ਇਨ੍ਹਾਂ ਕਾਰਨਾਂ ਕਰਕੇ 3 ਦਿਨ ਬੈਂਕ ਰਹਿਣਗੇ ਬੰਦ,ਪੜ੍ਹੋ ਖ਼ਬਰ

By  Shanker Badra January 25th 2018 03:57 PM -- Updated: January 26th 2018 08:14 AM

ਇਨ੍ਹਾਂ ਕਾਰਨਾਂ ਕਰਕੇ 3 ਦਿਨ ਬੈਂਕ ਰਹਿਣਗੇ ਬੰਦ,ਪੜ੍ਹੋ ਖ਼ਬਰ:ਜੇਕਰ ਤੁਹਾਨੂੰ ਵੀ ਬੈਂਕ ਨਾਲ ਸਬੰਧਿਤ ਕੰਮਕਾਰ ਹੈ ਤਾਂ ਉਸ ਨੂੰ ਅੱਜ ਹੀ ਕਰ ਲਓ ਕਿਉਂਕਿ 26 ਜਨਵਰੀ ਤੋਂ ਲਗਾਤਾਰ ਤਿੰਨ ਦਿਨ ਬੈਂਕ ਬੰਦ ਰਹਿਣਗੇ।ਇਨ੍ਹਾਂ ਕਾਰਨਾਂ ਕਰਕੇ 3 ਦਿਨ ਬੈਂਕ ਰਹਿਣਗੇ ਬੰਦ,ਪੜ੍ਹੋ ਖ਼ਬਰਉੱਥੇ ਹੀ ਤਿੰਨ ਦਿਨ ਛੁੱਟੀ ਹੋਣ ਕਾਰਨ ਏ.ਟੀ.ਐੱਮ. 'ਚ ਵੀ ਪੈਸੇ ਦੀ ਕਮੀ ਹੋ ਸਕਦੀ ਹੈ।ਜੇਕਰ ਤੁਹਾਡੇ ਵੱਲੋਂ ਕਿਸੇ ਕਿਸ਼ਤ ਦਾ ਭੁਗਤਾਨ ਕਰਨ ਦੀ ਤਰੀਕ ਵੀ ਇਸ ਵਿਚਕਾਰ ਹੈ ਤਾਂ ਉਸ ਨੂੰ ਅੱਜ ਹੀ ਜਮ੍ਹਾ ਕਰਾ ਦਿਓ। 26 ਜਨਵਰੀ ਨੂੰ ਗਣਤੰਤਰ ਦਿਵਸ ਦੇ ਮੌਕੇ 'ਤੇ ਬੈਂਕਾਂ 'ਚ ਛੁੱਟੀ ਰਹੇਗੀ,ਜਦੋਂ ਕਿ 27 ਨੂੰ ਚੌਥਾ ਸ਼ਨੀਵਾਰ ਅਤੇ 28 ਨੂੰ ਐਤਵਾਰ ਹੋਣ ਕਾਰਨ ਛੁੱਟੀ ਹੈ।ਬੈਂਕਾਂ 'ਚ ਲਗਾਤਾਰ ਤਿੰਨ ਦਿਨ ਛੁੱਟੀ ਹੋਣ ਕਾਰਨ ਜ਼ਿਆਦਾਤਰ ਏ.ਟੀ.ਐੱਮ. ਖਾਲੀ ਹੋ ਸਕਦੇ ਹਨ।ਇਨ੍ਹਾਂ ਕਾਰਨਾਂ ਕਰਕੇ 3 ਦਿਨ ਬੈਂਕ ਰਹਿਣਗੇ ਬੰਦ,ਪੜ੍ਹੋ ਖ਼ਬਰਅਜਿਹੇ 'ਚ ਸੋਚ-ਸਮਝ ਕੇ ਹੀ ਖਰਚ ਕਰਨਾ ਠੀਕ ਹੋਵੇਗਾ।ਜੇਕਰ ਤੁਸੀਂ ਮੋਬਾਇਲ ਬੈਂਕਿੰਗ ਜਾਂ ਇੰਟਰਨੈੱਟ ਬੈਂਕਿੰਗ ਵਰਤਦੇ ਹੋ ਤਾਂ ਤੁਸੀਂ ਆਪਣੇ ਖਰਚ ਨੂੰ ਆਸਾਨੀ ਨਾਲ ਮੈਨੇਜ ਕਰ ਸਕਦੇ ਹੋ ਪਰ ਜੇਕਰ ਤੁਹਾਡੇ ਕੋਲ ਡਿਜੀਟਲ ਟ੍ਰਾਂਜੈਕਸ਼ਨ ਦੀ ਸੁਵਿਧਾ ਨਹੀਂ ਹੈ ਤਾਂ ਫਿਰ ਤੁਹਾਨੂੰ ਸਿੱਧੇ 29 ਜਨਵਰੀ ਤੱਕ ਉਡੀਕ ਕਰਨੀ ਹੋਵੇਗੀ।ਇਨ੍ਹਾਂ ਕਾਰਨਾਂ ਕਰਕੇ 3 ਦਿਨ ਬੈਂਕ ਰਹਿਣਗੇ ਬੰਦ,ਪੜ੍ਹੋ ਖ਼ਬਰਉੱਥੇ ਹੀ ਪੀ.ਐੱਨ.ਬੀ. ਵੱਲੋਂ ਆਪਣੇ ਗਾਹਕਾਂ ਲਈ ਸਲਾਹ ਜਾਰੀ ਕੀਤੀ ਗਈ ਹੈ।ਇਸ 'ਚ ਬੈਂਕ ਵੱਲੋਂ ਕਿਹਾ ਗਿਆ ਹੈ ਕਿ 29 ਅਤੇ 30 ਤਰੀਕ ਨੂੰ ਬੈਂਕ ਆਪਣੇ ਕੋਰ ਬੈਂਕਿੰਗ ਸਿਸਟਮ ਨੂੰ ਅਪਗ੍ਰੇਡ ਕਰੇਗਾ।ਇਸ ਵਿਚਕਾਰ ਗਾਹਕਾਂ ਨੂੰ ਥੋੜ੍ਹੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। -PTCNews

Related Post