ਆਪ੍ਰੇਸ਼ਨ ਦੌਰਾਨ ਲੜਕੀ ਦੇ ਢਿੱਡ 'ਚੋਂ ਨਿਕਲੇ 1.5 ਕਿੱਲੋ ਗਹਿਣੇ ਅਤੇ 90 ਸਿੱਕੇ , ਡਾਕਟਰਾਂ ਦੇ ਉਡੇ ਹੋਸ਼

By  Shanker Badra July 25th 2019 05:54 PM

ਆਪ੍ਰੇਸ਼ਨ ਦੌਰਾਨ ਲੜਕੀ ਦੇ ਢਿੱਡ 'ਚੋਂ ਨਿਕਲੇ 1.5 ਕਿੱਲੋ ਗਹਿਣੇ ਅਤੇ 90 ਸਿੱਕੇ , ਡਾਕਟਰਾਂ ਦੇ ਉਡੇ ਹੋਸ਼:ਕੋਲਕਾਤਾ : ਪੱਛਮੀ ਬੰਗਾਲ ਦੇ ਬੀਰਭੂਮ ਜ਼ਿਲ੍ਹੇ ਦੇ ਇਕ ਸਰਕਾਰੀ ਹਸਪਤਾਲ ਵਿਚ ਮਾਨਸਿਕ ਤੌਰ 'ਤੇ ਬਿਮਾਰ ਇਕ ਲੜਕੀ ਦੇ ਪੇਟ ਵਿਚੋਂ 1.5 ਕਿਲੋਗ੍ਰਾਮ ਤੋਂ ਜ਼ਿਆਦਾ ਗਹਿਣੇ ਅਤੇ 60 ਸਿੱਕੇ ਨਿਕਲੇ ਹਨ। ਓਥੇ ਡਾਕਟਰਾਂ ਨੇ ਆਪ੍ਰੇਸ਼ਨ ਕਰਕੇ ਔਰਤ ਦੇ ਪੇਟ 'ਚੋਂ ਗਹਿਣੇ ਤੇ ਸਿੱਕੇ ਕੱਢੇ ਹਨ। ਇਕ ਜਾਣਕਾਰੀ ਡਾਕਟਰ ਨੇ ਜਾਣਕਾਰੀ ਦਿੱਤੀ ਹੈ। [caption id="attachment_322289" align="aligncenter" width="300"]Bengal woman operation During stomach 1.6 kg ornaments, 90 coins, watch removed ਆਪ੍ਰੇਸ਼ਨ ਦੌਰਾਨ ਲੜਕੀ ਦੇ ਢਿੱਡ 'ਚੋਂ ਨਿਕਲੇ 1.5 ਕਿੱਲੋ ਗਹਿਣੇ ਅਤੇ 90 ਸਿੱਕੇ , ਡਾਕਟਰਾਂ ਦੇ ਉਡੇ ਹੋਸ਼[/caption] ਮਿਲੀ ਜਾਣਕਾਰੀ ਅਨੁਸਾਰ ਲੜਕੀ ਦਾ ਨਾਂ ਰੂਨੀ ਖਾਤੂਨ (22) ਹੈ। ਉਹ ਵੀਰਭੂਮ ਦੀ ਰਹਿਣ ਵਾਲੀ ਹੈ। ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਭੁੱਖ ਲੱਗਣ 'ਤੇ ਉਹ ਘਰ 'ਚ ਰੱਖੇ ਗਹਿਣੇ ਨਿਗਲ ਜਾਂਦੀ ਸੀ। ਰਾਮਪੁਰਹਾਟ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਸਰਜਰੀ ਵਿਭਾਗ ਦੇ ਮੁਖੀ ਸਿਧਾਰਥ ਵਿਸ਼ਵਾਸ ਨੇ ਕਿਹਾ ਕਿ 26 ਸਾਲਾ ਲੜਕੀ ਦੇ ਪੇਟ ਵਿਚੋਂ 5 ਰੁਪਏ ਅਤੇ 10 ਰੁਪਏ ਦੇ 90 ਸਿੱਕੇ, ਚੇਨ, ਵਾਲੀਆਂ, ਝੁਮਕੇ, ਚੂੜੀਆਂ, ਝਾਂਜਰਾਂ, ਕੜਾ ਅਤੇ ਘੜੀਆਂ ਕੱਢੇ ਗਏ ਹਨ।