ਬਰਨਾਲਾ : ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਜੇਲ੍ਹ 'ਚ ਹਵਾਲਾਤੀਆਂ ਲਈ ਇਨਫੋਰਮੇਸ਼ਨ ਕਾਰਡ ਕੀਤੇ ਜਾਰੀ

By  Shanker Badra February 11th 2019 06:51 PM

ਬਰਨਾਲਾ : ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਜੇਲ੍ਹ 'ਚ ਹਵਾਲਾਤੀਆਂ ਲਈ ਇਨਫੋਰਮੇਸ਼ਨ ਕਾਰਡ ਕੀਤੇ ਜਾਰੀ:ਬਰਨਾਲਾ : ਬਰਨਾਲਾ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਬਰਨਾਲਾ ਜੇਲ੍ਹ ਦੇ ਅੰਦਰ ਅੰਡਰ ਟਰਾਇਲ ਹਵਾਲਾਤੀਆਂ ਲਈ ਇਨਫੋਰਮੇਸ਼ਨ ਕਾਰਡ ਜਾਰੀ ਕੀਤੇ ਗਏ। [caption id="attachment_254732" align="aligncenter" width="300"]Barnala District Legal Services Authority Jail Convicts Information cards Continue ਬਰਨਾਲਾ : ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਜੇਲ੍ਹ 'ਚ ਹਵਾਲਾਤੀਆਂ ਲਈ ਇਨਫੋਰਮੇਸ਼ਨ ਕਾਰਡ ਕੀਤੇ ਜਾਰੀ[/caption] ਇਸ ਸਬੰਧੀ ਜ਼ਿਲ੍ਹਾ ਸ਼ੈਸ਼ਨ ਜੱਜ ਅਰੁਣ ਅਗਰਵਾਲ ਨੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਹੈ।ਉਹਨਾਂ ਦੱਸਿਆ ਕਿ ਜੇਲ੍ਹ ਅੰਦਰ ਅੰਡਰ ਟਰਾਇਲ 300 ਹਵਾਲਾਤੀਆਂ ਲਈ ਇਹ ਇਨਫੋਰਮੇਸ਼ਨ ਕਾਰਡ ਬਣਾਏ ਗਏ ਹਨ,ਜਿਸ ਵਿੱਚ ਹਵਾਲਾਤੀਆਂ ਨੂੰ ਉਹਨਾਂ ਦੇ ਕੇਸ ਸਬੰਧੀ ਪੂਰੀ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ। [caption id="attachment_254735" align="aligncenter" width="300"]Barnala District Legal Services Authority Jail Convicts Information cards Continue ਬਰਨਾਲਾ : ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਜੇਲ੍ਹ 'ਚ ਹਵਾਲਾਤੀਆਂ ਲਈ ਇਨਫੋਰਮੇਸ਼ਨ ਕਾਰਡ ਕੀਤੇ ਜਾਰੀ[/caption] ਉਹਨਾਂ ਦੱਸਿਆ ਕਿ ਸੂਬੇ ਵਿੱਚ ਪਹਿਲੀ ਵਾਰ ਬਰਨਾਲਾ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਇਹ ਕਾਰਡ ਜਾਰੀ ਕੀਤੇ ਗਏ ਹਨ।ਇਸ ਨਾਲ ਹਵਾਲਾਤੀਆਂ ਨੂੰ ਉਹਨਾਂ ਦੇ ਕੇਸ ਦੀਆਂ ਧਾਰਾਵਾਂ, ਵਕੀਲ ਦਾ ਫੋਨ ਨੰਬਰ, ਅਤੇ ਕੇਸ ਦੀ ਪੇਸੀ ਦੇ ਸਮੇਂ ਸਬੰਧੀ ਜਾਣਕਾਰੀ ਮਿਲੇਗੀ। [caption id="attachment_254730" align="aligncenter" width="300"]Barnala District Legal Services Authority Jail Convicts Information cards Continue ਬਰਨਾਲਾ : ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੇ ਜੇਲ੍ਹ 'ਚ ਹਵਾਲਾਤੀਆਂ ਲਈ ਇਨਫੋਰਮੇਸ਼ਨ ਕਾਰਡ ਕੀਤੇ ਜਾਰੀ[/caption] ਜਿਸ ਸਦਕਾ ਹਵਾਲਾਤੀਆਂ ਨੂੰ ਪੂਰੀ ਕਾਨੂੰਨੀ ਮਦਦ ਮਿਲਣੀ ਸੰਭਵ ਹੋਏਗੀ ਅਤੇ ਜਿਹੜੇ ਹਵਾਲਾਤੀ ਪੇਸ਼ੀ ਦੀਆਂ ਤਾਰੀਖਾਂ ਸਮੇਂ ਪੇਸ਼ ਨਹੀਂ ਹੋ ਪਾਉਂਦੇ ਸੀ, ਉਹ ਵੀ ਇਸ ਕਾਰਡ ਦੀ ਮਦਦ ਨਾਲ ਸਹੀ ਸਮੇਂ 'ਤੇ ਪੇਸ਼ੀ ਭੁਗਤ ਸਕਣਗੇ। -PTCNews

Related Post