ਕੈਂਸਰ ਦੀ ਬਿਮਾਰੀ ਕਾਰਨ ਕੇਂਦਰੀ ਮੰਤਰੀ ਅਨੰਤ ਕੁਮਾਰ ਦਾ ਹੋਇਆ ਦੇਹਾਂਤ

By  Joshi November 12th 2018 08:43 AM

ਕੈਂਸਰ ਦੀ ਬਿਮਾਰੀ ਕਾਰਨ ਕੇਂਦਰੀ ਮੰਤਰੀ ਅਨੰਤ ਕੁਮਾਰ ਦਾ ਹੋਇਆ ਦੇਹਾਂਤ,ਬੇਂਗਲੁਰੁ: ਦੇਰ ਰਾਤ ਬੀਜੇਪੀ ਨੇਤਾ ਅਤੇ ਕੇਂਦਰੀ ਮੰਤਰੀ ਅਨੰਤ ਕੁਮਾਰ ਦਾ ਦੇਹਾਂਤ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਉਹ ਪਿਛਲੇ ਕੁੱਝ ਮਹੀਨੀਆਂ ਤੋਂ ਬੀਮਾਰ ਚੱਲ ਰਹੇ ਸਨ। ਅਨੰਤ ਕੁਮਾਰ ਕੈਂਸਰ ਨਾਲ ਪੀੜਤ ਸਨ। ਉਨ੍ਹਾਂ ਨੇ 59 ਸਾਲ ਦੀ ਉਮਰ ਵਿੱਚ ਬੇਂਗਲੁਰੁ ਵਿੱਚ ਅੰਤਮ ਸਾਹ ਲਿਆ।

ਤੁਹਾਨੂੰ ਦੱਸ ਦੇਈਏ ਕਿ ਅਨੰਤ ਕੁਮਾਰ ਕਰਨਾਟਕ ਦੇ ਬੇਂਗਲੁਰੁ ਸਾਉਥ ਤੋਂ ਸਾਂਸਦ ਸਨ। ਉਨ੍ਹਾਂ ਨੇ ਅੱਜ 1 ਵੱਜ ਕੇ 50 ਮਿੰਟ ਉੱਤੇ ਅੰਤਮ ਸਾਹ ਲਿਆ। ਮਿਲੀ ਜਾਣਕਾਰੀ ਅਨੁਸਾਰ ਅਨੰਤ ਕੁਮਾਰ ਦੇ ਪਾਰਥਿਵ ਸਰੀਰ ਨੂੰ ਸਵੇਰੇ 9 ਵਜੇ ਤੋਂ ਬਾਅਦ ਬੇਂਗਲੁਰੁ ਦੇ ਨੈਸ਼ਨਲ ਕਾਲਜ ਗਰਾਉਂਡ 'ਤੇ ਰੱਖਿਆ ਜਾਵੇਗਾ, ਜਿੱਥੇ ਉੱਤੇ ਲੋਕ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਸਕਣਗੇ। ਇਹ ਦੁੱਖ ਭਰੀ ਖਬਰ ਸੁਣਦਿਆਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਹੋਰ ਪਾਰਟੀ ਆਗੂਆਂ ਨੇ ਵੀ ਭਾਰੀ ਰੋਸ ਜਤਾਇਆ।

—PTC News

Related Post