ਤਿਉਹਾਰਾਂ ਮੌਕੇ ਆਪਣੇ ਘਰ ਦਾ ਸੁਪਨਾ ਹੋਵੇਗਾ ਸਾਕਾਰ !! ਬੈਂਕ ਦੇ ਰਹੇ ਖ਼ਾਸ ਆਫਰ

By  Jagroop Kaur October 20th 2020 03:31 PM

ਤਿਉਹਾਰਾਂ ਦਾ ਸੀਜ਼ਨ ਆ ਗਿਆ ਹੈ ਇਸ ਮੌਕੇ ਬਹੁਤ ਸਾਰੇ ਆਫਰ ਵੀ ਮਾਰਕੀਟ ਦੇ ਵਿਚ ਆਉਂਦੇ ਹਨ , ਤਿਉਹਾਰਾਂ ਦਾ ਮੌਸਮ ਤੇਜ਼ੀ ਨਾਲ ਨੇੜੇ ਆਉਣ ਦੇ ਨਾਲ, ਸਟੇਟ ਬੈਂਕ ਆਫ਼ ਇੰਡੀਆ ਅਤੇ ਐਚਡੀਐਫਸੀ ਬੈਂਕ ਦੀਆਂ ਸਕੀਮਾਂ ਵੀ ਸ੍ਹਾਮਣੇ ਆਉਣ ਲੱਗੀਆਂ ਹਨ। ਬੈਂਕ ਹੁਣ ਵਾਹਨ ਅਤੇ ਨਿੱਜੀ ਲੋਨ 'ਤੇ ਆਪਣੀਆਂ ਤਿਉਹਾਰਾਂ ਦੀਆਂ ਪੇਸ਼ਕਸ਼ਾਂ ਸ਼ੁਰੂ ਕਰ ਦਿੱਤੀਆਂ ਹਨ.ਬੈਂਕ ਖਾਸ ਤੌਰ 'ਤੇ ਘਰਾਂ ਅਤੇ ਆਟੋ ਕਰਜ਼ਿਆਂ ’ਤੇ ਵਿਆਜ ਦੀ ਦਰ ਨੂੰ ਘਟਾ ਰਹੇ ਹਨ| ਜੇ ਤੁਸੀਂ ਕੋਈ ਘਰ ਜਾਂ ਵਾਹਨ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਇਕ ਚੰਗਾ ਮੌਕਾ ਹੈ ਕਿਉਂਕਿ ਬਹੁਤ ਸਾਰੇ ਬੈਂਕ ਤਿਉਹਾਰਾਂ 'ਚ ਐਲਾਨ ਕੀਤਾ ਹੈ। ਕਿ ਸਰਕਾਰ ਅਤੇ ਆਰ.ਬੀ.ਆਈ. ਨੇ ਰੀਅਲ ਅਸਟੇਟ ਸੈਕਟਰ ਨੂੰ ਰਾਹਤ ਦੇਣ ਲਈ ਕਈ ਕਦਮ ਚੁੱਕੇ ਹਨ।Festive Season home loan

Festive Season home loanਰਿਜ਼ਰਵ ਬੈਂਕ ਆਫ ਇੰਡੀਆ (ਆਰਬੀਆਈ) ਨੇ ਹਾਲ ਹੀ ਦੇ ਮਹੀਨਿਆਂ 'ਚ 2019 ਅਤੇ 2020 ਦੇ ਸ਼ੁਰੂ ਵਿੱਚ ਬਹੁਤ ਸਾਰੇ ਲਈ ਰੈਪੋ ਰੇਟਾਂ ਵਿੱਚ ਕਟੌਤੀ ਕੀਤੀ ਸੀ. ਇਨ੍ਹਾਂ ਕਟੌਤੀਆਂ ਦਾ ਮਤਲਬ ਹੈ ਕਿ ਉਧਾਰ ਦੀਆਂ ਦਰਾਂ ਘੱਟ ਹਨ ਅਤੇ ਇਸੇ ਤਹਿਤ ਟਾਟਾ ਹਾਉਸਿੰਗ ਦੀ ਇਸ ਸਕੀਮ ਦੇ ਤਹਿਤ ਘਰੇਲੂ ਖਰੀਦਦਾਰਾਂ ਨੂੰ ਇਕ ਸਾਲ ਲਈ ਹੋਮ ਲੋਨ ’ਤੇ ਸਿਰਫ 3.99 ਫੀਸਦੀ ਵਿਆਜ਼ ਦਰ ਦੇਣੀ ਪਏਗੀ। ਸੰਭਾਵੀ ਗਾਹਕਾਂ ਨੂੰ ਆਕਰਸ਼ਿਤ ਕਰਨ ਲਈ ਬਾਕੀ ਬਚੀ ਕੀਮਤ ਕੰਪਨੀ ਖੁਦ ਹੀ ਸਹਿਣ ਕਰੇਗੀ।

