ਬਰਨਾਲਾ ਦੇ ਸਰਕਾਰੀ ਹਸਪਤਾਲ 'ਚ ਨਾਬਾਲਗ ਲੜਕੀ ਨਾਲ ਹੋਇਆ ਬਲਾਤਕਾਰ

By  Shanker Badra June 1st 2018 09:54 PM

ਬਰਨਾਲਾ ਦੇ ਸਰਕਾਰੀ ਹਸਪਤਾਲ 'ਚ ਨਾਬਾਲਗ ਲੜਕੀ ਨਾਲ ਹੋਇਆ ਬਲਾਤਕਾਰ:ਬਰਨਾਲਾ ਦੇ ਸਿਵਲ ਹਸਪਤਾਲ ਵਿੱਚ ਇਕ ਨਾਬਾਲਗ ਲੜਕੀ ਨਾਲ ਹਸਪਤਾਲ ਅੰਦਰ ਕੰਮ ਕਰਦੇ ਮੁਲਾਜਮਾਂ ਵੱਲੋਂ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।Barnala government hospital Minor girl rapeਜਿਸ ਤੋਂ ਪੀੜਤ ਨਾਬਾਲਗ ਲੜਕੀ ਨੂੰ ਬਰਨਾਲਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ।ਪੀੜਤ ਲੜਕੀ ਨੇ ਦੱਸਿਆ ਕਿ ਉਸਦੀ ਮਾਂ ਬਿਮਾਰੀ ਕਾਰਨ ਹਸਪਤਾਲ ਵਿੱਚ ਦਾਖਲ ਸੀ ਅਤੇ ਜਦ ਰਾਤ ਸਮੇਂ ਉਹ ਪਾਣੀ ਭਰ ਗਈ ਤਾਂ ਹਸਪਤਾਲ ਦੇ ਦੋ ਮੁਲਾਜਮਾਂ ਉਸਨੂੰ ਬੇਹੋਸ਼ੀ ਦਾ ਇੰਜੈਕਸ਼ਨ ਲਗਾ ਕੇ ਆਪਣੇ ਨਾਲ ਲੈ ਗਏ ਅਤੇ ਬਲੱਡ ਬੈਂਕ ਦੀ ਇਮਾਰਤ ਅੰਦਰ ਉਸ ਨਾਲ ਦਾ ਬਲਾਤਕਾਰ ਕੀਤਾ।Barnala government hospital Minor girl rapeਪੀੜਤ ਦੀ ਮਾਂ ਨੇ ਦੱਸਿਆ ਕਿ ਹਸਪਤਾਲ ਦੇ ਮੁਲਜਮਾਂ ਨੇ ਉਸਦੀ ਬੇਟੀ ਨਾਲ ਜਬਰ ਜਿਨਾਹ ਕੀਤਾ ਹੈ ਜਿਸ ਲਈ ਉਹਨਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।Barnala government hospital Minor girl rapeਇਸ ਮਾਮਲੇ ਸਬੰਧੀ ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਇਕ ਨਾਬਲ ਲੜਕੀ ਨਾਲ ਬਲਾਤਕਾਰ ਸਬੰਧੀ ਉਹਨਾਂ ਨੁੰ ਰਿਪੋਰਟ ਪ੍ਰਾਪਤ ਹੋਈ ਹੈ ਜਿਸ ਸਬੰਧੀ ਬਿਆਨ ਲਏ ਜਾ ਰਹੇ ਹਨ ਅਤੇ ਪੀੜਤ ਦੇ ਮੈਡੀਕਲ ਦੇ ਅਧਾਰ ਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। -PTCNews

Related Post