ਚੰਡੀਗੜ੍ਹ 'ਚ ਦਾਖ਼ਲ ਹੋਣ ਵਾਲੇ ਹੋ ਜਾਓ ਸਾਵਧਾਨ!

By  Tanya Chaudhary March 24th 2022 05:48 PM -- Updated: March 24th 2022 05:52 PM

ਚੰਡੀਗੜ੍ਹ : ਸਿਟੀ ਬਿਊਟੀਫੁੱਲ ਚੰਡੀਗੜ੍ਹ ਆਪਣੀ ਖੂਬਸੂਰਤੀ ਲਈ ਜਾਣਿਆ ਜਾਂਦਾ ਹੈ। ਬਿਊਟੀਫੁੱਲ ਸਿਟੀ ਹੋਣ ਦੇ ਨਾਲ ਹੀ ਚੰਡੀਗੜ੍ਹ ਉੱਤੇ ਸਮਾਰਟ ਸਿਟੀ ਦਾ ਵੀ ਟੈਗ ਲਗਿਆ ਹੋਇਆ ਹੈ। ਜੇਕਰ ਤੁਹਾਡਾ ਵੀ ਸ਼ਹਿਰ ਚੰਡੀਗੜ੍ਹ 'ਚ ਆਉਣਾ ਜਾਣਾ ਲੱਗਾ ਰਹਿੰਦਾ ਹੈ ਤਾਂ ਚੰਡੀਗੜ੍ਹ 'ਚ ਦਾਖਲ ਹੋਣ ਤੋਂ ਪਹਿਲਾਂ ਹੋ ਜਾਓ ਸਾਵਧਾਨ। ਹੁਣ ਚੰਡੀਗੜ੍ਹ ਹਾਈ ਰੈਗੂਲੇਸ਼ਨ ਸਮਾਰਟ ਕੈਮਰਿਆਂ ਦੀ ਨਿਗਰਾਨੀ 'ਚ ਹੈ, ਚੰਡੀਗੜ੍ਹ 'ਚ ਦਾਖਲ ਹੁੰਦੇ ਹੀ 2000 ਕੈਮਰੇ ਤੁਹਾਡੇ ਤੇ ਨਜ਼ਰ ਰੱਖਣਗੇ। ਇਹ ਕੈਮਰੇ ਪੂਰੀ ਤਰ੍ਹਾਂ ਨਾਲ ਸਮਾਰਟ ਅਤੇ ਇੰਟੈਲੀਜੈਂਟ ਹਨ। ਇਹਨਾਂ ਕੈਮਰਿਆਂ ਵਿਚ ਨਾਈਟ ਵਿਜ਼ਨ ਵੀ ਦੇਖਿਆ ਜਾ ਸਕਦਾ ਹੈ ਅਤੇ ਹਰ ਵਾਹਨ ਦੀ ਨੰਬਰ ਪਲੇਟ ਪੜ੍ਹਨ ਦੀ ਸਮਰੱਥਾ ਵੀ ਰੱਖਦੇ ਹਨ।ਚੰਡੀਗੜ 'ਚ ਦਾਖ਼ਲ ਹੋਣ ਵਾਲੇ ਹੋ ਜਾਓ ਸਾਵਧਾਨ! ਜੇਕਰ ਕੋਈ ਬਲੈਕ ਲਿਸਟਿਡ ਵਾਹਨ ਚੰਡੀਗੜ੍ਹ ਸ਼ਹਿਰ ਵਿੱਚ ਦਾਖਲ ਹੁੰਦਾ ਹੈ ਤਾਂ ਉਸ ਦਾ ਅਲਰਟ ਵੀ ਕੈਮਰੇ ਵੱਲੋਂ ਤੁਰੰਤ ਜਾਰੀ ਕੀਤਾ ਜਾਵੇਗਾ। ਜੇਕਰ ਕੋਈ ਵੀ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਹੁਣ ਉਹਨਾਂ ਨੂੰ ਦੇਖਣ ਲਈ ਪੁਲਿਸ ਮੁਲਾਜ਼ਮਾਂ ਨੂੰ ਚੌਕਾਂ ਚੌਰਾਹਿਆਂ ’ਤੇ ਖੜ੍ਹੇ ਹੋਣ ਦੀ ਲੋੜ ਨਹੀਂ ਪਵੇਗੀ, ਸਗੋਂ ਇਹ ਇੰਟੈਲੀਜੈਂਟ ਕੈਮਰੇ ਕੰਟਰੋਲ ਰੂਮ ਨੂੰ ਲੋਕੇਸ਼ਨ ਦੀ ਜਾਣਕਾਰੀ ਦੇਣਗੇ। ਇਸ ਦੇ ਨਾਲ ਹੀ ਇਹਨਾਂ ਕੈਮਰਿਆਂ ਦੇ ਇੰਸਟਾਲ ਹੋਣ ਤੋਂ ਬਾਅਦ ਜੇਕਰ ਕਿਸੇ ਥਾਂ ਟ੍ਰੈਫਿਕ ਨਹੀਂ ਹੈ ਤਾਂ ਲਾਲ ਸਿਗਨਲ ਵੀ ਨਹੀਂ ਲੱਗੇਗਾ। ਇਹ ਵੀ ਪੜ੍ਹੋ : ਹਿਮਾਚਲ 'ਚ ਵੀ ਗਰਮੀ ਦੇ ਟੁੱਟੇ ਰਿਕਾਰਡ ਚੰਡੀਗੜ 'ਚ ਦਾਖ਼ਲ ਹੋਣ ਵਾਲੇ ਹੋ ਜਾਓ ਸਾਵਧਾਨ! ਜ਼ਿਕਰਯੋਗ ਇਹ ਹੈ ਕਿ ਇਨ੍ਹਾਂ ਕੈਮਰਿਆਂ ਕਾਰਨ ਸਮੇਂ ਦੀ ਬੱਚਤ ਹੋਵੇਗੀ ਅਤੇ ਇਹ ਕੈਮਰੇ ਸ਼ਹਿਰ 'ਚ ਟ੍ਰੈਫਿਕ ਪ੍ਰਬੰਧਨ 'ਚ ਵੀ ਵੱਡੀ ਭੂਮਿਕਾ ਨਿਭਾਉਣਗੇ। ਇਨ੍ਹਾਂ ਕੈਮਰਿਆਂ ਰਾਹੀਂ ਸ਼ਹਿਰ ਵਿੱਚ ਕਿਹੜੀ ਪਾਰਕਿੰਗ ਥਾਂ ਹੈ ਅਤੇ ਕਿਹੜੇ-ਕਿਹੜੇ ਇਲਾਕੇ ਜਾਮ ਨਹੀਂ ਹਨ, ਇਸ ਬਾਰੇ ਸਾਰੀ ਜਾਣਕਾਰੀ ਵੀ ਇਨ੍ਹਾਂ ਕੈਮਰਿਆਂ ਰਾਹੀਂ ਉਪਲਬਧ ਹੋਵੇਗੀ। ਇਹ ਵੀ ਪੜ੍ਹੋ : ਹੈਵੀਵੇਟ ਚੈਂਪੀਅਨਸ਼ਿਪ 'ਚ ਨੰਗਲ ਦੇ ਨੌਜਵਾਨ ਨੇ ਜਿੱਤਿਆ ਗੋਲਡ ਮੈਡਲ, ਕੀਤਾ ਨਾਂ ਰੋਸ਼ਨ ਚੰਡੀਗੜ 'ਚ ਦਾਖ਼ਲ ਹੋਣ ਵਾਲੇ ਹੋ ਜਾਓ ਸਾਵਧਾਨ! ਜੋ ਕੈਮਰਿਆਂ ਦੇ ਉੱਪਰ ਲੱਗੇ ਟਾਵਰ 'ਤੇ ਸਕਰੀਨ 'ਤੇ ਦਿਖਾਈ ਦੇਵੇਗੀ। ਪ੍ਰਦੂਸ਼ਣ ਤੋਂ ਲੈ ਕੇ ਮੌਸਮ ਦੀ ਭਵਿੱਖਬਾਣੀ ਜਾਂ ਕੋਈ ਵੀ ਘੋਸ਼ਣਾ ਤੁਰੰਤ ਕੰਟਰੋਲ ਰੂਮ ਤੋਂ ਕੀਤੀ ਜਾ ਸਕਦੀ ਹੈ। ਸਮਾਰਟ ਸਿਟੀ ਪ੍ਰਾਜੈਕਟ ਤਹਿਤ ਇਹ ਪ੍ਰਾਜੈਕਟ 300 ਕਰੋੜ ਰੁਪਏ ਦੀ ਲਾਗਤ ਨਾਲ ਸਿਰੇ ਚੜ੍ਹਿਆ ਹੈ। ਚੰਡੀਗੜ੍ਹ ਨਗਰ ਨਿਗਮ ਵਿੱਚ ਸਥਾਪਿਤ ਇਸ ਏਕੀਕ੍ਰਿਤ ਕਮਾਂਡ ਐਂਡ ਕੰਟਰੋਲ ਸੈਂਟਰ ਦਾ ਉਦਘਾਟਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਕਰਨਗੇ। -PTC News

Related Post