ਮਲਵਈਆਂ ਲਈ ਵੱਡੀ ਖੁਸ਼ਖਬਰੀ, ਇਹਨਾਂ ਟ੍ਰੇਨਾਂ ਨਾਲ ਹੋਵੇਗਾ ਸਫ਼ਰ ਸੌਖਾ

By  Joshi October 14th 2018 08:01 PM -- Updated: October 14th 2018 08:03 PM

ਮਲਵਈਆਂ ਲਈ ਵੱਡੀ ਖੁਸ਼ਖਬਰੀ, ਇਹਨਾਂ ਟ੍ਰੇਨਾਂ ਨਾਲ ਹੋਵੇਗਾ ਸਫ਼ਰ ਸੌਖਾ

ਬਠਿੰਡਾ: ਤਿਉਹਾਰਾਂ ਦੇ ਦਿਨਾਂ 'ਚ ਮਾਲਵੇ ਦੇ ਲੋਕਾਂ ਨੂੰ ਵੱਡੀ ਖੁਸ਼ਖਬਰੀ ਮਿਲਣ ਜਾ ਰਹੀ ਹੈ। ਰੇਲਵੇ ਵਿਭਾਗ ਨੇ ਤਿਉਹਾਰਾਂ 'ਚ ਭੀੜ ਨੂੰ ਦੇਖਦੇ ਹੋਏ ਸਪੈਸ਼ਲ ਟਰੇਨਾਂ ਨੂੰ ਹਰੀ ਝੰਡੀ ਦਿੱਤੀ ਹੈ, ਤਾਂ ਕਿ ਆਮ ਲੋਕਾਂ ਨੂੰ ਆਉਣ-ਜਾਣ ਲਈ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਵਿਚਕਾਰ ਮਾਲਵਾ ਇਲਾਕੇ ਦੇ ਲੋਕਾਂ ਲਈ ਖੁਸ਼ੀ ਵਾਲੀ ਗੱਲ ਹੈ ਕਿ ਤਿਉਹਾਰਾਂ ਦੌਰਾਨ ਸਪੈਸ਼ਲ ਟਰੇਨ ਸ਼ੁਰੂ ਕੀਤੀ ਗਈ ਹੈ।

ਸੂਤਰਾਂ ਮੁਤਾਬਕ, ਰੇਲਵੇ ਵਿਭਾਗ ਨੇ 14 ਅਕਤੂਬਰ ਤੋਂ 19 ਨਵੰਬਰ ਤਕ ਬਠਿੰਡਾ-ਵਾਰਾਣਸੀ ਵਿਚਕਾਰ ਸਪੈਸ਼ਲ ਟਰੇਨ ਚਲਾਈ ਹੈ। ਟਰੇਨ ਨੰਬਰ 04998 ਹਰ ਐਤਵਾਰ ਉਪਲੱਬਧ ਹੋਵੇਗੀ ਅਤੇ 18 ਨਵੰਬਰ ਤੱਕ ਚੱਲੇਗੀ।ਤੁਹਾਨੂੰ ਦੱਸ ਦੇਈਏ ਕਿ ਇਨ੍ਹਾਂ ਟਰੇਨਾਂ 'ਚ 11 ਕੋਚ ਹੋਣਗੇ, ਜਿਨ੍ਹਾਂ 'ਚ ਇੱਕ ਕੋਚ ਏ. ਸੀ., 4 ਜਨਰਲ, 4 ਸਲੀਪਰ ਅਤੇ 2 ਵਿਸ਼ੇਸ਼ ਸਲੀਪਰ ਕੋਚ ਹੋਣਗੇ।

ਹੋਰ ਪੜ੍ਹੋ: ਹਾਸਿਆਂ ਦੇ ਬਾਦਸ਼ਾਹ ਕਪਿਲ ਸ਼ਰਮਾ ਕਰਨਗੇ ਹਾਲੀਵੁੱਡ ‘ਚ ਐਂਟਰੀ , ਪ੍ਰਿਯੰਕਾ ਚੋਪੜਾ ਤੋਂ ਬਾਅਦ ਹਾਲੀਵੁੱਡ ਵਿੱਚ ਕੰਮ ਕਰਨ ਵਾਲੇ ਉਹ ਹੋਣਗੇ ਦੂਜੇ ਭਾਰਤੀ !

ਜਿਸ ਦੌਰਾਨ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ। ਇਹ ਟ੍ਰੇਨ ਰਾਮਪੁਰਾ ਫੂਲ, ਬਰਨਾਲਾ, ਧੁਰੀ, ਪਟਿਆਲਾ, ਰਾਜਪੁਰਾ, ਅੰਬਾਲਾ ਕੈਂਟ, ਯਮੁਨਾਨਗਰ ਜਗਾਧਰੀ, ਸਹਾਰਨਪੁਰ, ਰੁੜਕੀ, ਲਕਸਰ, ਮੁਰਾਦਾਬਾਦ, ਬਰੇਲੀ, ਸ਼ਾਹਜਹਾਂਪੁਰ, ਲਖਨਊ ਅਤੇ ਸੁਲਤਾਨਪੁਰ ਆਦਿ ਸਟੇਸ਼ਨਾਂ 'ਤੇ ਰੁਕੇਗੀ।

ਇਹ ਟ੍ਰੇਨ ਹਰ ਐਤਵਾਰ ਬਠਿੰਡਾ ਤੋਂ ਸਵੇਰੇ 8:50 ਵਜੇ ਰਵਾਨਾ ਹੋਵੇਗੀ। ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਰੇਲਵੇ ਵਿਭਾਗ ਦਿੱਲੀ-ਮਾਤਾ ਵੈਸ਼ਣੋ ਦੇਵੀ, ਕਟੜਾ ਵਿਚਕਾਰ 16 ਅਕਤੂਬਰ ਤੋਂ 20 ਨਵੰਬਰ ਤੱਕ ਇੱਕ ਹੋਰ ਟ੍ਰੇਨ ਚਲਾਉਣ ਜਾ ਰਿਹਾ ਹੈ, ਜੋ ਹਰ ਬੁੱਧਵਾਰ ਬਠਿੰਡਾ ਤੋਂ ਰਵਾਨਾ ਹੋਵੇਗੀ।

—PTC News

 

Related Post