ਇਨ੍ਹਾਂ ਗਹਿਣਿਆਂ ਦਾ ਭਾਰ ਇੱਕ ਕਿੱਲੋ 680 ਗ੍ਰਾਮ ਹੈ। [caption id="attachment_322290" align="aligncenter" width="300"]Bengal woman operation During stomach 1.6 kg ornaments, 90 coins, watch removed ਆਪ੍ਰੇਸ਼ਨ ਦੌਰਾਨ ਲੜਕੀ ਦੇ ਢਿੱਡ 'ਚੋਂ ਨਿਕਲੇ 1.5 ਕਿੱਲੋ ਗਹਿਣੇ ਅਤੇ 90 ਸਿੱਕੇ , ਡਾਕਟਰਾਂ ਦੇ ਉਡੇ ਹੋਸ਼[/caption] ਲੜਕੀ ਦੀ ਮਾਂ ਨੇ ਦੱਸਿਆ ਕਿ ਉਹਨਾਂ ਨੂੰ ਲੱਗ ਰਿਹਾ ਸੀ ਕਿ ਉਹਨਾਂ ਦੇ ਘਰ ਵਿਚੋਂ ਗਹਿਣੇ ਗਾਇਬ ਹੋ ਰਹੇ ਸਨ ਪਰ ਜਦੋਂ ਵੀ ਪਰਿਵਾਰ ਵਾਲੇ ਉਸ ਕੋਲੋਂ ਪੁੱਛ-ਗਿੱਛ ਕਰਦੇ ਸੀ ਤਾਂ ਉਹ ਰੋਣ ਲੱਗ ਜਾਂਦੀ ਸੀ। ਲੜਕੀ ਦੀ ਮਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਲੜਕੀ ਮਾਨਸਿਕ ਪੱਖੋਂ ਬਿਮਾਰ ਹੈ। ਪਿਛਲੇ ਕੁਝ ਦਿਨਾਂ ਤੋਂ ਉਹ ਖਾਣਾ ਖਾਣ ਤੋਂ ਬਾਅਦ ਉਲਟੀ ਕਰ ਦਿੰਦੀ ਸੀ। ਉਸ ਨੇ ਇਹ ਵੀ ਦੱਸਿਆ ਕਿ ਉਹਨਾਂ ਦੀ ਲੜਕੀ ਅਪਣੇ ਭਰਾ ਦੀ ਦੁਕਾਨ ਤੋਂ ਸਿੱਕੇ ਲਿਆਈ ਸੀ। [caption id="attachment_322287" align="aligncenter" width="300"]Bengal woman operation During stomach 1.6 kg ornaments, 90 coins, watch removed ਆਪ੍ਰੇਸ਼ਨ ਦੌਰਾਨ ਲੜਕੀ ਦੇ ਢਿੱਡ 'ਚੋਂ ਨਿਕਲੇ 1.5 ਕਿੱਲੋ ਗਹਿਣੇ ਅਤੇ 90 ਸਿੱਕੇ , ਡਾਕਟਰਾਂ ਦੇ ਉਡੇ ਹੋਸ਼[/caption] ਉਸ ਦੀ ਮਾਂ ਨੇ ਦੱਸਿਆ ਕਿ ਇਕ ਹਫਤਾ ਪਹਿਲਾਂ ਰੂਨੀ ਦੇ ਪੇਟ 'ਚ ਤੇਜ਼ ਦਰਦ ਹੋਣ 'ਤੇ ਜਾਂਚ ਲਈ ਪਰਿਵਾਰ ਵਾਲੇ ਉਸ ਨੂੰ ਹਸਪਤਾਲ ਲੈ ਗਏ। ਜਿਥੇ ਰੂਨੀ ਦੀ ਜਾਂਚ ਤੋਂ ਬਾਅਦ ਪਤਾ ਲੱਗਿਆ ਕਿ ਉਸ ਦੇ ਪੇਟ 'ਚ ਧਾਤੂ ਦੇ ਇਕ ਤੋਂ ਜ਼ਿਆਦਾ ਟੁਕੜੇ ਹਨ। ਉਸ ਤੋਂ ਬਾਅਦ ਉਸ ਨੂੰ ਨਿੱਜੀ ਡਾਕਟਰ ਕੋਲ ਲੈ ਅਤੇ ਉਸ ਦੀ ਸਿਹਤ ਵਿਚ ਕੋਈ ਸੁਧਾਰ ਨਹੀਂ ਹੋ ਰਿਹਾ ਸੀ। ਇਸ ਬਾਅਦ ਵਿਚ ਉਸ ਨੂੰ ਸਰਕਾਰੀ ਹਸਪਤਾਲ ਵਿਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਇਕ ਹਫ਼ਤੇ ਤੱਕ ਜਾਂਚ ਕਰਨ ਤੋਂ ਬਾਅਦ ਉਸ ਦੀ ਸਰਜਰੀ ਕੀਤੀ। [caption id="attachment_322288" align="aligncenter" width="300"]Bengal woman operation During stomach 1.6 kg ornaments, 90 coins, watch removed ਆਪ੍ਰੇਸ਼ਨ ਦੌਰਾਨ ਲੜਕੀ ਦੇ ਢਿੱਡ 'ਚੋਂ ਨਿਕਲੇ 1.5 ਕਿੱਲੋ ਗਹਿਣੇ ਅਤੇ 90 ਸਿੱਕੇ , ਡਾਕਟਰਾਂ ਦੇ ਉਡੇ ਹੋਸ਼[/caption] ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਖ਼ਾਲਸਾ ਏਡ ਦਾ ਵੱਡਾ ਉਪਰਾਲਾ , ਅਸਮ ਹੜ੍ਹ ਪੀੜਤਾਂ ਲਈ ਲਾਇਆ ਲੰਗਰ ਤੇ ਪਹੁੰਚਾਇਆ ਰਾਸ਼ਨ ਜਦੋਂ ਪੰਜ ਡਾਕਟਰਾਂ ਦੀ ਟੀਮ ਨੇ ਲੜਕੀ ਦੇ ਪੇਟ ਦਾ ਆਪ੍ਰੇਸ਼ਨ ਕਰਨਾ ਸ਼ੁਰੂ ਕੀਤਾ ਤਾਂ ਇੱਕ ਘੰਟਾ 15 ਮਿੰਟ ਤੱਕ ਚੱਲੇ ਆਪ੍ਰੇਸ਼ਨ ਤੋਂ ਬਾਅਦ ਉਸ ਦੇ ਪੇਟ 'ਚੋਂ ਸੋਨੇ ਦੀ ਚੇਨ, ਅੰਗੂਠੀ, ਵਾਲੀਆਂ, ਘੜੀ , ਕੰਨ ਤੇ ਨੱਕ ਸਮੇਤ ਧਾਤੂ ਦੇ ਹੋਰ ਗਹਿਣੇ ਕੱਢੇ ਗਏ। ਉੱਥੇ ਲੜਕੀ ਦੇ ਪੇਟ 'ਚੋਂ ਇੱਕ ਦੋ ਨਹੀਂ, ਸਗੋਂ 60 ਦੀ ਗਿਣਤੀ 'ਚ ਸਿੱਕੇ ਵੀ ਡਾਕਟਰਾਂ ਨੂੰ ਮਿਲੇ ਹਨ। ਪਰਿਵਾਰ ਦਾ ਕਹਿਣਾ ਹੈ ਕਿ ਲੜਕੀ ਮਾਨਸਿਕ ਤੌਰ 'ਤੇ ਬਿਮਾਰ ਹੈ। ਘਰ 'ਚ ਇੱਕ ਸਟੇਸ਼ਨਰੀ ਦੀ ਦੁਕਾਨ ਹੈ। ਲੜਕੀ ਉੱਥੇ ਜਾ ਕੇ ਸਿੱਕੇ ਤੇ ਹੋਰ ਧਾਤੂ ਦਾ ਸਾਮਾਨ ਖਾ ਲੈਂਦੀ ਸੀ। -PTCNews

Related Post