ਜ਼ਮੀਨ ਨੇ ਪੁਵਾਇਆ ਭਰਾਵਾਂ 'ਚ ਪੁਵਾੜਾ , ਇੱਕ ਹੀ ਘਰ 'ਚ ਵਿਛੀਆਂ ਲਾਸ਼ਾਂ

By  Shanker Badra June 11th 2020 12:27 PM

ਜ਼ਮੀਨ ਨੇ ਪੁਵਾਇਆ ਭਰਾਵਾਂ 'ਚ ਪੁਵਾੜਾ , ਇੱਕ ਹੀ ਘਰ 'ਚ ਵਿਛੀਆਂ ਲਾਸ਼ਾਂ:ਬਰਨਾਲਾ : ਬਰਨਾਲਾ ਅਧੀਨ ਆਉਂਦੇ ਪਿੰਡ ਰੂੜੇਕੇ ਕਲਾਂ ਵਿਖੇ ਜ਼ਮੀਨੀ ਝਗੜੇ ਨੂੰ ਲੈ ਕੇ ਇਕ ਵਿਅਕਤੀ ਵੱਲੋਂ ਚਲਾਈ ਗੋਲੀ ਨਾਲ 2 ਸਕੇ ਭਰਾਵਾਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਦੋਸ਼ੀ ਫ਼ਰਾਰ ਦੱਸਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਿਕ ਕਰਮਜੀਤ ਸਿੰਘ ਉਰਫ ਲੋਗੜੀ ਦਾ ਜ਼ਮੀਨ ਨੂੰ ਲੈ ਕੇ ਆਪਣੇ ਆਪਣੇ ਚਚੇਰੇ ਭਰਾਵਾਂ ਨਾਲ ਝਗੜਾ ਚੱਲ ਰਿਹਾ ਸੀ। ਇਹ ਮਾਮਲਾ ਉਸ ਵਕਤ ਜ਼ਿਆਦਾ ਭੱਖਿਆ ,ਜਦੋ ਜ਼ਮੀਨ ਦੀ ਵੱਟ ਨੂੰ ਲੈ ਕੇ ਕਰਮਜੀਤ ਸਿੰਘ ਦਾ ਆਪਣੇ ਚਾਚੇ ਦੇ ਪੁੱਤਰਾਂ ਲੱਖਾ ਸਿੰਘ ਅਤੇ ਬਿੱਟੂ ਸਿੰਘ ਨਾਲ ਉਸਦਾ ਝਗੜਾ ਹੋ ਗਿਆ 'ਤੇ ਗੱਲ ਖੂਨ ਖ਼ਰਾਬੇ ਤੱਕ ਪੁਹੰਚ ਗਈ। ਜਿਸ ਤੋਂ ਬਾਅਦ ਕਰਮਜੀਤ ਸਿੰਘ ਨੇ ਆਪਣੀ ਲਾਇਸੈਂਸੀ ਰਿਵਾਲਵਰ ਨਾਲ ਆਪਣੇ ਚਚੇਰੇ ਭਰਾਵਾਂ 'ਤੇ ਫਾਇਰਿੰਗ ਕਰ ਦਿੱਤੀ। ਜਿਸ ਦੌਰਾਨ ਬਿੱਟੂ ਸਿੰਘ ਨੇ ਮੌਕੇ 'ਤੇ ਹੀ ਦਮ ਤੋੜ੍ਹ ਦਿੱਤਾ 'ਤੇ ਦੂਸਰੇ ਭਰਾ ਲੱਖਾ ਸਿੰਘ ਨੂੰ ਜਦੋਂ ਹਸਪਤਾਲ ਲੈਕੇ ਜਾ ਰਹੇ ਸੀ ਤਾਂ ਰਾਸਤੇ 'ਚ ਉਸਦੀ ਵੀ ਮੌਤ ਹੋ ਗਈ। Barnala Two Coin brothers shot dead in Rure Ke Kalanਦੱਸਿਆ ਜਾਂਦਾ ਹੈ ਕਿ ਗੋਲੀ ਮਾਰਨ ਵਾਲਾ ਮੁਲਜ਼ਮ ਹਾਲੇ ਤੱਕ ਫ਼ਰਾਰ ਹੈ। ਪੁਲਿਸ ਨੇ ਸਾਰੇ ਮਾਮਲੇ ਦੀ ਕਾਰਵਾਈ ਕਰ ਰਹੀ ਹੈ। ਰੂੜਕੇ ਕਲਾਂ ਥਾਣਾ ਮੁਖੀ ਕਮਲਜੀਤ ਸਿੰਘ ਨੇ ਦੱਸਿਆ ਕਿ ਪੀੜਤ ਧਿਰ ਦੇ ਬਿਆਨਾ ਦੇ ਆਧਾਰ 'ਤੇ ਅਗਲੀ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। -PTCNews

Related Post