ਬਰਨਾਲਾ ਦੀ ਮਹਾਪੰਚਾਇਤ 'ਚ ਕਿਸਾਨ ਆਗੂਆਂ ਨੇ ਕੀਤੇ ਵੱਡੇ ਐਲਾਨ, ਖ਼ੂਬ ਗਰਜੇ ਰਾਜੇਵਾਲ

By  Jagroop Kaur February 21st 2021 06:37 PM

ਬਰਨਾਲਾ : ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਚੱਲ ਰਹੇ ਕਿਸਾਨ ਅੰਦੋਲਨ ਦਰਿਮਆਨ ਅੱਜ ਬਰਨਾਲਾ ਵਿਖੇ ਕਿਸਾਨ ਮਜ਼ਦੂਰ ਏਕਤਾ ਮਹਾ ਰੈਲੀ ਕੀਤੀ ਗਈ। ਇਸ ਰੈਲੀ ਵਿਚ ਪੰਜਾਬ ਭਰ ਤੋਂ ਵੱਡੀ ਗਿਣਤੀ ਵਿਚ ਕਿਸਾਨ, ਮਜ਼ਦੂਰ, ਨੌਜਵਾਨ, ਔਰਤਾਂ ਪਹੁੰਚੀਆਂ। ਕਿਸਾਨਾਂ ਤੇ ਮਜ਼ਦੂਰਾਂ ਨੇ ਪੰਜਾਬ ਦੇ ਇਤਿਹਾਸ ’ਚ ਸਭ ਤੋਂ ਵੱਡੀ ਮਹਾ ਰੈਲੀ ਸਿੱਧ ਹੋਈ | ਇਸ ਮੌਕੇ ਬਰਨਾਲਾ ਵਿਖੇ ਮਜ਼ਦੂਰ ਕਿਸਾਨ ਏਕਤਾ ਮਹਾ ਰੈਲੀ ਦੌਰਾਨ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕਿਸਾਨਾਂ ਨੂੰ ਪਰਜੀਵੀ ਆਖਿਆ ਗਿਆ ਹੈ|

ਪੜ੍ਹੋ ਹੋਰ ਖ਼ਬਰਾਂ :ਮੌਤ ਦੀ ਭੇਂਟ ਚੜ੍ਹੇ ਦੋ ਕਿਸਾਨ, ਇਕ ਨੇ ਕਰਜ਼ੇ ਹੇਠ ਦੱਬੇ ਨੇ ਲਈ ਆਪਣੀ ਜਾਨ, ਤਾਂ ਦੂਜਾ ਹੋਇਆ ਹਾਦਸੇ ਦਾ ਸ਼ਿਕਾਰ

ਇਸ ਲਈ ਪ੍ਰਧਾਨ ਮੰਤਰੀ ਅਤੇ ਭਾਰਤੀ ਜਨਤਾ ਪਾਰਟੀ ਵਾਲਿਆਂ ਨੂੰ ਕਿਸਾਨਾਂ ਵਲੋਂ ਪੈਦਾ ਕੀਤੇ ਗਏ ਅਨਾਜ ਨੂੰ ਖਾਣ ਦਾ ਕੋਈ ਅਧਿਕਾਰ ਨਹੀਂ ਹੈ । ਉਥੇ ਹੀ ਰੈਲੀ 'ਚ ਸੰਬੋਧਨ ਦੌਰਾਨ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਬਲਵੀਰ ਸਿੰਘ ਰਾਜੇਵਾਲ ਨੇ ਕਿਹਾ ਹਰ ਪਿੰਡ ਵਿਚੋਂ ਦਸ ਕਿਸਾਨਾਂ ਦਾ ਜੱਥਾ ਦਿੱਲੀ ਜਾਵੇ, ਦਿੱਲੀ ਗਏ ਕਿਸਾਨਾਂ ਦਾ ਕੰਮ ਪਿੰਡਾਂ ਦੇ ਕਿਸਾਨ ਕਰਨ।ਉਨ੍ਹਾਂ ਕਿਹਾ ਕਿ ਦਿੱਲੀ ਪੁਲਸ ਵਲੋਂ ਜਿਨ੍ਹਾਂ ਕਿਸਾਨਾਂ ’ਤੇ ਕੇਸ ਦਰਜ ਕੀਤੇ ਗਏ ਹਨ, ਉਨ੍ਹਾਂ ਕੇਸਾਂ ਨੂੰ ਸੰਯੁਕਤ ਕਿਸਾਨ ਮੋਰਚਾ ਲੜੇਗਾ।

