ਬਰਨਾਲਾ ਦੀ ਮਹਾਪੰਚਾਇਤ 'ਚ ਕਿਸਾਨ ਆਗੂਆਂ ਨੇ ਕੀਤੇ ਵੱਡੇ ਐਲਾਨ, ਖ਼ੂਬ ਗਰਜੇ ਰਾਜੇਵਾਲ
ਬਰਨਾਲਾ : ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਚੱਲ ਰਹੇ ਕਿਸਾਨ ਅੰਦੋਲਨ ਦਰਿਮਆਨ ਅੱਜ ਬਰਨਾਲਾ ਵਿਖੇ ਕਿਸਾਨ ਮਜ਼ਦੂਰ ਏਕਤਾ ਮਹਾ ਰੈਲੀ ਕੀਤੀ ਗਈ। ਇਸ ਰੈਲੀ ਵਿਚ ਪੰਜਾਬ ਭਰ ਤੋਂ ਵੱਡੀ ਗਿਣਤੀ ਵਿਚ ਕਿਸਾਨ, ਮਜ਼ਦੂਰ, ਨੌਜਵਾਨ, ਔਰਤਾਂ ਪਹੁੰਚੀਆਂ। ਕਿਸਾਨਾਂ ਤੇ ਮਜ਼ਦੂਰਾਂ ਨੇ ਪੰਜਾਬ ਦੇ ਇਤਿਹਾਸ ’ਚ ਸਭ ਤੋਂ ਵੱਡੀ ਮਹਾ ਰੈਲੀ ਸਿੱਧ ਹੋਈ | ਇਸ ਮੌਕੇ ਬਰਨਾਲਾ ਵਿਖੇ ਮਜ਼ਦੂਰ ਕਿਸਾਨ ਏਕਤਾ ਮਹਾ ਰੈਲੀ ਦੌਰਾਨ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕਿਸਾਨਾਂ ਨੂੰ ਪਰਜੀਵੀ ਆਖਿਆ ਗਿਆ ਹੈ| ਪੜ੍ਹੋ ਹੋਰ ਖ਼ਬਰਾਂ :ਮੌਤ ਦੀ ਭੇਂਟ ਚੜ੍ਹੇ ਦੋ ਕਿਸਾਨ, ਇਕ ਨੇ ਕਰਜ਼ੇ ਹੇਠ ਦੱਬੇ ਨੇ ਲਈ ਆਪਣੀ ਜਾਨ, ਤਾਂ ਦੂਜਾ ਹੋਇਆ ਹਾਦਸੇ ਦਾ ਸ਼ਿਕਾਰ
ਪੜ੍ਹੋ ਹੋਰ ਖ਼ਬਰਾਂ : ਲਗਾਤਾਰ 12ਵੇਂ ਵੀ ਦਿਨ ਪੈਟਰੋਲ ਅਤੇ ਡੀਜ਼ਲ ਦੀ ਕੀਮਤ ‘ਚ ਰਿਕਾਰਡ ਵਾਧਾ ਉਨ੍ਹਾਂ ਕਿਹਾ ਕਿ ਕੋਈ ਕਿਸਾਨ ਪੁਲਸ ਅੱਗੇ ਪੇਸ਼ ਨਾ ਹੋਵੇ ਤੇ ਅਜੇ ਕੋਈ ਪੁਲਸ ਅਫਸਰ ਕਿਸਾਨਾਂ ਨੂੰ ਗ੍ਰਿਫ਼ਤਾਰ ਕਰਨ ਆਉਂਦਾ ਹੈ ਤਾਂ ਉਸ ਦਾ ਪੰਜਾਬ ਦੇ ਪਿੰਡ ਘਿਰਾਉਂ ਕੀਤਾ ਜਾਵੇ। ਉਨ੍ਹਾਂ ਅਪੀਲ ਕੀਤੀ ਕਿ ਪੰਜਾਬ ਸਰਕਾਰ ਦਿੱਲੀ ਪੁਲਿਸ ਦਾ ਸਾਥ ਨਾ ਦੇਵੇ।