ਦੋ ਭੈਣਾਂ ਦਾ ਇਕਲੌਤਾ ਭਰਾ ਦੋਸਤਾਂ ਨਾਲ ਮਨਾ ਰਿਹਾ ਸੀ ਆਪਣਾ ਜਨਮ ਦਿਨ , ਹੋਈ ਮੌਤ

By  Shanker Badra August 3rd 2019 11:12 AM

ਦੋ ਭੈਣਾਂ ਦਾ ਇਕਲੌਤਾ ਭਰਾ ਦੋਸਤਾਂ ਨਾਲ ਮਨਾ ਰਿਹਾ ਸੀ ਆਪਣਾ ਜਨਮ ਦਿਨ , ਹੋਈ ਮੌਤ:ਬਰਨਾਲਾ : ਪੰਜਾਬ ‘ਚ ਆਏ ਦਿਨ ਸੜਕੀ ਹਾਦਸਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਜਿਸ ਕਾਰਨ ਹੁਣ ਤੱਕ ਕਈ ਲੋਕ ਆਪਣੀਆਂ ਜਾਨਾ ਗਵਾ ਚੁੱਕੇ ਹਨ। ਅਜਿਹਾ ਹੀ ਤਾਜ਼ਾ ਮਾਮਲਾ ਪਿੰਡ ਮੱਲੀਆਂ ਤੋਂ ਸਾਹਮਣੇ ਆਇਆ ਹੈ। ਜਿਥੇ ਇੱਕ ਨੌਜਵਾਨ ਦੀ ਆਵਾਰਾ ਪਸ਼ੂ ਨਾਲ ਟੱਕਰ ਹੋ ਜਾਣ ਨਾਲ ਮੌਤ ਹੋ ਗਈ। [caption id="attachment_325121" align="aligncenter" width="300"]Barnala Village Malian Young Birthday Death ਦੋ ਭੈਣਾਂ ਦਾ ਇਕਲੌਤਾ ਭਰਾ ਦੋਸਤਾਂ ਨਾਲ ਮਨਾ ਰਿਹਾ ਸੀ ਆਪਣਾ ਜਨਮ ਦਿਨ , ਹੋਈ ਮੌਤ[/caption] ਮਿਲੀ ਜਾਣਕਾਰੀ ਅਨੁਸਾਰ ਨੌਜਵਾਨ ਸੁਖਪੀ੍ਤ ਸਿੰਘ (20) ਪੁੱਤਰ ਜਸਵੀਰ ਸਿੰਘ ਵਾਸੀ ਮੱਲੀਆਂ ਆਪਣਾ ਜਨਮ ਦਿਨ ਦੋਸਤਾਂ ਨਾਲ ਮਨਾਉਣ ਲਈ ਆਪਣੇ ਇਕ ਸਾਥੀ ਨਾਲ ਪਿੰਡ ਭੋਤਨਾ ਤੋਂ ਸਮਾਨ ਲੈਣ ਜਾ ਰਿਹਾ ਸੀ। ਇਸ ਦੌਰਾਨ ਪਿੰਡ ਬਖਤਗੜ੍ਹ ਨੇੜੇ ਇਕ ਆਵਾਰਾ ਪਸ਼ੂ ਉਨ੍ਹਾਂ ਦੇ ਮੋਟਰਸਾਈਕਲ ਨਾਲ ਟਕਰਾ ਗਿਆ, ਜਿਸ ਕਾਰਨ ਸੁਖਪ੍ਰੀਤ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ ਪਰ ਉਸ ਦਾ ਦੂਜਾ ਸਾਥੀ ਵਾਲ-ਵਾਲ ਬਚ ਗਿਆ। [caption id="attachment_325123" align="aligncenter" width="300"]Barnala Village Malian Young Birthday Death ਦੋ ਭੈਣਾਂ ਦਾ ਇਕਲੌਤਾ ਭਰਾ ਦੋਸਤਾਂ ਨਾਲ ਮਨਾ ਰਿਹਾ ਸੀ ਆਪਣਾ ਜਨਮ ਦਿਨ , ਹੋਈ ਮੌਤ[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਪਾਕਿ ਫ਼ੌਜ ਨੂੰ ਮਾਤ ਪਾਉਣ ਵਾਲੇ ਪਰਮਵੀਰ ਚੱਕਰ ਜੇਤੂ ਵੀਰ ਅਬਦੁੱਲਾ ਹਮੀਦ ਦੀ ਪਤਨੀ ਦਾ ਹੋਇਆ ਦਿਹਾਂਤ ਦੱਸਿਆ ਜਾਂਦਾ ਹੈ ਕਿ ਮ੍ਰਿਤਕ ਨੌਜਵਾਨ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਫ਼ੌਜ 'ਚ ਭਰਤੀ ਹੋਣ ਦਾ ਇੱਛੁਕ ਸੀ ਤੇ ਪਿੰਡ ਨਾਈਵਾਲਾ ਵਿਖੇ ਭਰਤੀ ਸਬੰਧੀ ਤਿਆਰੀ ਕਰ ਰਿਹਾ ਸੀ। -PTCNews

Related Post