ਪੜ੍ਹੋ ਹੋਰ ਖ਼ਬਰਾਂ : ਲਗਾਤਾਰ 12ਵੇਂ ਵੀ ਦਿਨ ਪੈਟਰੋਲ ਅਤੇ ਡੀਜ਼ਲ ਦੀ ਕੀਮਤ ‘ਚ ਰਿਕਾਰਡ ਵਾਧਾ

ਉਨ੍ਹਾਂ ਕਿਹਾ ਕਿ ਕੋਈ ਕਿਸਾਨ ਪੁਲਸ ਅੱਗੇ ਪੇਸ਼ ਨਾ ਹੋਵੇ ਤੇ ਅਜੇ ਕੋਈ ਪੁਲਸ ਅਫਸਰ ਕਿਸਾਨਾਂ ਨੂੰ ਗ੍ਰਿਫ਼ਤਾਰ ਕਰਨ ਆਉਂਦਾ ਹੈ ਤਾਂ ਉਸ ਦਾ ਪੰਜਾਬ ਦੇ ਪਿੰਡ ਘਿਰਾਉਂ ਕੀਤਾ ਜਾਵੇ। ਉਨ੍ਹਾਂ ਅਪੀਲ ਕੀਤੀ ਕਿ ਪੰਜਾਬ ਸਰਕਾਰ ਦਿੱਲੀ ਪੁਲਿਸ ਦਾ ਸਾਥ ਨਾ ਦੇਵੇ।

ਇਸ ਦੌਰਾਨ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਜਿਵੇਂ ਹਜ਼ੂਰ ਸਾਹਿਬ ਨਾ ਜਾਣ ਵਾਲੇ ਨੂੰ ਸਿੱਖ ਨਹੀਂ ਮੰਨਿਆ ਜਾਂਦਾ, ਉਸੇ ਤਰ੍ਹਾਂ ਦਿੱਲੀ ਨਾ ਜਾਣ ਵਾਲਾ ਕੋਈ ਵਿਅਕਤੀ ਕਿਸਾਨ ਨਹੀਂ ਹੋਵੇਗਾ। ਇਸ ਦੌਰਾਨ ਉਨ੍ਹਾਂ ਭਾਜਪਾ ਲੀਡਰਾਂ ਅਤੇ ਵਰਕਰਾਂ ਦਾ ਸਮਾਜਿਕ ਬਾਈਕਾਟ ਕਰਨ ਦਾ ਵੀਸੱਦਾ ਦਿੱਤਾ।

ਪੜ੍ਹੋ ਹੋਰ ਖ਼ਬਰਾਂ : ਵਿਆਹ ਵਾਲੀ ਗੱਡੀ ‘ਤੇ ਕਿਸਾਨੀ ਝੰਡਾ ਲਗਾ ਕੇ ਲਾੜੀ ਵਿਆਹੁਣ ਗਿਆ ਲਾੜਾ  

ਰੁਲਦੂ ਸਿੰਘ ਨੇ ਕਿਹਾ ਕਿ ਪੰਜਾਬ ਦੀ ਕਿਸਾਨ ਜਥੇਬੰਦੀਆਂ ਉਦੋਂ ਤਕ ਵਾਪਸ ਨਹੀਂ ਪਰਤਣਗੀਆਂ ਜਦੋਂ ਤਕ ਕੇਂਦਰ ਸਰਕਾਰ ਤਿੰਨੇ ਕਾਲੇ ਕਾਨੂੰਨ ਰੱਦ ਨਹੀਂ ਕਰ ਦਿੰਦੀ।ਇਸ ਰੈਲੀ ਮਹਾ ਰੈਲੀ ਵਿਚ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ, ਸੁਖਦੇਵ ਸਿੰਘ ਕੋਕਰੀਕਲਾਂ, ਜ਼ੋਰਾ ਸਿੰਘ ਨਸਰਾਲੀ, ਲਛਮਣ ਸਿੰਘ ਸੇਵੇਵਾਲ ਤੋਂ ਇਲਾਵਾ ਡਾ. ਪਰਮਿੰਦਰ ਅੰਮ੍ਰਿਤਸਰ, ਅਮੋਲਕ ਸਿੰਘ, ਗੁਰਬਖ਼ਸ਼ ਕੌਰ ਸੰਘਾ, ਝੰਡਾ ਸਿੰਘ ਜੇਠੂਕੇ, ਤਰਕਸ਼ੀਲ ਆਗੂ ਰਜਿੰਦਰ ਭਦੌੜ, ਰਾਮ ਸਵਰਨ ਲੱਖੇਵਾਲੀ, ਸਮੇਤ ਦੂਜੇ ਸੂਬਿਆਂ ਤੋਂ ਆਗੂਆਂ ਨੇ ਸ਼ਮੂਲੀਅਤ ਕੀਤੀ।

Related Post