"ਮੈਨੂੰ ਮੌਤ ਚੰਗੀ ਲੱਗਦੀ ਆ" ਕਹਿ ਕੇ ਮਕਾਨ ਕੁਰਕੀ ਤੋਂ ਪਰੇਸ਼ਾਨ ਵਿਅਕਤੀ ਨੇ ਕੀਤੀ ਆਤਮ-ਹੱਤਿਆ, ਦੇਖੋ ਮੌਤ ਤੋਂ ਪਹਿਲਾਂ ਦੀ ਵੀਡੀਓ

By  Jashan A February 11th 2019 10:18 AM

"ਮੈਨੂੰ ਮੌਤ ਚੰਗੀ ਲੱਗਦੀ ਆ" ਕਹਿ ਕੇ ਮਕਾਨ ਕੁਰਕੀ ਤੋਂ ਪਰੇਸ਼ਾਨ ਵਿਅਕਤੀ ਨੇ ਕੀਤੀ ਆਤਮ-ਹੱਤਿਆ, ਦੇਖੋ ਮੌਤ ਤੋਂ ਪਹਿਲਾਂ ਦੀ ਵੀਡੀਓ,ਬਰਨਾਲਾ: ਬਰਨਾਲਾ ਦੀ ਪਿੰਡ ਪੱਤੀ ਸੇਖਵਾਂ ਦੇ ਕਿਸਾਨ ਜਗਵਿੰਦਰ ਸਿੰਘ ਵੱਲੋਂ ਸਲਫ਼ਾਸ ਦੀਆਂ ਗੋਲੀਆਂ ਖਾ ਕੇ ਆਤਮ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕਿਸਾਨ ਜਗਵਿੰਦਰ ਸਿੰਘ ਉਪਰ ਬੈਂਕ ਦਾ ਲੱਖ ਰੁਪਏ ਦਾ ਕਰਜ ਸੀ ਜਿਸ ਨੂੰ ਉਤਾਰ ਨਾ ਸਕਣ ਕਰਕੇ ਬੈਂਕ ਵੱਲੋਂ ਉਸ ਦੀ ਕੋਠੀ 'ਤੇ ਕਬਜ਼ਾ ਕਰ ਲਿਆ ਗਿਆ। [caption id="attachment_254406" align="aligncenter" width="300"]barnala "ਮੈਨੂੰ ਮੌਤ ਚੰਗੀ ਲੱਗਦੀ ਆ" ਕਹਿ ਕੇ ਮਕਾਨ ਕੁਰਕੀ ਤੋਂ ਪਰੇਸ਼ਾਨ ਵਿਅਕਤੀ ਨੇ ਕੀਤੀ ਆਤਮ-ਹੱਤਿਆ, ਦੇਖੋ ਮੌਤ ਤੋਂ ਪਹਿਲਾਂ ਦੀ ਵੀਡੀਓ[/caption] ਬੈਂਕ ਦੇ ਕਬਜ਼ੇ ਤੋਂ ਬਾਅਦ ਜਗਵਿੰਦਰ ਸਿੰਘ ਆਪਣੀ ਘਰਵਾਲੀ ਸਮੇਤ ਕੋਠੀ ਨੂੰ ਖਾਲੀ ਕਰ ਗਿਆ ਸੀ।ਇਸ ਤੋਂ ਬਾਅਦ ਜਗਵਿੰਦਰ ਸਿੰਘ ਵੱਲੋਂ ਕੋਠੀ ਦਾ ਜਿੰਦਰਾ ਤੋੜ ਕੇ ਕੋਠੀ ਉੱਤੇ ਮੁੜ ਤੋਂ ਕਬਜ਼ਾ ਕਰ ਲਿਆ ਗਿਆ ਅਤੇ ਆਪਣੀ ਘਰਵਾਲੀ ਨੂੰ ਜਮੀਨ ਵੇਚ ਕਰਜਾ ਉਤਾਰ ਕੇ ਕੋਠੀ ਵਿੱਚ ਮੁੜ ਵਸਣ ਦੀ ਗੱਲ ਆਖੀ। ਪਰ ਉਸ ਦੀ ਘਰਵਾਲੀ ਨੇ ਇਸ ਤੋਂ ਕੋਰਾ ਇਨਕਾਰ ਕਰ ਦਿੱਤਾ। ਜਿਸ ਤੋਂ ਬਾਅਦ ਉਸ ਨੇ ਆਪਣੀ ਘਰਵਾਲੀ ਅਤੇ ਉਸ ਦੇ ਇੱਕ ਹੋਰ ਸਾਥੀ ਤੋਂ ਤੰਗ ਆ ਕੇ ਆਤਮ ਹੱਤਿਆ ਕਰ ਲਈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਗਵਿੰਦਰ ਸਿੰਘ ਦੀ ਮਾਤਾ ਹਰਬੰਸ ਕੌਰ ਦੇ ਬਿਆਨਾਂ ਦੇ ਆਧਾਰ ਉੱਤੇ ਉਸ ਦੀ ਘਰਵਾਲੀ ਅਤੇ ਉਸ ਦੇ ਸਾਥੀ ਉੱਤੇ 306 ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। [caption id="attachment_254407" align="aligncenter" width="300"]suicide "ਮੈਨੂੰ ਮੌਤ ਚੰਗੀ ਲੱਗਦੀ ਆ" ਕਹਿ ਕੇ ਮਕਾਨ ਕੁਰਕੀ ਤੋਂ ਪਰੇਸ਼ਾਨ ਵਿਅਕਤੀ ਨੇ ਕੀਤੀ ਆਤਮ-ਹੱਤਿਆ, ਦੇਖੋ ਮੌਤ ਤੋਂ ਪਹਿਲਾਂ ਦੀ ਵੀਡੀਓ[/caption] ਉਥੇ ਹੀ ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਜਗਵਿੰਦਰ ਸਿੰਘ ਨੇ ਕੁਝ ਸਮਾਂ ਪਹਿਲਾਂ ਕੁਝ ਜ਼ਮੀਨ ਆਪਣੀ ਘਰਵਾਲੀ ਦੇ ਨਾਮ ਕਰਵਾਈ ਸੀ ਅਤੇ ਉਹ ਉਸ ਜ਼ਮੀਨ ਨੂੰ ਵੇਚ ਕੇ ਆਪਣਾ ਕਰਜ਼ਾ ਲਾਹੁਣਾ ਚਾਹੁੰਦਾ ਸੀ ਪਰ ਉਸ ਦੀ ਘਰਵਾਲੀ ਆਪਣੇ ਸਾਥੀ ਦਾ ਕਰਜ਼ਾ ਲਾਹੁਣ ਲਈ ਬਜਿੱਦ ਸੀ। ਜਿਸ ਤੋਂ ਤੰਗ ਆ ਕੇ ਜਗਵਿੰਦਰ ਸਿੰਘ ਨੇ ਆਤਮ ਹੱਤਿਆ ਦਾ ਰਾਹ ਚੁਣ ਲਿਆ।ਇਸ ਪੂਰੇ ਮਾਮਲੇ ਵਿੱਚ ਮ੍ਰਿਕਤ ਕਿਸਾਨ ਦੀ ਇਕ ਵੀਡੀਓ ਵੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਮ੍ਰਿਕਤ ਕਿਸਾਨ ਨੇ ਆਪਣੀ ਮੌਤ ਲਈ ਦੋ ਵਿਅਕਤੀਆ ਨੂੰ ਜਿੰਮੇਵਾਰ ਠਹਿਰਾਇਆ ਹੈ। [caption id="attachment_254408" align="aligncenter" width="300"]barnala "ਮੈਨੂੰ ਮੌਤ ਚੰਗੀ ਲੱਗਦੀ ਆ" ਕਹਿ ਕੇ ਮਕਾਨ ਕੁਰਕੀ ਤੋਂ ਪਰੇਸ਼ਾਨ ਵਿਅਕਤੀ ਨੇ ਕੀਤੀ ਆਤਮ-ਹੱਤਿਆ, ਦੇਖੋ ਮੌਤ ਤੋਂ ਪਹਿਲਾਂ ਦੀ ਵੀਡੀਓ[/caption] ਫਿਲਹਾਲ ਪੁਲਸ ਨੇ ਤਾਏ ਦੀ ਸ਼ਿਕਾਇਤ ’ਤੇ ਮੁਲਜ਼ਮ ਲਲਿਤ ਕੁਮਾਰ ਵਿਰੁੱਧ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ ਜੋ ਘਰੋਂ ਫਰਾਰ ਹੈ। ਪੁਲਸ ਉਸਦੀ ਗ੍ਰਿਫਤਾਰੀ ਲਈ ਤਲਾਸ਼ ਕਰ ਰਹੀ ਹੈ। -PTC News  

Related Post