BIRTHDAY SPECIAL: ਜਾਣੋ ਯੁਵਰਾਜ ਸਿੰਘ ਦੇ ਜੀਵਨ ਨਾਲ ਜੁੜੀਆਂ ਕੁਝ ਅਹਿਮ ਗੱਲਾਂ

By  Jashan A December 12th 2018 07:04 PM -- Updated: December 12th 2018 07:14 PM

BIRTHDAY SPECIAL: ਜਾਣੋ ਯੁਵਰਾਜ ਸਿੰਘ ਦੇ ਜੀਵਨ ਨਾਲ ਜੁੜੀਆਂ ਕੁਝ ਅਹਿਮ ਗੱਲਾਂ,ਭਾਰਤੀ ਕ੍ਰਿਕਟ ਟੀਮ ਦੇ SIXER ਕਿੰਗ ਯੁਵਰਾਜ ਸਿੰਘ ਸਿੰਘ ਦਾ ਅੱਜ ਜਨਮਦਿਨ ਹੈ। ਦੱਸ ਦੇਈਏ ਕਿ ਯੁਵਰਾਜ ਦਾ ਜਨਮ 12 ਦਸੰਬਰ 1981ਨੂੰ ਚੰਡੀਗ੍ਹੜ ਵਿੱਚ ਹੋਇਆ ਸੀ। ਉਹਨਾਂ ਦੇ ਪਿਤਾ ਦਾ ਨਾਮ ਯੋਗਰਾਜ ਸਿੰਘ ਹੈ ਜੋ ਸਾਬਕਾ ਕ੍ਰਿਕਟਰ ਤੇ ਫਿਲਮ ਅਭਿਨੇਤਾ ਵੀ ਹਨ। ਯੁਵਰਾਜ ਦੀ ਮਾਤਾ ਜੀ ਦਾ ਨਾਮ ਸ਼ਬਨਮ ਹੈ। ਯੁਵਰਾਜ ਨੇ ਭਾਰਤੀ ਟੀਮ ਵਲੋਂ ਖੇਡਦੇ ਹੋਈ ਬਹੁਤ ਅਹਿਮ ਪਰੀਆਂ ਖੇਡੀਆਂ ਹਨ। [caption id="attachment_227951" align="aligncenter" width="300"]yuvraj singh BIRTHDAY SPECIAL: ਜਾਣੋ ਯੁਵਰਾਜ ਸਿੰਘ ਦੇ ਜੀਵਨ ਨਾਲ ਜੁੜੀਆਂ ਕੁਝ ਅਹਿਮ ਗੱਲਾਂ[/caption] ਪਰ ਯੁਵਰਾਜ ਨੂੰ ਬਚਪਨ ਵਿੱਚ ਸਕੇਟਿੰਗ ਖੇਡਣੀ ਪਸੰਦ ਸੀ। ਪਰ ਯੁਵਰਾਜ ਦੇ ਪਿਤਾ ਚਾਹੁੰਦੇ ਸਨ ਕਿ ਯੁਵਰਾਜ ਕ੍ਰਿਕਟ ਖੇਡੇ 'ਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਜਦੋ ਯੁਵਰਾਜ ਨੂੰ ਸਕੇਟਿੰਗ ਖੇਡਦੇ ਦੇਖਦੇ ਸਨ ਤਾਂ ਉਹ ਵੀ ਯੁਵਰਾਜ ਨੂੰ ਕਹਿੰਦੇ ਸਨ ਕਿ ਉਹ ਮੁੰਡਿਆਂ ਵਾਲੀ ਖੇਡ ਖੇਡੇ। [caption id="attachment_227952" align="aligncenter" width="233"]yuvraj singh BIRTHDAY SPECIAL: ਜਾਣੋ ਯੁਵਰਾਜ ਸਿੰਘ ਦੇ ਜੀਵਨ ਨਾਲ ਜੁੜੀਆਂ ਕੁਝ ਅਹਿਮ ਗੱਲਾਂ[/caption] ਦੱਸ ਦੀਏਏ ਕਿ ਇੱਕ ਵਾਰ ਜਦ ਯੁਵਰਾਜ ਸਕੇਟਿੰਗ ਵਿੱਚ ਮੈਡਲ ਜਿੱਤ ਕੇ ਲਿਆਇਆ ਸੀ ਤਾ ਉਹਨਾਂ ਦੇ ਪਿਤਾ ਨੇ ਮੈਡਲ ਨੂੰ ਪਰੇ ਸੁੱਟ ਦਿੱਤਾ ਸੀ ਤੇ ਬੋਲਿਆ ਕਿ ਉਹ ਸਕੇਟਿੰਗ ਨੂੰ ਛੱਡ ਕੇ ਕ੍ਰਿਕਟ ਖੇਡੇ ਨਹੀਂ ਤਾਂ ਲੱਤਾਂ ਤੋੜ ਦੇਵਾਗਾ। ਯੁਵਰਾਜ ਪਿਛਲੇ 19 ਸਾਲ ਤੋਂ ਭਾਰਤ ਲਈ ਕ੍ਰਿਕਟ ਖੇਡ ਰਹੇ ਹਨ। ਉਹਨਾਂ ਨੇ 19 ਸਾਲ ਦੀ ਉਮਰ ਵਿੱਚ ਭਾਰਤੀ ਟੀਮ ਲਈ ਆਪਣਾ ਪਹਿਲਾ ਮੈਚ 2000 ਵਿੱਚ ਖੇਡਿਆ ਸੀ। [caption id="attachment_227953" align="aligncenter" width="300"]yuvraj singh BIRTHDAY SPECIAL: ਜਾਣੋ ਯੁਵਰਾਜ ਸਿੰਘ ਦੇ ਜੀਵਨ ਨਾਲ ਜੁੜੀਆਂ ਕੁਝ ਅਹਿਮ ਗੱਲਾਂ[/caption] ਪਰ ਹੁਣ ਯੁਵਰਾਜ ਸਿੰਘ ਬਹੁਤ ਟੀਮ ਤੋਂ ਟੀਮ ਵਿੱਚੋ ਬਾਹਰ ਚੱਲ ਰਹੇ ਹਨ। ਯੁਵਰਾਜ ਸਿੰਘ ਜਦੋ ਖੇਡਦੇ ਸਨ ਤਾਂ ਉਹਨਾਂ ਦੀ ਲੈਅ ਨੂੰ ਦੇਖ ਕੇ ਗੇਂਦਬਾਜ ਆਪਣੀ ਲੈਅ ਖੋਹ ਲੈਂਦੇ ਸਨ। ਯੁਵਰਾਜ ਨੇ ਆਪਣੇ ਨਾਮ ਅਜਿਹੇ ਰਿਕਾਰਡ ਕੀਤੇ ਹਨ ਜਿਸ ਨੂੰ ਦੇਖ ਕੇ ਲੱਗਦਾ ਹੈ ਕਿ ਹੁਣ ਉਹਨਾਂ ਨੂੰ ਤੋੜਨਾ ਬਹੁਤ ਮੁਸ਼ਕਿਲ ਹੈ। ਦੱਸ ਦੀਏਏ ਕਿ 2011 ਕ੍ਰਿਕਟ ਵਰਲਡ ਕੱਪ ਵਿੱਚ ਯੁਵਰਾਜ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਸੀ ਜਿਸ ਦੀ ਬਦੋਲਤ ਭਾਰਤੀ ਟੀਮ ਵਰਲਡ ਕੱਪ ਜਿੱਤ ਸਕੀ ਸੀ ਤੇ ਯੁਵਰਾਜ ਸਿੰਘ ਨੂੰ ਮੈਨ ਆਫ ਦਾ ਟੂਰਨਾਮੈਂਟ ਵੀ ਦਿੱਤਾ ਗਿਆ ਸੀ। ਯੁਵਰਾਜ ਸਿੰਘ ਦੇ ਨਾਮ 2 ਅਜਿਹੇ ਰਿਕਾਰਡ ਹਨ ਜਿਨ੍ਹਾਂ ਨੂੰ ਤੜਨਾ ਬਹੁਤ ਮੁਸ਼ਕਿਲ ਹੈ। [caption id="attachment_227955" align="aligncenter" width="300"]yuvraj singh BIRTHDAY SPECIAL: ਜਾਣੋ ਯੁਵਰਾਜ ਸਿੰਘ ਦੇ ਜੀਵਨ ਨਾਲ ਜੁੜੀਆਂ ਕੁਝ ਅਹਿਮ ਗੱਲਾਂ[/caption] ਪਹਿਲਾ ਰਿਕਾਰਡ ਯੁਵਰਾਜ ਸਿੰਘ ਨੂੰ ਸਿਕਸਰ ਕਿੰਗ ਕਿਹਾ ਜਾਂਦਾ ਕਿਉਂਕਿ ਯੁਵਰਾਜ ਨੇ 2007 ਵਿੱਚ ਇੰਗਲੈਂਡ ਨਾਲ ਮੈਚ ਖੇਡਦੇ ਸਮੇਂ ਇੱਕ ਅਜਿਹਾ ਕ੍ਰਿਸ਼ਮਾ ਕੀਤਾ ਸੀ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਗਿਆ ਸੀ ਯੁਵਰਾਜ ਸਿੰਘ ਨੇ ਇੰਗਲੈਂਡ ਦੇ ਗੇਂਦਬਾਜ ਸਟੂਅਰਟ ਬ੍ਰਾਡ ਨੂੰ ਛੇ ਬੋਲਾ ਵਿੱਚ ਛੇ ਛਿਕੇ ਲਗਾਏ ਸਨ। ਜਿਸ ਰਿਕਾਰਡ ਨੂੰ ਅੱਜ ਤੱਕ ਕੋਈ ਵੀ ਕ੍ਰਿਕਟਰ ਨਹੀਂ ਤੋੜ ਪਾਇਆ। ਦੂਸਰਾ ਰਿਕਾਰਡ ਯੁਵਰਾਜ ਸਿੰਘ ਨੇ ਆਪਣੇ ਨਾਮ ਇੱਕ ਹੋਰ ਅਜਿਹਾ ਰਿਕਾਰਡ ਕੀਤਾ ਹੈ ਜਿਸ ਨੂੰ ਵੀ ਅੱਜ ਤੱਕ ਕੋਈ ਨਹੀਂ ਤੋੜ ਪਾਇਆ। ਯੁਵਰਾਜ ਨੇ ਉਸੇ ਮੈਚ ਵਿੱਚ ਇੰਗਲੈਂਡ ਦੇ ਖਿਲਾਫ ਖੇਡਦੇ ਸਮੇਂ ਸਭ ਤੋਂ ਤੇਜ ਅਰਧ ਸੈਂਕੜਾ ਬਣਾਇਆ ਸੀ। ਯੁਵਰਾਜ ਨੇ 12 ਬੋਲਾ ਦਾ ਸਾਹਮਣਾ ਕਰਕੇ 3 ਚੌਕੇ 'ਤੇ 7 ਛੱਕਿਆ ਦੀ ਮੱਦਦ ਨਾਲ 58 ਦੌੜਾ ਦੀ ਯਾਦਗਾਰ ਪਾਰੀ ਖੇਡੀ ਸੀ। [caption id="attachment_227956" align="aligncenter" width="300"]yuvraj singh BIRTHDAY SPECIAL: ਜਾਣੋ ਯੁਵਰਾਜ ਸਿੰਘ ਦੇ ਜੀਵਨ ਨਾਲ ਜੁੜੀਆਂ ਕੁਝ ਅਹਿਮ ਗੱਲਾਂ[/caption] ਦੱਸ ਦੇਈਏ ਕਿ ਯੁਵਰਾਜ ਸਿੰਘ ਨੇ ਕ੍ਰਿਕਟ ਖੇਡਦੇ ਖੇਡਦੇ ਆਪਣੀ ਜਿੰਦਗੀ ਨਾਲ ਵੀ ਇਕ ਅਹਿਮ ਲੜਾਈ ਲੜੀ ਹੈ। ਕਿਉਂਕਿ 2011 ਵਰਲਡ ਕੱਪ ਤਾ ਬਾਅਦ ਪਤਾ ਚੱਲਿਆ ਕਿ ਯੁਵਰਾਜ ਸਿੰਘ ਨੂੰ ਕੈਂਸਰ ਹੈ। ਜਿਸ ਲਈ ਯੁਵਰਾਜ ਨੂੰ ਕੈਂਸਰ ਦਾ ਇਲਾਜ ਕਰਵਾਉਣ ਲਈ ਅਮਰੀਕਾ ਜਾਣਾ ਪਿਆ। ਯੁਵਰਾਜ ਨੇ ਆਪਣੀ ਕਿਤਾਬ ਵਿੱਚ ਲਿਖਿਆ ਸੀ ਕਿ ਜਦ ਉਸ ਦਾ ਇਲਾਜ ਚੱਲ ਰਿਹਾ ਸੀ ਤਾ ਉਸ ਨੂੰ ਨਹੀਂ ਲਗਦਾ ਸੀ ਕਿ ਉਹ ਮੁੜ ਕੇ ਕ੍ਰਿਕਟ ਖੇਡ ਸਕਣਗੇ। ਹੋਰ ਪੜ੍ਹੋ:ਯੁਵਰਾਜ ਸਿੰਘ ਦੇ ਪਿਤਾ ਨੇ ਕ੍ਰਿਕੇਟ ਟੀਮ ਖਿਲਾਫ ਇੱਕ ਵਾਰ ਫਿਰ ਕੱਢੀ ਭੜਾਸ ਢਾਈ ਮਹੀਨੇ ਤੱਕ ਉਹਨਾਂ ਦਾ ਇਲਾਜ ਚੱਲਿਆ ਤੇ ਉਹ ਠੀਕ ਹੋ ਕੇ ਭਾਰਤ ਪਰਤੇ ਜਿਸ ਤੋਂ ਬਾਅਦ ਯੁਵਰਾਜ ਨੂੰ ਟੀਮ ਵਿੱਚ ਵਾਪਸੀ ਕਰਨ ਲਈ ਬਹੁਤ ਸੰਘਰਸ਼ ਕਰਨਾ ਪਿਆ। ਪਰ ਉਹਨਾਂ ਦੀ ਪਹਿਲਾ ਵਾਲੀ ਲੈਅ ਵਾਪਿਸ ਨਾ ਆ ਸਕੀ।ਯੁਵਰਾਜ ਹੁਣ ਵੀ ਬਹੁਤ ਸਮੇਂ ਤੋਂ ਟੀਮ ਵਿੱਚੋ ਬਾਹਰ ਚੱਲ ਰਹੇ ਹਨ। -PTC News

Related Post