Why it is the right time to switch your home loan to repo-linked lending  rates (RLRR) | Business Newsਇਹ ਯੋਜਨਾ 20 ਨਵੰਬਰ ਤੱਕ 10 ਪ੍ਰੋਜੈਕਟਾਂ ਲਈ ਯੋਗ ਹੈ। ਕੰਪਨੀ ਅਨੁਸਾਰ ਗਾਹਕਾਂ ਨੂੰ ਬੁਕਿੰਗ ਤੋਂ ਬਾਅਦ ਜਾਇਦਾਦ ਦੇ ਹਿਸਾਬ ਨਾਲ 25,000 ਤੋਂ ਲੈ ਕੇ ਅੱਠ ਲੱਖ ਰੁਪਏ ਤੱਕ ਦੇ ਗਿਫਟ ਮਿਲਣਗੇ। ਵਾਊਚਰ 10 ਪ੍ਰਤੀਸ਼ਤ ਦਾ ਭੁਗਤਾਨ ਕਰਨ ਤੋਂ ਬਾਅਦ ਅਤੇ ਜਾਇਦਾਦ ਦੀ ਰਜਿਸਟ੍ਰੇਸ਼ਨ ਤੋਂ ਬਾਅਦ ਜਾਰੀ ਕੀਤਾ ਜਾਵੇਗਾ।Home loan growth declines sharply' | Business News,The Indian Expressਤੁਹਾਨੂੰ ਦੱਸ ਦੇਈਏ ਕਿ ਇਸ ਤਿਉਹਾਰ ਦੇ ਮੌਸਮ ਵਿਚ ਸਟੇਟ ਬੈਂਕ ਆਫ਼ ਇੰਡੀਆ ਅਤੇ ਐਚ.ਡੀ.ਐਫ.ਸੀ. ਬੈਂਕ ਸਸਤੇ ਘਰ ਅਤੇ ਵਾਹਨ ਲੋਨ ਦੀਆਂ ਪੇਸ਼ਕਸ਼ਾਂ ਲੈ ਕੇ ਆਏ ਹਨ। ਆਰ.ਬੀ.ਆਈ. ਨੇ ਹਾਲ ਹੀ ਦੇ ਮਹੀਨਿਆਂ ’ਚ ਰੈਪੋ ਰੇਟਾਂ ਵਿਚ ਕਟੌਤੀ ਕੀਤੀ ਸੀ। ਇਸ ਅਧਾਰ ’ਤੇ ਬੈਂਕ ਆਪਣੇ ਗਾਹਕਾਂ ਨੂੰ ਸਸਤੇ ਕਰਜ਼ਿਆਂ ਦਾ ਸੁਨਹਿਰੀ ਅਵਸਰ ਦੇ ਰਹੇ ਹਨ |ਬੈਂਕ ਆਫ਼ ਇੰਡੀਆ ਅਤੇ ਸੈਂਟਰਲ ਬੈਂਕ ਆਫ ਇੰਡੀਆ 75 ਲੱਖ ਰੁਪਏ ਦੇ ਹੋਮ ਲੋਨ ’ਤੇ 20 ਸਾਲਾਂ ਦੀ ਮਿਆਦ ਲਈ 6.85 ਪ੍ਰਤੀਸ਼ਤ ਦੀ ਦਰ ’ਤੇ ਕਰਜ਼ਾ ਦੇ ਰਹੇ ਹਨ।

