ਸ਼੍ਰੀ ਬਰਾੜ ਦੇ ਹੱਕ 'ਚ ਨਿੱਤਰੇ ਬੱਬੂ ਮਾਨ, ਪੋਸਟ ਸ਼ੇਅਰ ਕਰਕੇ ਕਲਾਕਾਰਾਂ ਨੂੰ ਕੀਤੀ ਇਹ ਅਪੀਲ

By  Shanker Badra January 12th 2021 03:52 PM

ਸ਼੍ਰੀ ਬਰਾੜ ਦੇ ਹੱਕ 'ਚ ਨਿੱਤਰੇ ਬੱਬੂ ਮਾਨ, ਪੋਸਟ ਸ਼ੇਅਰ ਕਰਕੇ ਕਲਾਕਾਰਾਂ ਨੂੰ ਕੀਤੀ ਇਹ ਅਪੀਲ:ਚੰਡੀਗੜ੍ਹ : ਪੰਜਾਬੀ ਗਾਇਕ ਤੇ ਗੀਤਕਾਰ ਸ਼੍ਰੀ ਬਰਾੜ ਖ਼ਿਲਾਫ਼ ਕੇਸ ਦਰਜ ਕਰਨ ਤੇ ਉਨ੍ਹਾਂ ਦੀ ਗ੍ਰਿਫ਼ਤਾਰੀ 'ਤੇ ਵਿਵਾਦ ਖੜ੍ਹਾ ਹੋ ਗਿਆ ਹੈ। ਇਸ ਦੌਰਾਨ ਪੰਜਾਬੀ ਇੰਡਸਟਰੀ ਦੇ ਕੁੱਝ ਸਿਤਾਰਿਆਂ ਨੇ ਸ਼੍ਰੀ ਬਰਾੜ ਦੇ ਹੱਕ 'ਚ ਆਵਾਜ਼ ਬੁਲੰਦ ਕੀਤੀ ਹੈ। ਪੰਜਾਬੀ ਗਾਇਕ ਰਣਜੀਤ ਬਾਵਾ, ਅਫਸਾਨਾ ਖ਼ਾਨ, ਐਮੀ ਵਿਰਕ ਤੇ ਮਨਕਿਰਤ ਔਲਖ ਤੋਂ ਬਾਅਦ ਹੁਣ ਗਾਇਕ ਬੱਬੂ ਮਾਨ ਨੇ ਵੀ ਹਰ ਇੱਕ ਨੂੰ ਇੱਕ ਮੰਚ 'ਤੇ ਇੱਕਠੇ ਹੋਣ ਦੀ ਅਪੀਲ ਕੀਤੀ ਹੈ।

ਪੜ੍ਹੋ ਹੋਰ ਖ਼ਬਰਾਂ : ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ , ਸੁਪਰੀਮ ਕੋਰਟ ਨੇ ਖੇਤੀ ਕਾਨੂੰਨਾਂ ਦੇ ਲਾਗੂ ਹੋਣ 'ਤੇ ਲਾਈ ਰੋਕ   

Babbu Maan in favor of Punjabi singer shree Brar , appeal to the artists by sharing the post ਸ਼੍ਰੀ ਬਰਾੜ ਦੇ ਹੱਕ 'ਚ ਨਿੱਤਰੇ ਬੱਬੂ ਮਾਨ, ਪੋਸਟ ਸ਼ੇਅਰ ਕਰਕੇ ਕਲਾਕਾਰਾਂ ਨੂੰ ਕੀਤੀ ਇਹ ਅਪੀਲ

ਗਾਇਕ ਬੱਬੂ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਇੱਕਠੇ ਹੋਣ ਦੀ ਅਪੀਲ ਕੀਤੀ ਹੈ। ਇਸ ਦੌਰਾਨ ਬੱਬੂ ਮਾਨ ਨੇ ਸੱਤਾ ਧਿਰ ਨੂੰ ਨਿਸ਼ਾਨੇ 'ਤੇ ਵੀ ਲਿਆ ਹੈ।ਪੋਸਟ ਵਿੱਚ ਬੱਬੂ ਮਾਨ ਨੇ ਕਿਹਾ, 'ਜਦੋਂ ਸ਼ਾਂਤਮਈ ਪ੍ਰਦਰਸ਼ਨ ਕਰਨ ਵਾਲਿਆਂ 'ਤੇ ਕੋਈ ਡੰਡੇ ਬਰਸਾਉਂਦਾ ਹੈ ਕੀ ਉਦੋਂ ਪ੍ਰਸ਼ਾਸ਼ਨ ਤੇ ਪਰਚਾ ਹੁੰਦਾ ਹੈ..ਨਹੀਂ, ਜਦੋਂ ਬਲਾਕ ਸੰਮਤੀ ਦੀਆਂ ਵੋਟਾਂ 'ਚ ਡਾਂਗ ਖੜਕਦੀ ਹੈ ਤਾਂ ਕੀ ਸਰਕਾਰੀ ਧਿਰ 'ਤੇ ਪਰਚਾ ਹੁੰਦਾ ਹੈ ?

