ਨਹੀਂ ਰੁਕ ਰਿਹਾ ਸਵਾਈਨ ਫਲੂ ਦਾ ਕਹਿਰ, ਬਨੂੜ ਦੇ ਪਿੰਡ ਤਸੋਲੀ 'ਚ 42 ਸਾਲਾਂ ਵਿਅਕਤੀ ਦੀ ਹੋਈ ਮੌਤ

By  Jashan A January 28th 2019 09:51 AM -- Updated: January 28th 2019 09:52 AM

ਨਹੀਂ ਰੁਕ ਰਿਹਾ ਸਵਾਈਨ ਫਲੂ ਦਾ ਕਹਿਰ, ਬਨੂੜ ਦੇ ਪਿੰਡ ਤਸੋਲੀ 'ਚ 42 ਸਾਲਾਂ ਵਿਅਕਤੀ ਦੀ ਹੋਈ ਮੌਤ,ਬਨੂੜ: ਪੰਜਾਬ 'ਚ ਦਿਨ ਬ ਦਿਨ ਸਵਾਈਨ ਫਲੂ ਕਾਰਨ ਹੋ ਰਹੀਆਂ ਮੌਤਾਂ ਕਾਰਨ ਸੂਬੇ ਭਰ 'ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਪੰਜਾਬ ਦੇ ਵੱਖ ਵੱਖ ਜ਼ਿਲਿਆਂ 'ਚ ਸਵਾਈਨ ਫਲੂ ਦੇ ਮਰੀਜ਼ ਪਾਏ ਜਾ ਰਹੇ ਹਨ। ਹੁਣ ਤੱਕ ਇਸ ਬਿਮਾਰੀ ਕਾਰਨ ਕਈ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਅਜਿਹਾ ਹੀ ਇੱਕ ਹੋਰ ਤਾਜ਼ਾ ਮਾਮਲਾ ਮੋਹਾਲੀ ਜ਼ਿਲ੍ਹੇ ਦੇ ਪਿੰਡ ਤਸੋਲੀ ਤੋਂ ਸਾਹਮਣੇ ਆਇਆ ਹੈ।

Swine flu ਨਹੀਂ ਰੁਕ ਰਿਹਾ ਸਵਾਈਨ ਫਲੂ ਦਾ ਕਹਿਰ, ਬਨੂੜ ਦੇ ਪਿੰਡ ਤਸੋਲੀ 'ਚ 42 ਸਾਲਾਂ ਵਿਅਕਤੀ ਦੀ ਹੋਈ ਮੌਤ

ਜਿਥੇ ਸਵਾਈਨ ਫਲੂ ਕਾਰਨ 42 ਸਾਲ ਦੀ ਵਿਅਕਤੀ ਦੀ ਮੌਤ ਹੋ ਗਈ।ਮ੍ਰਿਤਕ ਦੀ ਪਹਿਚਾਣ ਸੰਜੀਵ ਕੁਮਾਰ ਵਜੋਂ ਹੋਈ ਹੈ, ਜਿਸ ਦਾ ਇਲਾਜ਼ ਪਿਛਲੇ 4 ਦਿਨਾਂ ਤੋਂ ਚੰਡੀਗਡ਼੍ਹ ਦੇ ਪੀ. ਜੀ. ਆਈ. ਹਸਪਤਾਲ ’ਚ ਚੱਲ ਰਿਹਾ ਸੀ। ਜਾਣਕਾਰੀ ਦਿੰਦਿਆਂ ਮ੍ਰਿਤਕ ਸੰਜੀਵ ਕੁਮਾਰ ਦੇ ਨੇੜਲੇ ਰਿਸ਼ਤੇਦਾਰ ਬਲਬੀਰ ਸਿੰਘ ਨੇ ਦੱਸਿਆ ਕਿ ਉਹ ਪਿਛਲੇ 8 ਦਿਨਾਂ ਤੋਂ ਬੁਖਾਰ ਤੇ ਖੰਘ ਤੋਂ ਪੀੜਤ ਸੀ।

ਉਸ ਨੇ ਪਹਿਲਾਂ ਪਿੰਡ ਮਾਣਕਪੁਰ ਦੇ ਪ੍ਰਾਈਵੇਟ ਹਸਪਤਾਲ ਆਪਣਾ ਇਲਾਜ ਕਰਵਾਇਆ। ਉਸ ਦੀ ਸਿਹਤ ’ਚ ਕੋਈ ਸੁਧਾਰ ਨਾ ਹੋਇਆ ਤਾਂ ਉਸ ਨੂੰ ਚੰਡੀਗਡ਼੍ਹ ਦੇ ਪੀ. ਜੀ. ਆਈ. ਹਸਪਤਾਲ ’ਚ ਭਰਤੀ ਕਰਵਾਇਆ ਗਿਆ।

swine flu ਨਹੀਂ ਰੁਕ ਰਿਹਾ ਸਵਾਈਨ ਫਲੂ ਦਾ ਕਹਿਰ, ਬਨੂੜ ਦੇ ਪਿੰਡ ਤਸੋਲੀ 'ਚ 42 ਸਾਲਾਂ ਵਿਅਕਤੀ ਦੀ ਹੋਈ ਮੌਤ

ਮੌਤ ਦੀ ਖਬਰ ਸੁਣਦਿਆਂ ਹੀ ਪਿੰਡ ’ਚ ਸਹਿਮ ਦਾ ਮਾਹੌਲ ਬਣ ਗਿਆ। ਇਸ ਭਿਆਨਕ ਬੀਮਾਰੀ ਨਾਲ ਇਲਾਕੇ ’ਚ ਪਹਿਲੀ ਮੌਤ ਹੈ। ਮ੍ਰਿਤਕ ਪਰਿਵਾਰ ਦਾ ਇਕਲੌਤਾ ਕਮਾਊ ਸੀ। ਮਿਹਨਤ ਮਜ਼ਦੂਰੀ ਕਰ ਕੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਸੀ। ਆਪਣੇ ਪਿੱਛੇ ਉਹ ਪਤਨੀ ਤੇ 2 ਬੱਚੇ ਛੱਡ ਗਿਆ।

-PTC News

Related Post