ਬਟਾਲਾ ਪਟਾਕਾ ਫੈਕਟਰੀ ਧਮਾਕਾ: ਹੁਣ ਤੱਕ 18 ਮੌਤਾਂ, ਮੁੱਖ ਮੰਤਰੀ ਤੇ ਸੰਨੀ ਦਿਓਲ ਨੇ ਪ੍ਰਗਟਾਇਆ ਦੁੱਖ

By  Jashan A September 4th 2019 06:11 PM -- Updated: September 4th 2019 06:15 PM

ਬਟਾਲਾ ਪਟਾਕਾ ਫੈਕਟਰੀ ਧਮਾਕਾ: ਹੁਣ ਤੱਕ 18 ਮੌਤਾਂ, ਮੁੱਖ ਮੰਤਰੀ ਤੇ ਸੰਨੀ ਦਿਓਲ ਨੇ ਪ੍ਰਗਟਾਇਆ ਦੁੱਖ,ਬਟਾਲਾ: ਬਟਾਲਾ ਦੇ ਜਲੰਧਰ ਰੋਡ 'ਤੇ ਹੰਸਲੀ ਨਾਲੇ ਦੇ ਨੇੜੇ ਇਕ ਪਟਾਕਾ ਬਣਾਉਣ ਫੈਕਟਰੀ ਵਿਚ ਹੋਏ ਜ਼ਬਰਦਸਤ ਧਮਾਕੇ ਵਿਚ 18 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 50 ਦੇ ਕਰੀਬ ਲੋਕ ਜ਼ਖਮੀ ਹੋ ਚੁੱਕੇ ਹਨ, ਜਿਨ੍ਹਾਂ ਨੂੰ ਨੇੜੇ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਉਥੇ ਹੀ ਦੱਸਿਆ ਜਾ ਰਿਹਾ ਹੈ ਕਿ ਫੈਕਟਰੀ ਦੇ ਮਲਬੇ ਹੇਠਾਂ ਅਜੇ ਵੀ ਕੁਝ ਲੋਕ ਦੱਬੇ ਹੋਏ ਹਨ।

Blastਮਿਲੀ ਜਾਣਕਾਰੀ ਮੁਤਾਬਕ ਧਮਾਕਾ ਇਨ੍ਹਾਂ ਜ਼ਬਰਦਸਤ ਸੀ ਕਿ ਫੈਕਟਰੀ ਦੀ ਇਮਾਰਤ ਤਬਾਹ ਹੋ ਗਈ। ਉੱਧਰ ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਨਾ ਗੱਡੀਆਂ ਅਤੇ ਪੁਲਿਸ ਪ੍ਰਸ਼ਾਸਨ ਪਹੁੰਚ ਚੁੱਕਿਆ ਹੈ, ਜਿਨ੍ਹਾਂ ਵੱਲੋਂ ਬਚਾਅ ਕਾਰਜ ਲਗਾਤਾਰ ਜਾਰੀ ਹੈ।

ਹੋਰ ਪੜ੍ਹੋ:ਹਿਮਾਚਲ :ਬੱਦੀ ਦੇ ਕਿਸ਼ਨਪੁਰਾ ਇਲਾਕੇ ਅੰਦਰ ਇੱਕ ਫ਼ੈਕਟਰੀ 'ਚ ਲੱਗੀ ਭਿਆਨਕ ਅੱਗ ,ਲੱਖਾਂ ਦਾ ਸਮਾਨ ਸੜ ਕੇ ਸੁਆਹ

Blastਇਸ ਹਾਦਸੇ ਸਬੰਧੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਾਦਸੇ ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਬਚਾਅ ਕਾਰਜ ਚੱਲ ਰਿਹਾ ਹੈ। ਉਹਨਾਂ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਪੋਸਟ ਸ਼ੇਅਰ ਕਰਦਿਆਂ ਲਿਖਿਆ ਕਿ "ਬਟਾਲਾ ਵਿੱਚ ਪਟਾਕੇ ਚਲਾਉਣ ਵਾਲੀ ਫੈਕਟਰੀ ਵਿੱਚ ਹੋਏ ਧਮਾਕੇ ਕਾਰਨ ਹੋਈ ਜਾਨ ਮਾਲ ਦੇ ਨੁਕਸਾਨ ਬਾਰੇ ਜਾਣ ਕੇ ਡੂੰਘਾ ਦੁੱਖ ਹੋਇਆ। ਡੀਸੀ ਅਤੇ ਐਸਐਸਪੀ ਰਾਹਤ ਕਾਰਜਾਂ ਦੀ ਅਗਵਾਈ ਕਰ ਰਹੇ ਹਨ"।

https://twitter.com/capt_amarinder/status/1169216035406274562?s=20

ਉਥੇ ਹੀ ਗੁਰਦਾਸਪੁਰ ਤੋਂ ਲੋਕ ਸਭਾ ਸਾਂਸਦ ਸੰਨੀ ਦਿਓਲ ਨੇ ਟਵੀਟ ਕਰਕੇ ਹਾਦਸੇ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਹਨਾਂ ਕਿਹਾ ਕਿ ਬਟਾਲਾ ਫੈਕਟਰੀ ਵਿੱਚ ਧਮਾਕੇ ਦੀ ਖ਼ਬਰ ਸੁਣ ਕੇ ਬਹੁਤ ਦੁੱਖ ਹੋਇਆ ਹੈ।

https://twitter.com/iamsunnydeol/status/1169211085972332549?s=20

ਇਥੇ ਇਹ ਦੱਸਣਾ ਜ਼ਰੂਰੀ ਹੈ ਕਿ ਲਗਭਗ ਦੋ ਤਿੰਨ ਸਾਲ ਪਹਿਲਾਂ ਵੀ ਇਸ ਫੈਕਟਰੀ ਵਿਚ ਧਮਾਕਾ ਹੋਇਆ ਸੀ, ਜਿਸ ਕਾਰਨ ਭਾਰੀ ਨੁਕਸਾਨ ਹੋਇਆ ਸੀ।

-PTC News

Related Post