰਜ:ਅਯੋਧਿਆ ਵਿਖੇ 3 ਲੱਖ ਦੀਵਿਆਂ ਨਾਲ ਵਿਸ਼ਵ ਰਿਕਾਰਡ ਬਣਿਆ ਹੈ।ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਆਦਿੱਤਿਯਨਾਥ ਅਤੇ ਦੱਖਣ ਕੋਰੀਆ ਦੀ ਫਸਟ ਲੇਡੀ ਕਿਮ ਜੁੰਗ ਸੂਕ ਦੀ ਮੌਜੂਦਗੀ ਵਿੱਚ 3 ਲੱਖ ਤੋਂ ਵੱਧ ਦੀਵਿਆਂ ਨਾਲ ਸਜਾਇਆ ਗਿਆ।ਇਸ ਦੇ ਨਾਲ ਹੀ ਸਰਯੂ ਨਦੀ ਦੇ ਕੰਢੇ ਉੱਤੇ 3 ਲੱਖ ਦੀਵੇ ਬਾਲ ਕੇ ਗਿਨੀਜ਼ ਬੁੱਕ ਆਫ਼ ਵਿੱਚ ਰਿਕਾਰਡ ਦਰਜ ਕਰਾਇਆ ਹੈ।ਇਸ ਤੋਂ ਪਹਿਲਾਂ ਸ਼ਾਮ 6 ਵਜੇ ਸਰਯੂ ਨਦੀ ਦੇ ਕੰਢੇ 'ਤੇ ਆਰਤੀ ਕੀਤੀ ਗਈ।ਯੋਗੀ ਅਦਿਆਨਾਥ ਅਤੇ ਕਿਮ ਜੋਂਗ ਸੂਕ ਨੇ ਵੀ ਆਰਤੀ ਕੀਤੀ। ਦੱਸ ਦਈਏ ਕਿ ਦੀਵਾਲੀ ਦੇ ਮੌਕੇ 'ਤੇ ਭਗਵਾਨ ਰਾਮ ਦੇ ਜਨਮ ਸਥਾਨ ਅਯੋਧਿਆ ਵਿੱਚ ਦੀਵਿਆਂ ਦਾ ਤਿਊਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ।ਇਸ ਦੀ ਸ਼ੁਰੂਆਤ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਕੀਤੀ।ਇਸ ਮੌਕੇ ਮੁੱਖ ਮੰਤਰੀ ਸੂਬੇ ਦੇ ਲੋਕਾਂ ਨੂੰ ਖ਼ੁਸ਼ਖ਼ਬਰੀ ਦਿੰਦਿਆਂ ਹੋਇਆ ਫ਼ੈਜ਼ਾਬਾਦ ਦਾ ਨਾਂ ਬਦਲ ਕੇ ਅਯੋਧਿਆ ਰੱਖ ਦਿੱਤਾ। ਇਸ ਤੋਂ ਇਲਾਵਾ ਅਯੋਧਿਆ ਵਿੱਚ ਬਣਨ ਵਾਲਾ ਮੈਡੀਕਲ ਕਾਲਜ ਦਾ ਨਾਂ ਵੀ ਰਾਜਾ ਦਸ਼ਰਥ ਦੇ ਨਾਂ ਉੱਤੇ ਰੱਖਣ ਦਾ ਐਲਾਨ ਕਰ ਦਿੱਤਾ।ਇਸ ਦੇ ਨਾਲ ਹੀ ਏਅਰਪੋਰਟ ਦਾ ਨਾਂ ਵੀ ਭਗਵਾਨ ਰਾਮ ਦੇ ਨਾਂ 'ਤੇ ਹੋਵੇਗਾ। -PTCNews

Related Post