ਬਠਿੰਡਾ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ATM ਹੈਕ ਕਰਕੇ ਕਰੋੜਾਂ ਲੁੱਟਣ ਵਾਲਾ ਕੰਪਿਊਟਰ ਇੰਜਨੀਅਰ ਕਾਬੂ

By  Jashan A January 12th 2019 02:00 PM

ਬਠਿੰਡਾ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ATM ਹੈਕ ਕਰਕੇ ਕਰੋੜਾਂ ਲੁੱਟਣ ਵਾਲਾ ਕੰਪਿਊਟਰ ਇੰਜਨੀਅਰ ਕਾਬੂ, ਬਠਿੰਡਾ: ਬਠਿੰਡਾ ਪੁਲਿਸ ਨੂੰ ਅੱਜ ਉਸ ਸਮੇਂ ਵੱਡੀ ਸਫ਼ਲਤਾ ਮਿਲੀ, ਜਦੋ ਪੁਲਿਸ ਨੇ ਏਟੀਐਮ ਹੈਕਰ ਨੂੰ ਕਾਬੂ ਕੀਤਾ। ਬੈਂਕਾਂ ਦੇ ਏਟੀਐਮ ਹੈਕ ਕਰਕੇ ਪਾਸਵਰਡ ਲਾ ਕੇ ਇੱਕ ਕਰੋੜ ਤੋਂ ਜ਼ਿਆਦਾ ਰਕਮ ਲੁੱਟਣ ਵਾਲਾ ਕੰਪਿਊਟਰ ਇੰਜਨੀਅਰ ਹੈ। ਮੁਲਜ਼ਮ ਦੀ ਪਛਾਣ ਭੁਪਿੰਦਰ ਸਿੰਘ ਵਜੋਂ ਹੋਈ ਹੈ ਜੋ ਬਠਿੰਡਾ ਦੇ ਪਿੰਡ ਭਗਵਾਨਗੜ੍ਹ ਦਾ ਰਹਿਣ ਵਾਲਾ ਹੈ। [caption id="attachment_239625" align="aligncenter" width="300"]atm ਬਠਿੰਡਾ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ATM ਹੈਕ ਕਰਕੇ ਕਰੋੜਾਂ ਲੁੱਟਣ ਵਾਲਾ ਕੰਪਿਊਟਰ ਇੰਜਨੀਅਰ ਕਾਬੂ[/caption] ਮਿਲੀ ਜਾਣਕਾਰੀ ਮੁਤਾਬਕ ਇਸ ਮੁਲਜ਼ਮ ਨਾਲ ਉਸ ਦਾ ਸਾਲਾ ਵੀ ਮੌਜੂਦ ਸੀ, ਉਸ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।ਦਰਅਸਲ ਉਹ ਆਪਣੇ ਸਾਲੇ ਨਾਲ ਵਿਦੇਸ਼ ਫਰਾਰ ਹੋਣ ਦੀ ਤਿਆਰੀ ਵਿੱਚ ਸੀ। ਇਸੇ ਲਈ ਦਿੱਲੀ ਜਾ ਰਿਹਾ ਸੀ ਪਰ ਪੁਲਿਸ ਨੇ ਰਾਹ ਵਿੱਚੋਂ ਹੀ ਦੋਵਾਂ ਨੂੰ ਕਾਬੂ ਕਰ ਲਿਆ। [caption id="attachment_239627" align="aligncenter" width="300"]atm ਬਠਿੰਡਾ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ATM ਹੈਕ ਕਰਕੇ ਕਰੋੜਾਂ ਲੁੱਟਣ ਵਾਲਾ ਕੰਪਿਊਟਰ ਇੰਜਨੀਅਰ ਕਾਬੂ[/caption] ਜਾਣਕਾਰੀ ਮੁਤਾਬਕ ਭੁਪਿੰਦਰ ਨੇ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਕਾਲਜ ਤੋਂ ਬੀਸੀਏ ਦਾ ਡਿਪਲੋਮਾ ਕੀਤੀ ਤੇ ਇਸ ਤੋਂ ਬਾਅਦ ਕਿਸੇ ਕੰਪਨੀ ਵਿੱਚ ਕੰਮ ਕੀਤਾ।ਭੁਪਿੰਦਰ ਨੇ ਏਟੀਐਮ ਹੈਕ ਕਰਕੇ ਗੰਗਾਨਗਰ ਦੇ 3 ATM ਤੋਂ 50 ਲੱਖ ਰੁਪਏ, ਦੇਹਰਾਦੂਨ ਦੇ ATM ਤੋਂ 17 ਲੱਖ, ਬੜੌਦਾ ਦੇ ATM ਤੋਂ 10 ਲੱਖ ਤੇ ਕੋਟਾ ਦੇ ATM ਤੋਂ 11 ਲੱਖ ਤੋਂ ਇਲਾਵਾ ਪੰਜਾਬ, ਹਰਿਆਣਾ ਤੇ ਉੱਤਰਾਖੰਡ ਦੇ ਡੇਢ ਦਰਜਨ ਤੋਂ ਵੱਧ ATM ਲੁੱਟੇ। [caption id="attachment_239628" align="aligncenter" width="300"]arrested ਬਠਿੰਡਾ ਪੁਲਿਸ ਨੂੰ ਮਿਲੀ ਵੱਡੀ ਸਫ਼ਲਤਾ, ATM ਹੈਕ ਕਰਕੇ ਕਰੋੜਾਂ ਲੁੱਟਣ ਵਾਲਾ ਕੰਪਿਊਟਰ ਇੰਜਨੀਅਰ ਕਾਬੂ[/caption] ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਇਸ ਮਾਮਲੇ ਸਬੰਧੀ ਨਜਿੱਠਿਆ ਜਾਵੇਗਾ। -PTC News

Related Post