When is it a good idea to take a top up home loan?ਇਸ ਤੋਂ ਬਾਅਦ ਦੋਨੋਂ ਕੇਨਰਾ ਬੈਂਕ ਅਤੇ ਪੰਜਾਬ ਅਤੇ ਸਿੰਧ ਬੈਂਕ 6.90 ਪ੍ਰਤੀਸ਼ਤ ਦੀ ਵਿਆਜ ਦਰ ’ਤੇ 75 ਲੱਖ ਰੁਪਏ ਦਾ ਕਰਜ਼ਾ ਦੇ ਰਹੇ ਹਨ। ਇਸ ਦੇ ਨਾਲ ਹੀ ਐਸ.ਬੀ.ਆਈ. 7.20 ਪ੍ਰਤੀਸ਼ਤ ਦੀ ਵਿਆਜ ਦਰ ’ਤੇ ਕਰਜ਼ੇ ਦੀ ਪੇਸ਼ਕਸ਼ ਕਰ ਰਿਹਾ ਹੈ। ਐਚ.ਡੀ.ਐਫ.ਸੀ. ਲਿਮਟਿਡ ਅਤੇ ਐਲ.ਆਈ.ਸੀ. ਹਾੳੂਸਿੰਗ ਵਿੱਤ 75 ਲੱਖ ਰੁਪਏ ਦੇ ਹੋਮ ਲੋਨ ’ਤੇ 7 ਪ੍ਰਤੀਸ਼ਤ ਵਿਆਜ ਵਸੂਲ ਰਹੇ ਹਨ।hlਇਸ ਤੋਂ ਇਲਾਵਾ ਕੋਟਕ ਮਹਿੰਦਰਾ ਬੈਂਕ ਸਸਤੇ ਹੋਮ ਲੋਨ ਦੇ ਨਾਲ ਲੋਨ ਪ੍ਰੋਸੈਸਿੰਗ ਫੀਸ ਵਿਚ ਵੀ ਛੋਟ ਦੇ ਰਿਹਾ ਹੈ। ਐਗਰੀ ਅਤੇ ਰਿਟੇਲ ਲੋਨ ਆਨਲਾਈਨ ਪੇਸ਼ ਕਰ ਰਿਹਾ ਹੈ। ਕੋਟਕ ਮਹਿੰਦਰਾ ਨੇ ਘਰੇਲੂ ਕਰਜ਼ਿਆਂ ’ਤੇ ਵਿਆਜ ਦਰ ਨੂੰ 7 ਪ੍ਰਤੀਸ਼ਤ ਤੱਕ ਘਟਾ ਦਿੱਤਾ। ਬੈਂਕ ਨੇ ਕਿਹਾ ਕਿ ਘਰੇਲੂ ਕਰਜ਼ੇ ਸਾਲਾਨਾ 7 ਪ੍ਰਤੀਸ਼ਤ ਤੋਂ ਸ਼ੁਰੂ ਹੁੰਦੇ ਹਨ। ਬੈਂਕ ਕਾਰ ਲੋਨ, ਦੋ ਪਹੀਆ ਲੋਨ ਅਤੇ ਖੇਤੀਬਾੜੀ, ਵਪਾਰਕ ਵਾਹਨਾਂ ਨਾਲ ਜੁੜੇ ਕਾਰੋਬਾਰਾਂ ਲਈ ਵਿੱਤ ’ਤੇ ਪ੍ਰੋਸੈਸਿੰਗ ਫੀਸਾਂ ਮੁਆਫ ਕਰ ਰਿਹਾ ਹੈ। Bank of Baroda, HDFC cut home loan rates

ਜੇ ਕਰਜ਼ਾ ਲੈਣ ਵਾਲਾ ਕਿਸੇ ਹੋਰ ਬੈਂਕ ਤੋਂ ਬਦਲ ਕੇ ਆਉਂਦਾ ਹੈ, ਤਾਂ ਬੈਂਕ ਉਸ ਗਾਹਕ ਨੂੰ ਵੀ ਬਹੁਤ ਲਾਭ ਦੇ ਰਿਹਾ ਹੈ।ਤਾਂ ਹੁਣ ਤੁਸੀਂ ਵੀ ਬਿਨਾ ਦੇਰੀ ਕੀਤੇ ਇਸ ਮੌਕੇ ਦਾ ਲਾਹਾ ਲੈ ਸਕਦੇ ਹੋ ਅਤੇ ਆਪਣੇ ਘਰ ਦਾ ਸੁਫਨਾ ਸਾਕਾਰ ਕਰ ਸਕਦੇ ਹੋ

Related Post