Babbu Maan in favor of Punjabi singer shree Brar , appeal to the artists by sharing the post ਸ਼੍ਰੀ ਬਰਾੜ ਦੇ ਹੱਕ 'ਚ ਨਿੱਤਰੇ ਬੱਬੂ ਮਾਨ, ਪੋਸਟ ਸ਼ੇਅਰ ਕਰਕੇ ਕਲਾਕਾਰਾਂ ਨੂੰ ਕੀਤੀ ਇਹ ਅਪੀਲ

ਜਦੋਂ ਬਾਏ ਇਲੈਕਸ਼ਨ 'ਚ ਸੱਤਾ ਧਿਰ ਵਿਰੋਧੀ ਧਿਰ ਨੂੰ ਕੁੱਟਦੀ ਹੈ ਕੀ ਸੱਤਾ ਧਿਰ ਦੇ ਸਮਰਥਕਾਂ 'ਤੇ ਪਰਚਾ ਹੁੰਦਾ ਹੈ? ਨਹੀਂ.ਫ਼ਿਰ ਇਕੱਲੇ ਕਲਾਕਾਰਾਂ 'ਤੇ ਹੀ ਕਿਉਂ ਗਾਜ ਡਿੱਗਦੀ ਹੈ। ਇਹ ਸਮਾਂ ਆਪਸ 'ਚ ਵਿਤਕਰੇ ਦਾ ਨਹੀਂ, ਪ੍ਰਸ਼ਾਸ਼ਨ ਅਧਿਕਾਰੀਆਂ ਨੂੰ ਬੇਨਤੀ ਹੈ ਕਿ ਜੇ ਕਿਸਾਨ ਬਚੇਗਾ ਤਾਂ ਹੀ ਕਾਨੂੰਨ ਲਾਗੂ ਹੋਵੇਗਾ। ਆਓ ਪਹਿਲਾਂ ਰਲ ਕੇ ਕਿਸਾਨ ਤੇ ਮਜ਼ਦੂਰ ਬਚਾਈਏ।' ਇਸ ਤੋਂ ਇਲਾਵਾ ਉਨ੍ਹਾਂ ਨੇ ਹੋਰ ਵੀ ਕਈ ਮੁੱਦਿਆਂ 'ਤੇ ਆਪਣੀ ਗੱਲ ਰੱਖੀ ਹੈ।

ਪੜ੍ਹੋ ਹੋਰ ਖ਼ਬਰਾਂ : ਦਿੱਲੀ ਧਰਨੇ ਤੋਂ ਵਾਪਸ ਆਏ ਕਿਸਾਨ ਨੇ ਦਿੱਤੀ ਜਾਨ, ਸੁਸਾਈਡ ਨੋਟ 'ਚ ਖੇਤੀ ਕਾਨੂੰਨਾਂ ਨੂੰ ਠਹਿਰਾਇਆ ਜ਼ਿੰਮੇਵਾਰ

Babbu Maan in favor of Punjabi singer shree Brar , appeal to the artists by sharing the post ਸ਼੍ਰੀ ਬਰਾੜ ਦੇ ਹੱਕ 'ਚ ਨਿੱਤਰੇ ਬੱਬੂ ਮਾਨ, ਪੋਸਟ ਸ਼ੇਅਰ ਕਰਕੇ ਕਲਾਕਾਰਾਂ ਨੂੰ ਕੀਤੀ ਇਹ ਅਪੀਲ

ਦੱਸ ਦੇਈਏ ਕਿ ਪੰਜਾਬੀ ਇੰਡਸਟਰੀ ਦੇ ਕਲਾਕਾਰ ਲਗਾਤਾਰ ਕਿਸਾਨਾਂ ਨੂੰ ਆਪਣਾ ਸਮਰਥਨ ਦੇ ਰਹੇ ਹਨ। ਜਿਸ ਕਰਕੇ ਕੁਝ ਗਾਇਕਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਿਸ਼ਾਨੇ 'ਤੇ ਲਿਆ ਜਾ ਰਿਹਾ ਹੈ। ਕੁਝ ਦਿਨ ਪਹਿਲਾਂ ਹੀ ਗੀਤਕਾਰ ਤੇ ਗਾਇਕ ਸ਼੍ਰੀ ਬਰਾੜ ਨੂੰ ਭੜਕਾਊ ਗੀਤ ਗਾਉਣ ਦੇ ਇਲਜਾਮ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਜੇਕਰ ਬੱਬੂ ਮਾਨ ਦੇ ਗੱਲ ਕਰੀਏ ਤਾਂ ਉਹ ਕਿਸਾਨਾਂ ਦਾ ਪੂਰੀ ਤਰ੍ਹਾਂ ਸਮਰਥਨ ਕਰ ਰਹੇ ਹਨ ।

-PTCNews

Related Post