ਬਟਾਲਾ 'ਚ ੲਿੱਕ ਸਕੂਲ ਦੇ ਬੱਸ ਡਰਾੲੀਵਰ ਨੇ ਨਬਾਲਗ ਬੱਚੇ ਨਾਲ ਕੀਤੀ ਬਦਫੈਲੀ

By  Shanker Badra August 31st 2018 05:56 PM

ਬਟਾਲਾ 'ਚ ੲਿੱਕ ਸਕੂਲ ਦੇ ਬੱਸ ਡਰਾੲੀਵਰ ਨੇ ਨਬਾਲਗ ਬੱਚੇ ਨਾਲ ਕੀਤੀ ਬਦਫੈਲੀ:ਬਟਾਲਾ 'ਚ ੲਿੱਕ ਨਿੱਜੀ ਸਕੂਲ ਦੇ ਬੱਸ ਡਰਾੲੀਵਰ ਵੱਲੋਂ 7 ਕਲਾਸ ਵਿੱਚ ਪੜਦੇ 11 ਸਾਲਾਂ ਦੇ ਨਬਾਲਗ ਬੱਚੇ ਨੂੰ ਡਰਾ ਧਮਕਾ ਕੇ ਵਾਰ -ਵਾਰ ਬਦਫੈਲੀ ਕਰਨ ਦੀ ਬੇਹੱਦ ਘਟੀਅਾ,ਨਿੰਦਣਯੋਗ ਤੇ ੲਿਨਸ਼ਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਕਰਤੂੱਤ ਸਾਹਮਣੇ ਅਾੲੀ ਹੈ।ਜਾਣਕਾਰੀ ਅਨੁਸਾਰ ਡਰਾੲੀਵਰ ਤੇ ਪੀੜਤ ਬੱਚਾ ੲਿੱਕੋ ਪਿੰਡ ਬਹਾਦਰਪੁਰ ਦੇ ਵਸ਼ਨੀਕ ਹਨ। ਪੁਲਿਸ਼ ਨੇ ਪੀੜਤ ਬੱਚੇ ਤੇ ੳੁਸਦੀ ਮਾਂ ਦੇ ਬਿਅਾਨਾਂ 'ਤੇ ਡਰਾੲੀਵਰ ਦੇ ਖਿਲਾਫ ਪਰਚਾ ਦਰਜ ਕਰਕੇ ਜਿੱਥੇ ਡਰਾੲੀਵਰ ਦੀ ਭਾਲ ਸੁਰੂ ਕਰ ਦਿੱਤੀ ਹੈ, ੳੁੱਥੇ ਪੀੜਤ ਬੱਚੇ ਦਾ ਪੁਲਿਸ਼ ਵੱਲੋਂ ਮੈਡੀਕਲ ਜਾਂਚ ਕਰਵਾਕੇ ਅਾਪਣੀ ਅਗਲੇਰੀ ਜਾਂਚ ਵੀ ਅਾਰੰਭ ਕਰ ਦਿੱਤੀ ਹੈ । ੲਿਹ ਸੁਣਕੇ ਜਿੱਥੇ ਬੱਚੇ ਦੀ ਮਾਂ ਤੇ ਪਰਿਵਾਰ ਗਹਿਰੇ ਸਦਮੇ ਵਿੱਚ ਹਨ,ੳੁੱਥੇ ਬੱਚੇ ਦੀ ਮਾਂ ਤੇ ਬਾਕੀ ਪਰਿਵਾਰਕ ਮੈਂਬਰ ਬਦਫੈਲੀ ਕਰਨ ਵਾਲੇ ਡਰਾੲੀਵਰ ਨੂੰ ਫਾਸ਼ੀ ਦੇਣ ਦੀ ਵੀ ਮੰਗ ਕਰ ਰਹੇ ਹਨ। ਪੁਲਿਸ ਨੇ ਬਦਫੈਲੀ ਕਰਨ ਵਾਲੇ ਡਰਾੲੀਵਰ ਦੇ ਖਿਲਾਫ ਪਰਚਾ ਦਰਜ ਕਰ ਲਿਆ ਹੈ। -PTCNews

Related Post