ਪੁਲਿਸ ਤੇ ਲੁਟੇਰਿਆਂ ਵਿਚਕਾਰ ਹੋਇਆ ਮੁਕਾਬਲਾ , ਲੁਟੇਰਿਆਂ ਦੀ ਇਸ ਕਾਰਵਾਈ ਤੋਂ ਬਾਅਦ ਪੁਲਿਸ ਨੇ ਪਿੰਡਾਂ ਨੂੰ ਕੀਤਾ ਸੀਲ

By  Shanker Badra October 13th 2018 04:20 PM

ਪੁਲਿਸ ਤੇ ਲੁਟੇਰਿਆਂ ਵਿਚਕਾਰ ਹੋਇਆ ਮੁਕਾਬਲਾ , ਲੁਟੇਰਿਆਂ ਦੀ ਇਸ ਕਾਰਵਾਈ ਤੋਂ ਬਾਅਦ ਪੁਲਿਸ ਨੇ ਪਿੰਡਾਂ ਨੂੰ ਕੀਤਾ ਸੀਲ:ਬਟਾਲਾ ਪੁਲਿਸ ਨੇ ਅੱਜ ਇੱਕ ਲੁਟੇਰੇ ਨੂੰ ਮੁਕਾਬਲੇ ਦੌਰਾਨ ਗੱਡੀ ਸਮੇਤ ਕਾਬੂ ਕਰ ਲਿਆ ਹੈ।ਜਾਣਕਾਰੀ ਅਨੁਸਾਰ 2 ਲੁਟੇਰੇ ਨਵੀਂ ਇਨੋਵਾ ਗੱਡੀ ਚੋਰੀ ਕਰ ਕੇ ਅੰਮ੍ਰਿਤਸਰ ਤੋਂ ਬਟਾਲਾ ਪਿੰਡਾਂ ਦੇ ਰਸਤਿਆਂ ਰਾਹੀਂ ਆ ਰਹੇ ਹਨ।ਇਸ ਦੌਰਾਨ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ 'ਤੇ ਨਾਕਾਬੰਦੀ ਦੌਰਾਨ ਗੈਂਗਸਟਰਾਂ ਦੀ ਤੇਜ਼ ਰਫ਼ਤਾਰ ਗੱਡੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਨ੍ਹਾਂ ਵੱਲੋਂ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਗਈ।ਪੁਲਿਸ ਨੇ ਲੁਟੇਰਿਆਂ ਵਲੋਂ ਅੰਮ੍ਰਿਤਸਰ ਤੋਂ ਖੋਹੀ ਗੱਡੀ 'ਚ ਆਪਣੀ ਗੱਡੀ ਮਾਰ ਕੇ ਗੱਡੀ ਨੂੰ ਰੋਕ ਲਿਆ।

ਇਸ ਦੌਰਾਨ ਲੁਟੇਰਿਆਂ ਨੇ ਪੁਲਿਸ 'ਤੇ ਗੋਲੀ ਵੀ ਚਲਾਈ ਤੇ ਜਿਸ ਤੋਂ ਬਾਅਦ ਪੁਲਿਸ ਨੇ ਵੀ ਜਵਾਬੀ ਫਾਇੰਰਿੰਗ ਕੀਤੀ।ਇਸ ਮੁਕਾਬਲੇ ਤੋਂ ਬਾਅਦ ਪੁਲਿਸ ਨੇ ਇੱਕ ਲੁਟੇਰੇ ਨੂੰ ਗੱਡੀ ਸਮੇਤ ਕਾਬੂ ਕਰ ਲਿਆ ਜਦਕਿ ਉਸਦਾ ਦੂਸਰਾ ਸਾਥੀ ਭੱਜਣ ਵਿੱਚ ਕਾਮਯਾਬ ਹੋ ਗਿਆ ਹੈ।ਜਿਸ ਦੀ ਪਛਾਣ ਜੋਧ ਬੀਰ ਸਿੰਘ ਪਿੰਡ ਗੰਧਲੀ ਨੇੜੇ ਜੰਡਿਆਲਾ ਵਜੋਂ ਹੋਈ ਹੈ ਅਤੇ ਦੂਸਰੇ ਲੁਟੇਰੇ ਨੂੰ ਕਾਬੂ ਕਰਨ ਲਈ ਪੁਲਿਸ ਵੱਲੋਂ ਪਿੰਡਾਂ ਨੂੰ ਸੀਲ ਕਰ ਕੇ ਭਾਲ ਜਾਰੀ ਹੈ।

ਇਸ ਦੌਰਾਨ ਬਟਾਲਾ ਦਾ ਡੀਐਸਪੀ ਵਰਿੰਦਰਪ੍ਰੀਤ ਸਿੰਘ ਵੀ ਜ਼ਖ਼ਮੀ ਹੋ ਗਿਆ ਹੈ।ਇਸ ਮੌਕੇ ਘਟਨਾ ਦੀ ਸੂਚਨਾ ਮਿਲਦਿਆਂ ਐਸਐਸਪੀ ਬਟਾਲਾ ਉਪਿੰਦਰਜੀਤ ਸਿੰਘ ਘੁੰਮਣ ਵੀ ਮੌਕੇ 'ਤੇ ਪਹੁੰਚ ਗਏ ਤੇ ਪੂਰਾ ਇਲਾਕਾ ਪੁਲਿਸ ਛਾਉਣੀ ਵਿੱਚ ਤਬਦੀਲ ਕੀਤਾ ਹੋਇਆ ਹੈ।

-PTCNews

Related Post