ਬਨੂੜ : ਨਡਿਆਲਾ ਮਾਰਗ 'ਤੇ ਸਥਿਤ ਸ਼ਰਾਬ ਦੀ ਫੈਕਟਰੀ 'ਚ ਲੱਗੀ ਭਿਆਨਕ ਅੱਗ ,ਚਾਰ ਮੁਲਾਜ਼ਮ ਝੁਲਸੇ

By  Shanker Badra May 3rd 2019 04:13 PM

ਬਨੂੜ : ਨਡਿਆਲਾ ਮਾਰਗ 'ਤੇ ਸਥਿਤ ਸ਼ਰਾਬ ਦੀ ਫੈਕਟਰੀ 'ਚ ਲੱਗੀ ਭਿਆਨਕ ਅੱਗ ,ਚਾਰ ਮੁਲਾਜ਼ਮ ਝੁਲਸੇ:ਬਨੂੜ : ਬਨੂੜ ਵਿਖੇ ਨਡਿਆਲਾ ਮਾਰਗ 'ਤੇ ਸਥਿਤ ਸ਼ਰਾਬ ਦੀ ਫੈਕਟਰੀ 'ਚ ਅੱਜ ਦੁਪਹਿਰੇ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਦੌਰਾਨ ਚਾਰ ਮੁਲਾਜ਼ਮ ਝੁਲਸ ਗਏ ਹਨ ਅਤੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। [caption id="attachment_290780" align="aligncenter" width="300"]Banur Alcohol factory Terrible fire Four employees burnt
ਬਨੂੜ : ਨਡਿਆਲਾ ਮਾਰਗ 'ਤੇ ਸਥਿਤ ਸ਼ਰਾਬ ਦੀ ਫੈਕਟਰੀ 'ਚ ਲੱਗੀ ਭਿਆਨਕ ਅੱਗ , ਚਾਰ ਮੁਲਾਜ਼ਮ ਝੁਲਸੇ[/caption] ਜਾਣਕਾਰੀ ਅਨੁਸਾਰ ਨਡਿਆਲੀ ਮਾਰਗ 'ਤੇ ਸਥਿਤ ਚੰਡੀਗੜ੍ਹ ਡਿਸਟਿਲਰੀ ਐਂਡ ਬੋਟਲਿੰਗ ਲਿਮਟਿਡ ਫੈਕਟਰੀ 'ਚ ਦੁਪਹਿਰੇ ਅੱਗ ਲੱਗ ਗਈ।ਇਸ ਦੌਰਾਨ ਦੇਖਦੇ -ਦੇਖਦੇ ਅੱਗ ਐਨੀ ਭੜਕ ਗਈ ਕਿ ਫੈਕਟਰੀ ਅੰਦਰ ਖੜ੍ਹੇ ਸਪਿਰਟ ਦੇ ਟੈਂਕਾਂ ਨੂੰ ਆਪਣੀ ਲਪੇਟ 'ਚ ਲੈ ਲਿਆ ਹੈ। [caption id="attachment_290778" align="aligncenter" width="300"]Banur Alcohol factory Terrible fire Four employees burnt
ਬਨੂੜ : ਨਡਿਆਲਾ ਮਾਰਗ 'ਤੇ ਸਥਿਤ ਸ਼ਰਾਬ ਦੀ ਫੈਕਟਰੀ 'ਚ ਲੱਗੀ ਭਿਆਨਕ ਅੱਗ , ਚਾਰ ਮੁਲਾਜ਼ਮ ਝੁਲਸੇ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਜੰਮੂ-ਕਸ਼ਮੀਰ ‘ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਵਿਚਾਲੇ ਮੁਠਭੇੜ , 3 ਅੱਤਵਾਦੀ ਢੇਰ ਇਸ ਘਟਨਾ ਤੋਂ ਬਾਅਦ ਮੁਲਾਜ਼ਮਾਂ ਨੂੰ ਫੈਕਟਰੀ 'ਚੋਂ ਬਾਹਰ ਕੱਢ ਦਿੱਤਾ ਗਿਆ ਹੈ।ਇਸ ਦੌਰਾਨ ਅੱਗ 'ਤੇ ਕਾਬੂ ਪਾਉਣ ਲਈ ਪਟਿਆਲਾ ਅਤੇ ਮੋਹਾਲੀ ਦੇ ਵੱਖ -ਵੱਖ ਫਾਇਰ ਸਟੇਸ਼ਨਾਂ ਦੀਆਂ ਇਕ ਦਰਜਨ ਦੇ ਕਰੀਬ ਗੱਡੀਆਂ ਮੌਕੇ 'ਤੇ ਪੁੱਜ ਗਈਆਂ ਹਨ।ਅੱਗ 'ਤੇ ਕਾਬੂ ਪਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ। -PTCNews Banur Alcohol factory Terrible fire Four employees burnt

Related Post