ਝੋਨੇ 'ਤੇ ਪੱਤਾ ਲਪੇਟ ਸੁੰਡੀ ਦਾ ਹਮਲਾ, ਕਿਸਾਨਾਂ ਦੇ ਸੂਤੇ ਸਾਹ

By  Shanker Badra July 25th 2018 06:07 PM

ਝੋਨੇ 'ਤੇ ਪੱਤਾ ਲਪੇਟ ਸੁੰਡੀ ਦਾ ਹਮਲਾ, ਕਿਸਾਨਾਂ ਦੇ ਸੂਤੇ ਸਾਹ:ਝੋਨੇ ਦੀ ਫਸਲ ਦੇ ਭਾਅ ਵੱਧਣ ਨਾਲ ਜਿਥੇ ਕਿਸਾਨ ਖੁਸ਼ ਹਨ,ਉਥੇ ਹੀ ਝੋਨੇ ਦੀ ਫਸਲ ਨੂੰ ਪੈ ਰਹੀ ਪੱਤਾ ਲਪੇਟ ਸੁੰਡੀ ਕਾਰਨ ਕਿਸਾਨਾਂ ਦੀ ਚਿੰਤਾ ਵੀ ਵਧੀ ਹੋਈ ਹੈ।ਬਰਨਾਲਾ ਜਿਲੇ ਅੰਦਰ ਵੀ ਪੱਤਾ ਲਪੇਟ ਸੁੰਡੀ ਦੀ ਮਾਰ ਨੇ ਕਿਸਾਨਾਂ ਦੀ ਪ੍ਰੇਸ਼ਾਨੀ ਵਧਾ ਦਿੱਤੀ ਹੈ।Barnala Farmer SAD,paddy leaf Wrap up Shucksਕਿਸਾਨਾਂ ਨੇ ਦੱਸਿਆ ਕਿ ਵੱਧਦੀ ਗਰਮੀ ਕਾਰਨ ਪੱਤਾ ਲਪੇਟ ਸੁੰਡੀ ਝੋਨੇ ਨੂੰ ਪੈ ਰਹੀ ਹੈ,ਜਿਸ ਕਾਰਨ ਝੋਨੇ ਦੀ ਫਸਲ ਨੂੰ ਕਾਫੀ ਨੁਕਸਾਨ ਪਹੁੰਚਦਾ ਹੈ।ਉਹਨਾਂ ਦੱਸਿਆ ਕਿ ਜੇਕਰ ਇਸ ਸੁੰਡੀ ਦੀ ਜਲਦ ਰੋਕਥਾਮ ਨਾ ਕੀਤੀ ਜਾਵੇ ਤਾਂ ਝੋਨੇ ਦੀ ਫਸਲ ਦਾ ਝਾੜ ਵੀ ਘੱਟ ਜਾਂਦਾ ਹੈ।Barnala Farmer SAD,paddy leaf Wrap up Shucksਕਿਸਾਨਾਂ ਨੇ ਦੱਸਿਆ ਕਿ ਇਸ ਸੁੰਡੀ ਦੀ ਰੋਕਥਾਮ ਲਈ ਮਹਿੰਗੀ ਸਪਰੇਅ ਦਾ ਛਿੜਕਾਅ ਕਰਵਾ ਪੈਦਾ ਹੈ।ਜਿਸ ਲਈ ਸਰਕਾਰਾਂ ਨੂੰ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ।Barnala Farmer SAD,paddy leaf Wrap up Shucksਇਸ ਬਾਰੇ ਖੇਤੀਬਾੜੀ ਵਿਕਾਸ ਅਫਸਰ ਨੇ ਦੱਸਿਆ ਕਿ ਜੁਲਾਈ ਤੋਂ ਅਕਤੂਬਰ ਤੱਕ ਝੋਨੇ ਦੀ ਫਸਲ ਉਪਰ ਪੱਤਾ ਲਪੇਟ ਸੁੰਡੀ ਦੀ ਮਾਰ ਰਹਿੰਦੀ ਹੈ।ਉਹਨਾ ਕਿਸਾਨਾਂ ਨੂੰ ਪੱਤਾ ਲਪੇਟ ਸੁੰਡੀ ਤੋਂ ਬਚਾਅ ਲਈ ਦਵਾਈ ਵੀ ਦੱਸੀਆ ਤਾਂ ਜੋ ਕਿਸਾਨ ਇਹਨਾਂ ਦੀ ਵਰਤੋਂ ਕਰਕੇ ਆਪਣੀ ਫਸਲ ਨੂੰ ਬਚਾ ਸਕਣ। -PTCNews

Related Post